ਅਕਾਲ ਅਕੈਡਮੀ ਕੌੜੀਵਾੜਾ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ
Publish Date: Thu, 16 Apr 2026 07:41 PM (IST)
Updated Date: Thu, 16 Apr 2026 07:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਕੌੜੀਵਾੜਾ ਵੱਲੋਂ ਦਸਵੀਂ ਜਮਾਤ ਦੇ ਬੋਰਡ ਇਮਤਿਹਾਨਾਂ ਵਿੱਚ 100 ਫ਼ੀਸਦੀ ਨਤੀਜਾ ਹਾਸਲ ਨਤੀਜੇ ਪ੍ਰਾਪਤ ਕੀਤੇ ਅਤੇ ਹਰ ਸਾਲ ਵਾਂਗ ਆਪਣੀ ਅਕਾਦਮਿਕ ਨੂੰ ਬਰਕਰਾਰ ਰੱਖਿਆ। ਅਕੈਡਮੀ ਦੇ ਪ੍ਰਿੰਸੀਪਲ ਬਲਜੀਤ ਕੌਰ ਭੁੱਲਰ ਨੇ ਕਿਹਾ ਕਿ ਅਕੈਡਮੀ ਦੇ ਸ਼ਾਨਦਾਰ ਨਤੀਜਿਆਂ ਵਿੱਚੋਂ ਜਸਨੂਰ ਕੌਰ ਨੇ 98.2 ਫ਼ੀਸਦੀ, ਸਿਮਰਨਦੀਪ ਕੌਰ ਨੇ 97.4 ਫ਼ੀਸਦੀ, ਏਕਮਜੀਤ ਕੌਰ ਨੇ 97 ਫ਼ੀਸਦੀ, ਨਵਦੀਪ ਕੌਰ ਨੇ 96.4 ਫ਼ੀਸਦੀ, ਸੀਰਤਪਾਲ ਕੌਰ ਨੇ 95.8 ਫ਼ੀਸਦੀ, ਹਰਗੁਨ ਕੌਰ ਨੇ 95.8 ਫ਼ੀਸਦੀ, ਪਰਨੀਤ ਕੌਰ ਨੇ 95.2 ਫ਼ੀਸਦੀ, ਜਸਮੀਨ ਕੌਰ ਨੇ 94.8 ਫ਼ੀਸਦੀ, ਟਰੇਜਰ ਨੇ 94.4 ਫ਼ੀਸਦੀ, ਦੀਪਤੀ ਕੰਬੋਜ ਨੇ 94.4 ਫ਼ੀਸਦੀ, ਸੀਰਤ ਕੌਰ ਨੇ 94.2 ਫ਼ੀਸਦੀ, ਹਰਨੂਰ ਕੌਰ ਨੇ 94 ਫ਼ੀਸਦੀ, ਵੰਸ਼ ਸ਼ਰਮਾ ਨੇ 94 ਫ਼ੀਸਦੀ, ਗੁਰਮਨਪ੍ਰੀਤ ਕੌਰ ਨੇ 94 ਫ਼ੀਸਦੀ, ਇਸ਼ਲੀਨ ਕੌਰ ਨੇ 93.8 ਫ਼ੀਸਦੀ, ਸ਼ਗਨਦੀਪ ਨੇ 93.6 ਫ਼ੀਸਦੀ, ਮਨਜੋਤ ਕੌਰ 93 ਫ਼ੀਸਦੀ, ਅਮਨਦੀਪ ਕੌਰ 92.8 ਫ਼ੀਸਦੀ, ਯਤਨਵੀਰ ਕੌਰ ਨੇ 91.6 ਫ਼ੀਸਦੀ, ਗੁਰਕੀਰਤ ਕੌਰ ਨੇ 91.2 ਫ਼ੀਸਦੀ, ਰਿਦਮ ਬਰਿਆਰ ਨੇ 91.2 ਫ਼ੀਸਦੀ, ਏਕਮਪ੍ਰੀਤ ਸਿੰਘ ਨੇ 90.6 ਫ਼ੀਸਦੀ, ਅਭਿਰਾਜ ਸਿੰਘ ਨੇ 90.4 ਫ਼ੀਸਦੀ, ਕੋਮਲ ਕੌਰ ਨੇ 90.2 ਫ਼ੀਸਦੀ, ਤਨਵੀਰ ਕੌਰ 90.2 ਫ਼ੀਸਦੀ ਅਤੇ ਏਕਨੂਰ ਕੌਰ ਨੇ 90.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ਼ਲੀਨ ਕੌਰ ਅਤੇ ਸੀਰਤ ਕੌਰ ਨੇ ਆਈ.ਟੀ. ਵਿਸ਼ੇ ਵਿੱਚ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ। ਇਸ ਦੇ ਨਾਲ ਅਕੈਡਮੀ ਨੇ 26 ਬੱਚਿਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕੀਤੇ। ਇਸ ਮੌਕੇ ਪਿ੍ੰਸੀਪਲ ਬਲਜੀਤ ਕੌਰ ਭੁੱਲਰ ਨੇ ਸਕੂਲ ਦੇ ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਵਿਵੇਕ, ਸੁਨਿਧੀ ਬਜਾਜ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਸਰਬਜੀਤ ਕੌਰ, ਸੁਨੀਲ, ਮਨਪ੍ਰੀਤ ਕੌਰ, ਨੀਸੂ ਦੇਵੀ, ਲਲਿਤ ਕੁਮਾਰ, ਕਰਨੈਲ ਸਿੰਘ ਅਤੇ ਬੱਚੇ ਹਾਜ਼ਰ ਸਨ।