ਗੰਗਾਜਲ ਲੈਣ ਲਈ ਜਥਾ ਹਰਿਦੁਆਰ ਵੱਲ ਰਵਾਨਾ
ਸ਼੍ਰੀ ਸਨਾਤਨ ਧਰਮ ਸਭਾ ਰਜਿ (ਮਾਨਸਾ) ਵੱਲੋਂ
Publish Date: Tue, 10 Feb 2026 06:42 PM (IST)
Updated Date: Wed, 11 Feb 2026 04:09 AM (IST)
-15 ਫ਼ਰਵਰੀ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਮਹਾਂਸ਼ਿਵਰਾਤਰੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਸਨਾਤਨ ਧਰਮ ਸਭਾ (ਮਾਨਸਾ) ਵੱਲੋਂ 15 ਫਰਵਰੀ ਨੂੰ ਮਹਾਂਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸਭਾ ਦੇ ਪ੍ਰਧਾਨ ਸਮੀਰ ਛਾਬੜਾ ਤੇ ਜਨਰਲ ਸਕੱਤਰ ਰਮੇਸ਼ ਟੋਨੀ ਨੇ ਕਿਹਾ ਕਿ ਮਹਾਂਸ਼ਿਵਰਾਤਰੀ ਹਿੰਦੂਆਂ ਦਾ ਪ੍ਰਮੁੱਖ ਤਿਉਹਾਰ ਹੈ ਤੇ ਸਾਨੂੰ ਅਜਿਹੇ ਉਤਸਵ ਸ਼ਰਧਾ ਤੇ ਧੂਮਧਾਮ ਨਾਲ ਮਨਾਉਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਸਨਾਤਨ ਧਰਮ ਤੇ ਵਿਰਸੇ ਤੋਂ ਜਾਣੂ ਕਰਵਾਉਂਦੇ ਹਨ ਅਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਵਿੱਚ ਅਹਿਮ ਰੋਲ ਨਿਭਾਉਂਦੇ ਹਨ। ਮਹਾਂਸ਼ਿਵਰਾਤਰੀ ਦੇ ਸਬੰਧ ’ਚ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਅੱਜ ਸ਼੍ਰੀ ਸਨਾਤਨ ਧਰਮ ਸਭਾ ਕਾਬੜ ਸੰਘ ਦਾ ਭਰਵਾਂ ਜੱਥਾ ਰਵੀ ਕੁਮਾਰ ਰੀਸ਼ਾ ਦੀ ਪ੍ਰਧਾਨਗੀ ਹੇਠ ਲਕਸ਼ਮੀ ਨਰਾਇਣ ਮੰਦਰ ਤੋਂ ਹਰਿਦੁਆਰ ਲਈ ਗੰਗਾ ਜਲ ਲੈਣ ਲਈ ਰਵਾਨਾ ਕੀਤਾ ਗਿਆ। ਜੱਥੇ ਵਿਚ ਮਨੋਜ ਕੁਮਾਰ, ਕਮਲ ਬਾਂਸਲ, ਰਾਜ ਕੁਮਾਰ, ਗਿਰਧਾਰੀ ਲਾਲ, ਜਤਿੰਦਰ ਮੰਥਨ, ਮੋਹਿਤ, ਨਿਖਿਲ ਸ਼ਾਮਲ ਸਨ। ਜੱਥੇ ਨੂੰ ਰਵਾਨਾ ਕਰਨ ਤੋਂ ਪਹਿਲਾਂ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਦੇ ਪੁਜਾਰੀ ਸ਼ੰਭੂ ਨਾਥ ਸ਼ਰਮਾ ਨੇ ਪੂਜਾ ਕਰਵਾਈ।
ਇਸ ਤੋਂ ਬਾਅਦ ਨਾਰੀਅਲ ਦੀ ਰਸਮ ਉੱਘੇ ਸਮਾਜ ਸੇਵੀ ਅਤੇ ਸਭਾ ਦੇ ਸੀਨੀਅਰ ਮੈਂਬਰ ਸੰਤ ਲਾਲ ਨਾਗਪਾਲ ਨੇ ਅਦਾ ਕੀਤੀ ਅਤੇ ਝੰਡੀ ਦੇਣ ਦੀ ਰਸਮ ਸੰਤ ਮਹਿੰਦਰਾ ਨੰਦ ਹਰਿਦੁਆਰ ਵਾਲਿਆਂ ਨੇ ਬਾਖੂਬੀ ਨਿਭਾਈ। ਜਥੇ ਦੇ ਸਾਰੇ ਮੈਂਬਰਾਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਉਪਰ ਫੁੱਲਾਂ ਦੀ ਵਰਖਾ ਕਰਕੇ ਸਨਮਾਨ ਦਿੱਤਾ ਗਿਆ। ਇਹ ਜਥਾ ਹਰਿਦੁਆਰ ਤੋਂ ਮਹਾਂਸ਼ਿਵਰਾਤਰੀ ਵਾਲੇ ਦਿਨ ਗੰਗਾ ਜਲ ਲੈ ਕੇ ਮਾਨਸਾ ਵਾਪਿਸ ਪਰਤੇਗਾ। ਉਸ ਦਿਨ ਪੂਜਾ ਕਰਵਾਉਣ ਉਪਰੰਤ ਜਲ ਅਭਿਸ਼ੇਕ ਕੀਤਾ ਜਾਵੇਗਾ। ਸਭਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਦਿਨ ਸੰਕੀਰਤਨ ਵੀ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਭਾ ਦੇ ਉਪ ਪ੍ਰਧਾਨ ਰਾਜੇਸ਼ ਪੰਧੇਰ, ਖ਼ਜ਼ਾਨਚੀ ਰਾਕੇਸ਼ ਗੁਪਤਾ, ਸਕੱਤਰ ਰਾਕੇਸ਼ ਬਿੱਟੂ, ਰੂਲਦੂ ਰਾਮ ਨੰਦਗੜ੍ਹ ਸਾਬਕਾ ਪ੍ਰਧਾਨ, ਪ੍ਰੇਮ ਨੰਦਗੜ੍ਹ, ਭੋਲਾ ਨਾਥ ਬਰਨਾਲੇ ਵਾਲੇ, ਦਰਸ਼ਨ ਪਾਲ, ਪ੍ਰੇਮ ਨਾਥ ਕਾਟੀ, ਅਸ਼ੋਕ ਗੋਗੀ, ਰਾਜ ਕਾਠ ਆਦਿ ਹਾਜ਼ਰ ਸਨ।