ਜੈ ਮਾਂ ਮੰਦਰ ’ਚ ਪ੍ਰਾਣ ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਮਨਾਈ
ਜੈ ਮਾਂ ਮੰਦਰ ਵਿੱਚ ਸ੍ਰੀ ਰਾਮ ਚੰਦਰ ਅਯੋਧਿਆ
Publish Date: Thu, 22 Jan 2026 06:39 PM (IST)
Updated Date: Thu, 22 Jan 2026 06:42 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਜੈ ਮਾਂ ਮੰਦਰ ਵਿੱਚ ਸ਼੍ਰੀ ਰਾਮ ਚੰਦਰ ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਪ੍ਰਾਣ ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਬੜੀ ਸ਼ਰਧਾ ਨਾਲ ਮਨਾਈ ਗਈ। 108 ਸੁੰਦਰ ਕਾਂਠ ਪਾਠ ਪੜ੍ਹੇ ਗਏ ਅਤੇ ਰਾਮ ਜੀ ਦਾ ਗੁਣਗਾਨ ਕੀਤਾ ਗਿਆ। ਸਾਰਾ ਮੰਦਿਰ ਸ਼੍ਰੀ ਰਾਮ ਜੀ ਦੇ ਜੈਕਾਰਿਆਂ ਦੇ ਨਾਲ ਗੂੰਜ ਉੱਠਿਆ। ਪੰਡਤ ਨਵਰਾਜ ਸ਼ਾਸਤਰੀ ਵੱਲੋਂ ਸ਼੍ਰੀ ਰਾਮ ਜੀ ਦਾ ਪੂਜਨ ਵਿਧੀ ਅਨੁਸਾਰ ਕਰਵਾਇਆ ਗਿਆ। ਮੰਦਰ ਨੂੰ ਲੜੀਆਂ ਅਤੇ ਫੁੱਲਾਂ ਨਾਲ ਖੂਬ ਸਜਾਇਆ ਗਿਆ। ਆਰਤੀ ਉਪਰੰਤ ਵਿਸ਼ਾਲ ਭੰਡਾਰਾਂ ਵਰਤਿਆ ਗਿਆ। ਸਮਾਜ ਏਕਤਾ ਮੰਚ ਵੱਲੋਂ ਲੰਗਰ ਵਰਤਾਣ ਦੀ ਸੇਵਾ ਨਿਭਾਈ ਗਈ। ਇਸ ਮੌਕੇ ਬਿੰਦਰਪਾਲ ਗਰਗ, ਰਾਜ ਕੁਮਾਰ ਮਿੱਤਲ, ਕ੍ਰਿਸ਼ਨ ਮਦਾਨ, ਵਿਨੋਦ ਬਾਂਸਲ, ਭਗਵਾਨ ਦਾਸ, ਵਿਨੋਦ ਕੁਮਾਰ ਭੰਮਾਂ, ਡਾ. ਜਨਕ ਰਾਜ ਸਿੰਗਲਾ, ਪ੍ਰਸ਼ੋਤਮ ਬਾਂਸਲ, ਵਿਸ਼ਾਲ ਗੋਲਡੀ, ਮੁਨੀਸ਼ ਕੁਮਾਰ ਸਿੰਗਲਾ, ਦਰਸ਼ਨ ਪਾਲ, ਸੁਰੇਸ਼ ਕੁਮਾਰ ਸੱਸੀ, ਬਲਜੀਤ ਸ਼ਰਮਾ ਗਗਨ ਸਿੰਗਲਾ, ਵਿਨੋਦ ਕੁਮਾਰ, ਕ੍ਰਿਸ ਬਾਂਸਲ, ਕ੍ਰਿਸ਼ਨ ਗਾਰਗ, ਦੀਪਕ, ਨਿਸ਼ਾ ਹੰਸ, ਰੇਨੂ ਰੋੜਾ, ਸੁਨੀਤਾ ਅਤੇ ਕਮੇਟੀ ਦੇ ਹੋਰ ਮੈਂਬਰ ਆਦਿ ਹਾਜ਼ਰ ਸਨ।