ਸੀਵਰੇਜ ਸਮੱਸਿਆ ਨਾਲ ਜੂਝ ਰਹੇ ਨੇ ਵਾਰਡ-9 ਦੇ ਲੋਕ
ਮਾਨਸਾ ਸ਼ਹਿਰ ਦੇ ਵਿੱਚ ਪਿਛਲੇ ਮਹੀਨਿਆਂ
Publish Date: Tue, 20 Jan 2026 06:41 PM (IST)
Updated Date: Wed, 21 Jan 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਸ਼ਹਿਰ ਵਿੱਚ ਪਿਛਲੇ ਮਹੀਨਿਆਂ ਦੌਰਾਨ ਹੋਈ ਬਰਸਾਤ ਬਾਅਦ ਅੱਜ ਵੀ ਮਾਨਸਾ ਸ਼ਹਿਰ ਦੇ ਲੋਕ ਪਾਣੀ ਦੀ ਨਿਕਾਸੀ ਨੂੰ ਤਰਸ ਰਹੇ ਹਨ। ਹਾਲਾਤ ਮਾਨਸਾ ਸ਼ਹਿਰ ਦੇ ਵਾਰਡ ਨੰਬਰ. 9 ਦੇ ਹਨ। ਉਥੇ ਅੱਜ ਵੀ ਸੀਵਰੇਜ਼ ਦਾ ਜਮ੍ਹਾਂ ਹੋਇਆ ਪਾਣੀ ਵੱਡੀ ਸਮੱਸਿਆ ਬਣਿਆ ਹੋਇਆ ਹੈ। ਭਾਵੇਂਕਿ ਨਗਰ ਕੌਂਸਲ ਜ਼ਿਲ੍ਹਾ ਪ੍ਰਸ਼ਾਸਨ ਤੇ ਵਿਧਾਇਕ ਤੱਕ ਨੂੰ ਮੰਗ ਪੱਤਰ ਦਿੱਤੇ ਗਏ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਵਾਰਡ ਵਾਸੀਆਂ ਜਗਰਾਜ ਸਿੰਘ, ਸੁਖਚੈਨ ਸਿੰਘ, ਨਸੀਬ ਕੌਰ ਅਨੁਸਾਰ ਹਾਲਾਤ ਅਜਿਹੇ ਹਨ ਕਿ ਲੋਕ ਬਿਮਾਰੀਆਂ ਨਾਲ ਜੂਝ ਰਹੇ ਹਨ। ਇੱਥੋਂ ਤੱਕ ਕਿ ਸਕੂਲੀ ਬੱਚਿਆਂ ਨੂੰ ਵੀ ਇਸ ਪਾਣੀ ‘ਚੋਂ ਹੀ ਗੁਜ਼ਰ ਕੇ ਘਰ ਪਰਤਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗਲੀ ’ਚ ਭਰਿਆ ਪਾਣੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਈ ਘਰਾਂ ‘ਚ ਤਰੇੜਾਂ ਆ ਚੁੱਕੀਆਂ ਹਨ ਪਰ ਕਿਸੇ ਵੀ ਅਧਿਕਾਰੀ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ। ਉਨ੍ਹਾਂ ਸਰਕਾਰ ਤੇ ਨਗਰ ਕੌਂਸਲ ਅਪੀਲ ਕੀਤੀ ਕਿ ਪਾਣੀ ਦੀ ਨਿਕਾਸੀ ਦਾ ਜਲਦ ਹੱਲ ਕੀਤਾ ਜਾਵੇ ਤਾਂ ਕਿ ਲੋਕ ਆਸਾਨੀ ਨਾਲ ਘਰਾਂ ’ਚ ਰਹਿ ਸਕਣ ਤੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਹੋ ਸਕੇ।