ਦਿ ਰੋਇਲ ਕਾਲਜ ਆਫ਼ ਨਰਸਿੰਗ ਬੋੜਾਵਾਲ ਦਾ ਨਤੀਜਾ ਰਿਹੈ ਸ਼ਾਨਦਾਰ
ਦਿ ਰੋਇਲ ਕਾਲਜ ਆਫ ਨਰਸਿੰਗ ਬੋੜਾਵਾਲ
Publish Date: Tue, 10 Mar 2026 07:15 PM (IST)
Updated Date: Wed, 11 Mar 2026 04:10 AM (IST)
25, 17, 27, 28) ਜੀਐੱਨਐੱਮ ਦੇ ਵਿਦਿਆਰਥੀ ਜਸ਼ਨਪ੍ਰੀਤ ਸਿੰਘ, ਜਗੁਨਪ੍ਰੀਤ ਕੌਰ, ਰਮਨਦੀਪ ਕੌਰ ਤੇ ਪਰਵਿੰਦਰ ਕੌਰ।
20, 21, 22) ਏਐੱਨਐੱਮ ਦੇ ਵਿਦਿਆਰਥੀ ਮਨਜੀਤ ਕੌਰ, ਜਸ਼ਨਦੀਪ ਕੌਰ, ਅਮਨਜੋਤ ਕੌਰ।
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ
ਦਿ ਰੋਇਲ ਕਾਲਜ ਆਫ਼ ਨਰਸਿੰਗ ਬੋੜਾਵਾਲ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਸ਼ਾਨਦਾਰ ਨਤੀਜਾ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਦੀ ਮਿਹਨਤ ਤੇ ਅਧਿਆਪਕਾਂ ਦੀ ਲਗਨ ਨਾਲ ਇਸ ਸਾਲ ਦਾ ਨਤੀਜਾ ਬਹੁਤ ਹੀ ਕਾਬਿਲ-ਏ-ਤਾਰੀਫ਼ ਰਿਹਾ। ਜੀਐੱਨਐੱਮ ਦੇ ਨਤੀਜੇ ’ਚ ਪਹਿਲਾ ਸਥਾਨ ਜਸ਼ਨਪ੍ਰੀਤ ਸਿੰਘ, ਦੂਜਾ ਸਥਾਨ ਜਗੁਨਪ੍ਰੀਤ ਕੌਰ, ਤੀਜਾ ਸਥਾਨ ਰਮਨਦੀਪ ਕੌਰ ਤੇ ਪਰਵਿੰਦਰ ਕੌਰ ਨੇ ਸਾਂਝੇ ਤੌਰ ’ਤੇ ਹਾਸਲ ਕੀਤਾ। ਹੋਰ ਵੀ ਕਈ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰ ਕੇ ਕਾਲਜ ਦੀ ਸ਼ਾਨ ਵਧਾਈ। ਏਐੱਨਐੱਮ ਦੇ ਨਤੀਜੇ ’ਚ ਪਹਿਲਾ ਸਥਾਨ ਮਨਜੀਤ ਕੌਰ, ਦੂਜਾ ਸਥਾਨ ਜਸ਼ਨਦੀਪ ਕੌਰ, ਅਤੇ ਤੀਜਾ ਸਥਾਨ ਅਮਨਜੋਤ ਕੌਰ ਨੇ ਹਾਸਲ ਕੀਤਾ। ਏਐੱਨਐੱਮ ਦੇ ਵਿਦਿਆਰਥੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਂ ਰੌਸ਼ਨ ਕੀਤਾ। ਦਿ ਰੋਇਲ ਕਾਲਜ ਆਫ ਨਰਸਿੰਗ ਦੀ ਸਥਾਪਨਾ 2018 ਵਿਚ ਹੋਈ ਸੀ, ਜਿੱਥੇ ਏਐੱਨਐੱਮ ਤੇ ਜੀਐੱਨਐੱਮ ਕੋਰਸਾਂ ਦੀ ਸ਼ੁਰੂਆਤ ਕੀਤੀ। ਵਿਦਿਆਰਥੀਆਂ ਦੀ ਵਧਦੀ ਰੁਚੀ ਤੇ ਉੱਚ ਮਿਆਰੀ ਸਿੱਖਿਆ ਦੇ ਕਾਰਨ 2024 ਵਿਚ ਬੀਐੱਸਸੀ ਨਰਸਿੰਗ ਕੋਰਸ ਵੀ ਸ਼ੁਰੂ ਕੀਤਾ। ਕਾਲਜ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਵਿਦਿਆਰਥੀਆਂ ਦੇ ਇਸ ਸ਼ਾਨਦਾਰ ਨਤੀਜੇ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਅਧਿਆਪਕਾਂ ਦੀ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ। ਵਿਦਿਆਰਥੀਆਂ ਦੀ ਮਿਹਨਤ ਤੇ ਅਧਿਆਪਕਾਂ ਦੀ ਰਹਿਨੁਮਾਈ ਨਾਲ ਕਾਲਜ ਹਰ ਸਾਲ ਤਰੱਕੀ ਦੇ ਨਵੇਂ ਮੀਲ ਪੱਥਰ ਹਾਸਲ ਕਰ ਰਿਹਾ ਹੈ। 2026 ’ਚ ਕਾਲਜ ਵੱਲੋਂ 4 ਨਵੇਂ ਸਰਟੀਫਿਕੇਟ ਕੋਰਸ ਵੀ ਸ਼ੁਰੂ ਕੀਤੇ ਗਏ ਹਨ, ਤਾਂ ਜੋ ਵਿਦਿਆਰਥੀਆਂ ਨੂੰ ਨਰਸਿੰਗ ਖੇਤਰ ਵਿੱਚ ਹੋਰ ਵਧੀਆ ਪ੍ਰੈਕਟੀਕਲ ਗਿਆਨ ਤੇ ਸਕਿੱਲਜ਼ ਪ੍ਰਦਾਨ ਕੀਤੀਆਂ ਜਾ ਸਕਣ।
-ਬਾਕਸ-
ਦਾਖ਼ਲੇ ਸਬੰਧੀ ਜਾਣਕਾਰੀ : ਨਰਸਿੰਗ ਦੇ ਖੇਤਰ ’ਚ ਕਰੀਅਰ ਬਣਾਉਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਲਈ ਦਿ ਰੋਇਲ ਕਾਲਜ ਆਫ ਨਰਸਿੰਗ ਬੋੜਾਵਾਲ ਵਿਚ ਏਐੱਨਐੱਮ, ਜੀਐੱਨਐੱਮ ਤੇ ਬੀਐੱਸਸੀ ਨਰਸਿੰਗ ਤੇ ਕੋਰਸਾਂ ਲਈ ਦਾਖ਼ਲੇ ਖੁੱਲ੍ਹੇ ਹੋਏ ਹਨ। ਤਜਰਬੇਕਾਰ ਅਧਿਆਪਕਾਂ ਦੀ ਰਹਿਨੁਮਾਈ, ਵਧੀਆ ਪ੍ਰੈਕਟੀਕਲ ਟ੍ਰੇਨਿੰਗ ਤੇ ਆਧੁਨਿਕ ਸਹੂਲਤਾਂ ਦੇ ਨਾਲ ਵਿਦਿਆਰਥੀਆਂ ਨੂੰ ਉਜਲੇ ਭਵਿੱਖ ਵੱਲ ਮਾਰਗਦਰਸ਼ਨ ਦਿੱਤਾ ਜਾਂਦਾ ਹੈ।