- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਬਾਲਾ ਜੀ ਪਰਿਵਾਰ ਸੰਘ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਬਾਲਾ ਜੀ ਪਰਿਵਾਰ ਸੰਘ ਰਜਿ. ਮਾਨਸਾ ਵੱਲੋਂ ਸ੍ਰੀ ਬਾਲਾ ਜੀ ਦਾ ਵਿਸ਼ਾਲ ਜਨਮ ਮਹਾਂਉਤਸਵ ਗਊਸ਼ਾਲਾ ਭਵਨ ਵਿਖੇ ਮਨਾਇਆ। ਇਸ ਮੌਕੇ ਨਵਗ੍ਰਹਿ ਪੂਜਨ ਪ੍ਰਮੋਦ ਜੈਨ ਤੇ ਸਮੂਹ ਪਰਿਵਾਰ, ਹਨੂੰਮਾਨ ਪੂਜਨ ਡਾ. ਸ਼ਿਵਮ ਜ਼ਿੰਦਲ, ਰਾਮ ਪਰਿਵਾਰ ਪੂਜਨ ਮੰਗਤ ਰਾਏ ਗਰਗ, ਸੀਤਲ ਗਰਗ, ਸ਼੍ਰੀਗਣੇਸ ਪੂਜਨ ਰੋਹਿਤ ਗਰਗ, ਕ੍ਰਿਸ਼ਨ ਪੂਜਨ ਨੀਤਿਨ ਬਾਂਸਲ, ਸ਼ਿਵਜੀ ਪੂਜਨ ਬੱਬੀ ਦਾਨੇਵਾਲਿਆ, ਝੰਡਾ ਰਸਮ ਪਵਨ ਬਰੇਟਾ ਗੈਸ ਏਜੰਸੀ ਵਾਲੇ ਅਤੇ ਜੋਤੀ ਪ੍ਰਚੰਡ ਦੀ ਰਸਮ ਜਗਨ ਨਾਥ ਮੋੜ ਵਾਲੇ ਨੇ ਕੀਤੀ। ਹਨੂੰਮਾਨ ਮੰਦਰ ਦੇ ਪੁਜਾਰੀ ਤਰਸੇਮ ਸਰਮਾ ਨੇ ਵਿਧੀ ਪੂਰਵਕ ਪੂਜਾ ਕਰਵਾਈ। ਇਸ ਸੰਕੀਰਤਨ ਦੀ ਸ਼ੁਰੂਆਤ ਵਿਨੋਦ ਬਠਿੰਡਾ ਨੇ ਸ਼੍ਰੀਗਣੇਸ਼ ਬੰਦਨਾ ਨਾਲ ਕੀਤੀ। ਸ੍ਰੀ ਬਾਲਾ ਜੀ ਦੇ ਵਿਸੇਸ ਕਲਾਕਾਰ ਅਭਿਨਵ ਐਰਨ ਹਿਸਾਰ ਤੇ ਮੋਨੁੰ ਦੂਆ ਚੰੜੀਗੜ ਨੇ ਆਪਣੇ ਭਜਨ ਤੇਰਾ ਕਿਸਨੇ ਕਿਆ ਸਿੰਗਾਰ ਸਾਵਰੇ’ ਤੂੰ ਕਰ ਕਿਰਪਾ ਬਾਬਾ ਕੀਰਤਨ ਕਰਵਾਉਗਾ ਗਾਕੇ ਭਗਤਾ ਨੂੰ ਨਿਹਾਲ ਕੀਤਾ। ਭਜਨ ‘ਮੈਂ ਲਾਡਲਾ ਖਾਟੂ ਬਾਲੇ ਦਾ ‘ਮੇਰੀ ਅਖੀਆਂ ਕਰੇ ਇੰਤਜਾਰ ਸਾਵਰੇ, ਹਾਰ ਗਿਆ ਮੈ ਇਸ ਦੁਨੀਆ ਸੇ ਅਬ ਤੋ ਬਾਬਾ ਗਲੇ ਲਗਾਲੇ, ਗਾ ਕੇ ਭਗਤਾ ਨੂੰ ਨੱਚਣ ਲਈ ਮਜਬੂਰ ਕੀਤਾ। ਇਸ ਮੌਕੇ ਬਾਲਾ ਜੀ ਦਾ ਦਰਬਾਰ ਭਗਤਾ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਮੌਕੇ ਵਿਸੇਸ ਮਹਿਮਾਨ ਦੇ ਤੌਰ ’ਤੇ ਵਿਜੇ ਸਿੰਗਲਾ ਐੱਮਐੱਲਏ, ਮਦਨ ਲਾਲ ਜੀ ਦਿੱਲੀ, ਦੀਪਕ ਜਿੰਦਲ ਜੰਮੂ ਤੋਂ ਪਹੁੰਚੇ। ਸਟੇਜ ਸਕੱਤਰ ਦੀ ਭੂਮਿਕਾ ਬਿੰਦਰਪਾਲ ਗਰਗ ਤੇ ਕਮਲ ਗੋਇਲ ਨੇ ਬਾਖੂਬੀ ਨਿਭਾਈ। ਇਸ ਮੌਕੇ ਭਗਤਾਂ ਨੂੰ ਵਿਧੀ ਪੂਰਵਕ ਢੰਗ ਨਾਲ ਮੱਥਾ ਟਿਕਾਉਣ ਦੀ ਜ਼ਿੰਮੇਵਾਰੀ ਸ਼ੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਅਤੇ ਭਾਰਤੀਆ ਮਹਾਵੀਰ ਦਲ ਨੇ ਬਾਖੂਬੀ ਨਿਭਾਈ ਜੂਤਾ ਕੈਂਪ ਦੀ ਜ਼ਿੰਮੇਵਾਰੀ ਸ਼ਿਵ ਭੋਲੇ ਜੂਤਾ ਕੈਪ ਨੇ ਨਿਭਾਈ। ਸੰਘ ਦੇ ਪ੍ਰਧਾਨ ਵਿਨੈ ਮਿੱਤਲ, ਸਕੱਤਰ ਮੁਕੇਸ ਕੁਮਾਰ, ਖ਼ਜ਼ਾਨਚੀ ਅਨਿਲ ਪੱਪੂ ਨੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੁਰਿੰਦਰ ਨੰਗਲੀਆ ਤੇ ਵਰੁਣ ਵੀਨੂੰ ਬਾਸਲ ਨੇ ਦੱਸਿਆ ਕਿ ਇਸ ਮੌਕੇ ਬਾਲਾ ਜੀ ਦਾ ਵਿਸਾਲ ਭੰਡਾਰਾ ਵੀ ਵਰਤਾਇਆ। ਭੰਡਾਰੇ ਨੂੰ ਸੁਚਾਰੂ ਢੰਗ ਨਾਲ ਵਰਤਉਣ ਦੀ ਜ਼ਿੰਮੇਵਾਰੀ ਨੰਨਾ ਸਬਜੀ ਵਾਲੇ ਦੀ ਟੀਮ ਨੇ ਨਿਭਾਈ। ਸੰਘ ਦੇ ਚੇਅਰਮੈਨ ਸੁਰਿੰਦਰ ਪਿੰਟਾ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਕੇਕ ਕੱਟਣ ਦੀ ਰਸਮ ਅਮਨ ਸਿੰਗਲਾ ਢੇੈਪਈ ਤੇ ਮਨੋਜ ਬਾਸਲ ਮੋਜੀ ਨੇ ਅਦਾ ਕੀਤੀ ਗਈ ਤੇ ਅੰਤ ’ਚ ਆਰਤੀ ਕਰਕੇ ਭਗਤਾਂ ਵਿੱਚ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਰਮੇਸ ਮੈਸੀ, ਬਿੱਟੂ ਜੋਗਾ, ਸੰਜੇ ਮਿੱਤਲ, ਸੰਜੀਵ ਬੋਬੀ, ਬਾਬਾ ਰੋਸ਼ਾ, ਅਮਿਤ ਬਾਸਲ, ਸੋਰਵ ਮੈਸੀ, ਬਰਜੇਸ ਬਾਸਲ, ਰੁਲਦੂ ਰਾਮ ਰੋੜੀ, ਰੋਹਿਤ, ਅਰਸ਼ ਮੋਨੂੰ, ਅਜੈ ਸੰਜੁੂ, ਸੁਸੀਲ ਬਾਬਾ, ਵਿਨੈ ਗਰਗ, ਅਤੁਲ ਕੁਮਾਰ, ਸੌਰਵ ਗੁਪਤਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਮੁੂਹ ਮੈਂਬਰ ਹਾਜ਼ਰ ਸਨ ।