ਸ਼੍ਰੀ ਸਨਾਤਨ ਧਰਮ ਸਭਾ ਨੇ ਸ਼੍ਰੀਰਾਮ ਨੌਮੀ ਦਾ ਤਿਉਹਾਰ ਮਨਾਇਆ
ਸ਼੍ਰੀ ਸਨਾਤਨ ਧਰਮ ਸਭਾ ਰਜਿ
Publish Date: Fri, 27 Mar 2026 07:14 PM (IST)
Updated Date: Sat, 28 Mar 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਸਨਾਤਨ ਧਰਮ ਸਭਾ ਰਜਿ (ਮਾਨਸਾ) ਵੱਲੋਂ ਰਾਮ ਨੌਵੀਂ ਦਾ ਪਵਿੱਤਰ ਤਿਉਹਾਰ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਲਕਸ਼ਮੀ ਨਰਾਇਣ ਮੰਦਰ ਵਿਖੇ ਪੂਜਾ ਅਰਚਨਾ ਕੀਤੀ ਗਈ। ਕੰਜਕਾਂ ਦਾ ਪੂਜਨ ਕੀਤੀ ਗਈ। ਕੰਜਕ ਪੂਜਣ ਦੀ ਰਸਮ ਪ੍ਰਸ਼ੋਤਮ ਦਾਸ ਬਾਂਸਲ ਪ੍ਰਧਾਨ ਅਗਰਵਾਲ ਸਭਾ, ਵਿਨੋਦ ਜ਼ਿੰਦਲ ਪ੍ਰਧਾਨ ਐੱਸਡੀ ਕੰਨਿਆ ਮਹਾਂਵਿਦਾਲਿਆ, ਵਿਜੈ ਕੁਮਾਰ ਮੌੜਾਂ ਵਾਲੇ ਵਾਈਸ ਪ੍ਰਧਾਨ, ਸਨਾਤਨ ਸਭਾ ਦਾ ਪ੍ਰਧਾਨ ਸਮੀਰ ਛਾਬੜਾ, ਜਨਰਲ ਸਕੱਤਰ ਰਮੇਸ਼ ਟੋਨੀ, ਕੈਸ਼ੀਅਰ ਰਾਕੇਸ਼ ਕੁਮਾਰ ਗੁਪਤਾ ਨੇ ਆਪਣੇ ਕਰ ਕਮਲਾਂ ਨਾਲ ਕਰਵਾਈ।
ਬੱਸ ਸਟੈਂਡ ਠੀਕਰੀਵਾਲਾ ਚੌਂਕ ਤੋਂ ਸ਼ੋਭਾ ਯਾਤਰਾ ਪ੍ਰਭੂ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਰਵਾਨਾ ਹੋਈ। ਸ਼ੋਭਾ ਯਾਤਰਾ ਨੂੰ ਰਵਾਨਾ ਕਰਨ ਤੋਂ ਪਹਿਲਾਂ ਜੋਤੀ ਪ੍ਰਚੰਡ ਦੀ ਰਸਮ ਮੰਗਤ ਰਾਏ ਬਾਂਸਲ ਸਾਬਕਾ ਵਿਧਾਇਕ ਨੇ ਅਦਾ ਕੀਤੀ। ਪ੍ਰਭੂ ਰਾਮ ਦੇ ਤਿਲਕ ਦੀ ਰਸਮ ਆਈਐੱਮਏ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਆਪਣੇ ਕਰ ਕਮਲਾਂ ਨਾਲ ਨਿਭਾਈ। ਨਾਰੀਅਲ ਦੀ ਰਸਮ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀ ਸੰਤ ਲਾਲ ਨਾਗਪਾਲ, ਵਪਾਰ ਮੰਡਲ ਦੇ ਪ੍ਰਧਾਨ ਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਮੁਨੀਸ਼ ਬੱਬੀ ਦਾਨੇਵਾਲੀਆਂ ਅਤੇ ਬਲਵਿੰਦਰ ਬਾਂਸਲ ਨੇ ਬਾਖੂਬੀ ਨਿਭਾਈ।
ਇਸ ਬਾਅਦ ਸ਼ੋਭਾ ਯਾਤਰਾ ਨੂੰ ਡੇਰਾ ਬਾਬਾ ਭਾਈ ਗੁਰਦਾਸ ਦੇ ਗੱਦੀ ਨਸ਼ੀਨ ਮਹੰਤ ਕੇਸ਼ਵ ਮੁਨੀ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਹ ਸਾਰੀਆਂ ਰਸਮਾਂ ਲਕਸ਼ਮੀ ਨਰਾਇਣ ਮੰਦਿਰ ਦੇ ਪੁਜਾਰੀ ਪੰਡਿਤ ਸ਼ੰਭੂ ਰਾਮ ਸ਼ਰਮਾ ਨੇ ਪੂਰ੍ਹੇ ਵੇਦਾਂ ਮੰਤਰਾਂ ਨਾਲ ਕਰਵਾਈਆਂ। ਸ਼ੋਭਾ ਯਾਤਰਾ ਦਾ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਪ੍ਰਭੂ ਪ੍ਰੇਮੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਸਨਮਾਨ ਕੀਤਾ। ਸ਼ੋਭਾ ਯਾਤਰਾ ਵਿੱਚ ਪ੍ਰਸ਼ਾਦ ਵਾਲੀ ਡੋਲੀ, ਰੱਥ ਅਤੇ ਸਕੂਟਰੀਆਂ ਤੇ 200 ਦੇ ਕਰੀਬ ਵੀਰਾਂਗਨਾਵਾਂ ਨੇ ਸਿਰ ’ਤੇ ਪਗੜੀ ਸਜਾ ਕੇ ਹੱਥ ਵਿੱਚ ਭਗਵੇ ਰੰਗ ਦੇ ਝੰਡੇ ਲੈ ਕੇ ਪ੍ਰਭੂ ਸ਼੍ਰੀ ਰਾਮ ਦੇ ਜੈਕਾਰੇ ਲਗਾਉਂਦੇ ਹੋਏ ਅਸਮਾਨ ਗੂੰਜਨ ਲਗਾ ਦਿੱਤਾ। ਸ਼ੋਭਾ ਯਾਤਰਾ ਦੌਰਾਨ ਸ਼ਹਿਰ ਦੀਆਂ ਸਾਰੀਆਂ ਜਾਗਰਣ ਮੰਡਲੀਆਂ ਦੇ ਮੈਂਬਰਾਂ ਨੇ ਪ੍ਰਭੂ ਸ਼੍ਰੀ ਰਾਮ ਦੇ ਭਜਨ ਗਾ ਗਾ ਕੇ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਸ਼ੋਭਾ ਯਾਤਰਾ ਸ਼ਹਿਰ ਦੀ ਪ੍ਰਕਿਰਮਾ ਕਰਦੀ ਹੋਈ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਸਮਾਪਤ ਹੋਈ। ਮੰਦਰ ਵਿੱਚ ਪ੍ਰਭੂ ਸ਼੍ਰੀ ਰਾਮ ਦਾ ਸੰਕੀਰਤਨ ਕੀਤਾ ਗਿਆ। ਆਰਤੀ ਕੀਤੀ ਗਈ।
ਇਸ ਮੌਕੇ ਲੰਗਰ ਅਤੁੱਟ ਵਰਤਾਇਆ ਗਿਆ। ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਸਮੀਰ ਛਾਬੜਾ, ਜਨਰਲ ਸਕੱਤਰ ਰਮੇਸ਼ ਟੋਨੀ, ਕੈਸ਼ੀਅਰ ਰਾਕੇਸ਼ ਗੁਪਤਾ ਵੱਲੋਂ ਸਾਰਿਆਂ ਦਾ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਤੇ ਧੰਨਵਾਦ ਕੀਤਾ ਗਿਆ।