ਈਦ-ਉਲ-ਫਿਤਰ ਦੌਰਾਨ ਵਿਧਾਇਕ ਬੁੱਧਰਾਮ ਸਨਮਾਨਿਤ
ਨੇੜਲੇ ਪਿੰਡ ਬੀਰੋਕੇ ਕਲਾਂ ਦੀ ਮਸਜਿਦ ਵਿਖੇ ਈਦ
Publish Date: Sat, 21 Mar 2026 06:21 PM (IST)
Updated Date: Sun, 22 Mar 2026 04:10 AM (IST)
ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਨੇੜਲੇ ਪਿੰਡ ਬੀਰੋਕੇ ਕਲਾਂ ਦੀ ਮਸਜਿਦ ਵਿਖੇ ਈਦ-ਉਲ-ਫ਼ਿਤਰ ਦਾ ਪਵਿੱਤਰ ਤਿਉਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਨਮਾਜ਼ ਅਦਾ ਕਰਨ ਬਾਅਦ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਮਸਜਿਦ ਵਿਖੇ ਮੌਲਵੀ ਮੀਆਂ ਫੁਰਕਾਨ ਵੱਲੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਵਿਧਾਇਕ ਪ੍ਰਿੰਸੀਪਲ ਬੁਧਰਾਮ ਵੱਲੋਂ ਮੁਸਲਿਮ ਭਾਈਚਾਰੇ ਨੂੰ ਈਦ ਉਲ ਫਿਤਰ ਦੇ ਤਿਓਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਭਾਜਪਾ ਆਗੂ ਭੋਲਾ ਸਿੰਘ ਹਸਨਪੁਰ, ਅਕਾਲੀ ਆਗੂ ਬਲਵੀਰ ਸਿੰਘ ਬੀਰੋਕੇ ਕਲਾਂ, ਡੇਰਾ ਭਾਈ ਗੁਰਦਾਸ ਜੀ ਦੇ ਮਹੰਤ ਕੇਸ਼ਵ ਮੁਨੀ ਜੀ ਤੋਂ ਇਲਾਵਾ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਬੀਰੋਕੇ, ਸਤਿਗੁਰ ਸਿੰਘ ਬੀਰੋਕੇ, ਬਿੱਕਰ ਬੀਰੋਕੇ, ਜਗਸੀਰ ਸਿੰਘ ਸੀਰਾ, ਕੁਲਵਿੰਦਰ ਸਿੰਘ ਬਿੰਦੀ, ਮੰਗੂ ਸਿੰਘ ਬੀਰੋਕੇ ਵੱਲੋਂ ਮੁਸਲਿਮ ਭਾਈਚਾਰੇ ਨਾਲ ਈਦ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਮਸਜਿਦ ਵਿਖੇ ਪਹੁੰਚੇ ਵੱਖ-ਵੱਖ ਪਾਰਟੀਆਂ ਅਤੇ ਧਾਰਮਿਕ ਆਗੂਆਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।