- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੱਥੇ ਸੀ.ਪੀ.ਆਈ.(ਐਮ) ਪੰਜਾਬ ਵੱਲੋਂ ਦੇਸ਼

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਸੀਪੀਆਈ (ਐਮ) ਪੰਜਾਬ ਵੱਲੋਂ ਦੇਸ਼ ਅਤੇ ਪੰਜਾਬ ਦੇ ਕਿਰਤੀਆਂ ਕਿਸਾਨਾਂ ਦੇ ਭਖਦੇ ਮਸਲਿਆਂ 'ਤੇ ਸੂਬਾਈ ਜਥੇ ਦਾ ਭੀਖੀ ਕਸਬੇ ਵਿੱਚ ਕਮਿਊਨਿਸਟ ਆਗੂ ਕਾਮਰੇਡ ਪਰਵਿੰਦਰ ਸਿੰਘ ਭੀਖੀ ਦੀ ਅਗਵਾਈ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਕੇਂਦਰੀ ਸਕੱਤਰੇਤ ਮੈਂਬਰ ਕਾਮਰੇਡ ਕੇਐਨ ਉਮੇਸ਼ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। ਉਨ੍ਹਾਂ ਨੇ ਵੀ ਇਕੱਠਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਅੱਜ ਦੇਸ਼ ਭਰ ਵਿੱਚ ਸੀਪੀਐੱਮ ਤੇ ਖੱਬੀਆਂ ਪਾਰਟੀਆਂ ਕੇਂਦਰ ਦੀ ਫਿਰਕੂ ਫਾਸ਼ੀਵਾਦੀ ਅਤੇ ਕਾਰਪੋਰੇਟ ਪੱਖੀ ਗਠਜੋੜ ਦੇ ਵਿਰੁੱਧ ਫ਼ੈਸਲਾਕੁੰਨ ਲੜਾਈ ਲੜ ਰਹੀ ਹੈ। ਕੇਂਦਰ ਸਰਕਾਰ ਅਮਰੀਕਾ ਸਾਮਰਾਜ ਦੇ ਦਬਾਅ ਹੇਠ ਆ ਕੇ ਦੇਸ਼ ਦੇ ਹਿੱਤਾਂ ਨੂੰ ਗਹਿਣੇ ਨਾ ਰਹੀ ਹੈ। 1990ਵੇਂ ਦਹਾਕੇ ਤੋਂ ਲਾਗੂ ਨਵ ਉਦਾਰਵਾਦੀ ਨੀਤੀਆਂ ਨੇ ਖੇਤੀ, ਉਦਯੋਗ, ਪਬਲਿਕ ਸੈਕਟਰ ਸਮੇਤ ਹਰ ਖੇਤਰ ਨੂੰ ਬਰਬਾਦੀ ਦੇ ਰਾਹ ‘ਤੇ ਤੋਰ ਕੇ ਆਰਥਿਕ ਪੱਖ ਤੋਂ ਕੰਗਾਲ ਕਰਕੇ ਰੱਖ ਦਿੱਤਾ ਹੈ। ਅੱਜ ਦੀ ਮੌਜੂਦਾ ਕੇਂਦਰ ਸਰਕਾਰ ਕਾਰਪੋਰੇਟਾਂ ਤੇ ਅਮਰੀਕਾ ਸਾਮਰਾਜ ਦੇ ਥੱਲੇ ਲੱਗ ਕੇ ਦੇਸ਼ ਨੂੰ ਆਰਥਿਕ ਪੱਖੋਂ ਖੋਰਾ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਬ੍ਰਿਟਿਸ਼ ਸਾਮਰਾਜ ਵਿਰੁੱਧ ਡੱਟ ਕੇ ਲੜਾਈ ਲੜੀ ਸੀ ਅਤੇ ਦੇਸ਼ ਦੀ ਆਜ਼ਾਦੀ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਸੀ ਅਤੇ ਅੱਜ ਵੀ ਪੰਜਾਬ ਦੇ ਲੋਕ ਇਸ ਲੜਾਈ ਵਿੱਚ ਮੋਹਰੀ ਰੋਲ ਅਦਾ ਕਰ ਰਹੇ ਹਨ।
ਕਮਿਊਨਿਸਟ ਆਗੂ ਨੇ ਕਿਹਾ ਕਿ ਅੱਜ ਜਦੋਂ ਦੇਸ਼ ਦੀਆਂ ਸਿਆਸੀ ਪਾਰਟੀਆਂ ਭ੍ਰਿਸ਼ਟਾਚਾਰ ਵਿੱਚ ਗਲਤਾਨ ਹਨ ਤੇ ਕਾਰਪੋਰੇਟਾਂ ਕੋਲੋਂ ਕਰੋੜਾਂ ਅਰਬਾਂ ਰੁਪਏ ਲੈ ਕੇ ਆਪਣੀ ਰਾਜਨੀਤੀ ਕਰਨ ਵਿੱਚ ਲੱਗੀਆਂ ਹੋਈਆਂ ਹਨ ਤਾਂ ਸੀਪੀਆਈ (ਐਮ) ਜਨਤਾ ਦੇ ਬਲਬੂਤੇ ਆਪਣੇ ਰਾਜਨੀਤੀ ਨੂੰ ਲੋਕਾਂ ਵਿਚ ਲੈ ਕੇ ਜਾ ਰਹੀ ਹੈ। ਸੀਪੀਐਮ ਦੇ ਜਨਰਲ ਸਕੱਤਰ ਮਰਹੂਮ ਕਾਮਰੇਡ ਸੀਤਾ ਰਾਮ ਯੇਚੁਰੀ ਨੇ ਚੋਣ ਬਾਂਡ ਦੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਦੀ ਤਰਜ਼ 'ਤੇ ਮਿਹਨਤਕਸ਼ ਆਵਾਮ ਵਿਰੋਧੀ ਨੀਤੀਆਂ ਨੂੰ ਲਾਗੂ ਕਰ ਰਹੀ ਹੈ ਅਤੇ ਲੋਟੂ ਜਮਾਤ ਦੇ ਹਿਤਾਂ ਦੀ ਰਾਖੀ ਕਰ ਰਹੀ ਹੈ। ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਡੰਡੇ ਦੇ ਜ਼ੋਰ 'ਤੇ ਦਬਾਇਆ ਜਾ ਰਿਹਾ ਹੈ। ਕਾਮਰੇਡ ਸੇਖੋਂ ਨੇ ਸਾਰੇ ਵਰਗਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 24 ਮਾਰਚ ਦੀ ਦਿੱਲੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ। ਇਸ ਮੌਕੇ ਪਾਰਟੀ ਦੇ ਸੂਬਾ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਕਾਮਰੇਡ ਜਤਿੰਦਰਪਾਲ ਸਿੰਘ ਤੋਂ ਇਲਾਵਾ ਜ਼ਿਲ੍ਹਾ ਆਗੂ ਕਾਮਰੇਡ ਅਮਰਜੀਤ ਸਿੰਘ ਸਿੱਧੂ, ਕਾਮਰੇਡ ਜਸਵੰਤ ਸਿੰਘ ਬੀਰੋਕੇ, ਕਾਮਰੇਡ ਨਛੱਤਰ ਸਿੰਘ ਢੈਪਈ, ਕਾਮਰੇਡ ਹਰਜਿੰਦਰ ਸਿੰਘ ਬਰੇਟਾ, ਕਾਮਰੇਡ ਜਗਸੀਰ ਸਿੰਘ ਜੱਗਾ ਬਰੇਟਾ, ਕਾਮਰੇਡ ਪਰਵਿੰਦਰ ਸਿੰਘ ਭੀਖੀ, ਕਾਮਰੇਡ ਬੀਰਬਲ ਸਿੰਘ ਚੌਹਾਨ, ਕਾਮਰੇਡ ਦਰਸ਼ਨ ਸਿੰਘ ਜੋਗਾ, ਕਾਮਰੇਡ ਸੰਦੀਪ ਸਿੰਘ ਬੀਰੋਕੇ ਕਲਾਂ, ਕਾਮਰੇਡ ਰਾਮ ਕੁਮਾਰ, ਕਾਮਰੇਡ ਜਸਵਿੰਦਰ ਸਿੰਘ ਭੀਖੀ, ਕਾਮਰੇਡ ਕਰਨ ਭੀਖੀ, ਕਾਮਰੇਡ ਨਿਰਮਲ ਸਿੰਘ ਭੀਖੀ, ਕਾਮਰੇਡ ਬਲਜੀਤ ਸਿੰਘ ਖੀਵਾ, ਕਾਮਰੇਡ ਹਰਨੇਕ ਸਿੰਘ ਖੀਵਾ ਕਲਾਂ, ਕਾਮਰੇਡ ਸੁਖਦੇਵ ਸਿੰਘ ਬੋੜਾਵਾਲ ਆਦਿ ਹਾਜ਼ਰ ਸਨ।