- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਵੱਲੋਂ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਵੱਲੋਂ ਲੋਕ ਭਲਾਈ, ਸੱਭਿਆਚਾਰਕ ਅਤੇ ਭਾਈਚਾਰਕ ਸਾਂਝ ਦੀਆਂ ਸਰਗਰਮੀਆਂ ਨੂੰ ਜਾਰੀ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਹੜੀ ਦਾ ਪਵਿੱਤਰ ਅਤੇ ਧਾਰਮਿਕ ਤਿਉਹਾਰ ਬਾਰ ਐਸੋਸੀਏਸ਼ਨ ਦੇ ਖੁੱਲ੍ਹੇ ਵਿਹੜੇ ’ਚ ਸ਼ਰਧਾ ਨਾਲ ਮਨਾਇਆ ਗਿਆ। ਲੋਹੜੀ ਸਮਾਗਮ ਦੀ ਸ਼ੁਰੂਆਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਨਜਿੰਦਰ ਸਿੰਘ ਵੱਲੋਂ ਲੋਹੜੀ ਨੂੰ ਅਗਨੀ ਭੇਟ ਕਰਕੇ ਕੀਤੀ ਗਈ। ਉਨ੍ਹਾਂ ਇਸ ਮੌਕੇ ਬੋਲਦਿਆਂ ਸਮੂਹ ਵਕੀਲ ਭਾਈਚਾਰੇ ਨੂੰ ਲੋਹੜੀ ਦੀਆਂ ਦਿਲੋਂ ਵਧਾਈਆਂ ਦਿੱਤੀਆਂ। ਸਾਰੇ ਸਮਾਜ ਲਈ ਸੁੱਖ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ। ਉਨ੍ਹਾਂ ਨਾਲ ਇਸ ਮੌਕੇ ਅਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਮੋਹਨ ਸਿੰਘ ਅਤੇ ਮੈਡਮ ਮਨਦੀਪ ਕੌਰ ਤੋਂ ਇਲਾਵਾ ਪ੍ਰਿਸੀਪਲ ਜੱਜ ਫੈਮਲੀ ਕੋਰਟ ਮੈਡਮ ਦੀਪਤੀ ਗੋਇਲ, ਚੀਫ਼ ਜੁਡੀਸ਼ਲ ਮਜਿਸਟਰੇਟ ਰਵਨੀਤ ਸਿੰਘ, ਰਜਿੰਦਰ ਸਿੰਘ ਨਾਗਪਾਲ, ਕਰਨ ਅਗਰਵਾਲ, ਜਸਪ੍ਰੀਤ ਕੌਰ ਅਤੇ ਨਵਕਿਰਨ ਕੌਰ ਸਮੂਹ ਜੱਜ ਸਾਹਿਬਾਨ ਸਿਵਲ ਜੱਜ ਅੰਕਿਤ ਅੇਰੀ, ਬਲਕਾਰ ਸਿੰਘ, ਹਰਜੋਬਨ ਗਿੱਲ ਵੱਲੋਂ ਸਮਾਗਮ ਵਿੱਚ ਸ਼ਮੂਲੀਅਤ ਕਰਦਿਆਂ ਬਾਰ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸਮਾਗਮ ਦੀ ਸ਼ਲਾਘਾ ਕੀਤੀ।
ਸਮੂਹ ਜੱਜ ਸਾਹਿਬਾਨ ਵੱਲੋਂ ਅਗਨੀ ਵਿੱਚ ਤਿਲ ਪਾਕੇ ਪਰੰਪਰਾਗਤ ਰਸਮ ਅਦਾ ਕੀਤੀ ਗਈ। ਜ਼ਿਲ੍ਹਾ ਅਟਾਰਨੀ, ਸਹਾਇਕ ਜ਼ਿਲ੍ਹਾ ਅਟਾਰਨੀ, ਸਮੂਹ ਸਰਕਾਰੀ ਵਕੀਲਾਂ ਅਤੇ ਲੋਕ ਅਦਾਲਤ ਦੇ ਜੱਜ ਵੱਲੋਂ ਵੀ ਅੱਗ ’ਚ ਤਿੱਲ ਪਾ ਕੇ ਸ਼ਗਨ ਕੀਤਾ। ਸਮੂਹ ਵਕੀਲਾਂ ਵੱਲੋਂ ਵੀ ਅਗਨੀ ਵਿੱਚ ਤਿਲ ਪਾ ਕੇ ਲੋਹੜੀ ਦੀ ਰਸਮ ਪੂਰੀ ਕੀਤੀ। ਸਮਾਗਮ ਦੌਰਾਨ ਸੀਨੀਅਰ ਐਡਵੋਕੇਟ ਵਿਜੇ ਸਿੰਗਲਾ, ਸੂਰਜ ਕੁਮਾਰ ਛਾਬੜਾ, ਗੁਰਲਾਭ ਸਿੰਘ ਮਾਹਲ, ਕਾਕਾ ਸਿੰਘ ਮਠਾੜੂ, ਨਵਦੀਪ ਸ਼ਰਮਾ, ਹਰਪ੍ਰੀਤ ਸਿੰਘ, ਅੰਗਰੇਜ ਸਿੰਘ ਕਲੇਰ ਉਮਕਾਰ ਸਿੰਘ ਮਿੱਤਲ, ਕੁਲਦੀਪ ਪਰਮਾਰ, ਨਵਲ ਕੁਮਾਰ ਗੋਇਲ, ਸੁਰਿੰਦਰ ਪਾਲ ਗਰਗ ਐਡਵੋਕੇਟ ਅਮਨੀਤ ਕੌਰ, ਨੇ ਸ਼ਮੂਲੀਅਤ ਕਰਦਿਆਂ ਵੱਖ-ਵੱਖ ਸਾਹਿਤਕ ਵੰਨਗੀਆਂ ਪੇਸ਼ ਕਰਦਿਆਂ ਲੋਹੜੀ ਦੀ ਦੁਪਹਿਰ ਨੂੰ ਰੰਗੀਨ ਬਣਾ ਦਿੱਤਾ। ਬਾਰ ਐਸੋਸ਼ੀਏਸ਼ਨ ਦੇ ਸਕੱਤਰ ਮਨਜਿੰਦਰ ਸਿੰਘ ਵੱਲੋਂ ਮੰਚ ਸੰਚਾਲਨ ਦੀ ਕਾਰਵਾਈ ਨਿਭਾਈ ਗਈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦਾਸ ਸਿੰਘ ਵੱਲੋਂ ਸਮੂਹ ਜੱਜ ਸਹਿਬਾਨ ਅਤੇ ਹਾਜਰ ਵਕੀਲਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਲੋਹੜੀ ਤੇ ਮਾਘੀ ਦਾ ਪਵਿੱਤਰ ਤਿਉਹਾਰ ਜਿਥੇ ਸਾਨੂੰ ਸ਼ਾਂਤੀ ਦਾ ਸੁਨੇਹਾ ਦਿੰਦਾ ਹੋਇਆ ਉਸ ਨਾਲ ਭਾਈਚਾਰਕ ਸਾਝ ਵੀ ਬਣੀ ਰਹਿੰਦੀ ਹੈ। ਬਾਰ ਦੇ ਮੀਤ ਪ੍ਰਧਾਨ ਹਰਿੰਦਰ ਸ਼ਰਮਾਂ ਨੇ ਸਮਾਗਮ ’ਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ। ਸਮਾਗਮ ਦੇ ਅੰਤ ਵਿੱਚ ਐਡਵੋਕੇਟ ਡਾ. ਸੰਦੀਪ ਘੰਡ ਵੱਲੋਂ ਮਾਨਸਿਕ ਚਿੰਤਾ ਤੇ ਤਣਾਅ ਤੋਂ ਮੁਕਤੀ ਸਬੰਧੀ ਆਪਣੀ ਕਿਤਾਬ ’ਮਾਨਸਿਕ ਚਿੰਤਾ ‘ਤੇ ਕਿਵੇਂ ਕਾਬੂ ਪਾਈਏ” ਸਮਾਗਮ ’ਚ ਹਾਜ਼ਰ ਜਿਲ੍ਹਾ ਅਤੇ ਸੈਸ਼ਨ ਜੱਜ ਅਤੇ ਬਾਕੀ ਜੱਜ ਸਾਹਿਬਾਨ ਨੂੰ ਭੇਟ ਕੀਤੀ ਗਈ।