ਤ੍ਰਿਵੇਣੀ ਮੰਦਰ ’ਚ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ
ਸਿਵ ਤ੍ਰਿਵੈਣੀ ਕਾਵੜ ਸੰਘ ਮਾਨਸਾ ਵੱਲੋਂ ਹਰੇਕ
Publish Date: Mon, 16 Feb 2026 07:42 PM (IST)
Updated Date: Tue, 17 Feb 2026 04:10 AM (IST)
-ਭਗਵਾਨ ਸ਼ਿਵ ਦਾ ਗੁਣਗਾਨ ਕਰਦਿਆਂ ਮਨਮੋਹਕ ਭਜਨਾਂ ਰਾਹੀਂ ਭਗਤਾਂ ਨੂੰ ਕੀਤਾ ਨਿਹਾਲ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼ਿਵ ਤ੍ਰਿਵੈਣੀ ਕਾਂਵੜ ਸੰਘ ਮਾਨਸਾ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵ ਤ੍ਰਿਵੈਣੀ ਮੰਦਰ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਧੂਮ ਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ਼ਿਵ ਭੋਲੇ ਦਾ ਵਿਸ਼ਾਲ ਸੰਕੀਰਤਨ ਵੀ ਕੀਤਾ ਗਿਆ। ਇਸ ਮੌਕੇ ਪੂਜਨ ਦੀ ਰਸਮ ਸਮੂਹ ਕਾਂਵੜ ਸੰਘ ਦੇ ਮੈਂਬਰ ਤੇ ਸ਼ਿਵ ਤ੍ਰਿਵੈਣੀ ਮੰਦਰ ਦੇ ਮੈਂਬਰਾਂ ਨੇ ਮੰਦਰ ਦੇ ਪੁਜਾਰੀ ਸਤਪਾਲ ਸ਼ਰਮਾ ਰਾਹੀਂ ਵਿਧੀ ਪੂਰਵਕ ਕਰਵਾਇਆ। ਸ਼ਮ੍ਹਾਂ ਰੋਸ਼ਨ ਦੀ ਰਸਮ ਮੰਦਰ ਕਮੇਟੀ ਦੇ ਪ੍ਰਧਾਨ ਰਵੀ ਕੁਮਾਰ ਮਾਖਾ ਨੇ ਆਪਣੇ ਪਰਿਵਾਰ ਸਮੇਤ ਕੀਤੀ। ਇਸ ਮੌਕੇ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਂਨ ਵਿਨੋਦ ਭੰਮਾ ਨੇ ਸ਼ਿਵ ਭਗਤਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿਹਾ ਕਿ ਨੌਜਵਾਨ ਵਰਗ ਦਾ ਧਾਰਮਿਕ ਕੰਮਾਂ ਵਿਚ ਵੱਧ ਰਿਹਾ ਰੁਝਾਨ ਸ਼ੁੱਭ ਸੰਕੇਤ ਹੈ ਤੇ ਅਜਿਹੇ ਧਾਰਮਿਕ ਪ੍ਰੋਗਰਾਮ ਸਾਡੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ। ਇਸ ਸੰਕੀਰਤਨ ਦੀ ਸ਼ੁਰੂਆਤ ਸ੍ਰੀ ਰਾਧੇ ਰਾਧੇ ਪ੍ਰਭਾਤਫ਼ੇਰੀ ਕੀਰਤਨ ਮੰਡਲ ਮਾਨਸਾ) ਨੇ ਕੀਤੀ। ਇਸ ਮੌਕੇ ਮਸ਼ਹੂਰ ਭਜਨ ਗਾਇਕਾ ਮਕਬੂਲ ਅਹਿਮਦ ਵੱਲੋਂ ਸ਼ਿਵ ਦਾ ਗੁਣਗਾਨ ਕੀਤਾ ਤੇ ਮਨਮੋਹਕ ਭਜਨਾਂ ਰਾਹੀਂ ਭਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਮੰਦਰ ਨੂੰ ਲਾੜੀ ਵਾਂਗ ਸਜਾਇਆ ਹੋਇਆ ਸੀ ਤੇ ਮੱਥਾ ਟੇਕਣ ਵਾਲੇ ਭਗਤਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਇਸ ਮੌਕੇ ਕਾਂਵੜ ਸੰਘ ਦੇ ਚੇਅਰਮੈਨ ਬਿੱਟੂ ਬਾਂਸਲ ਤੇ ਵਾਇਸ ਪ੍ਰਧਾਨ ਸੰਜੀਵ ਮਿੱਤਲ ਨੇ ਸਮੂਹ ਕਾਂਵੜੀਆਂ ਤੇ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਦੇ ਮੁਖੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਅੰਤ ’ਚ ਆਰਤੀ ਕਰਕੇ ਭਗਤਾਂ ਵਿਚ ਪ੍ਰਸ਼ਾਦ ਵੰਡਿਆ।
ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਰਵੀ ਮਾਖਾ, ਜਨਰਲ ਸਕੱਤਰ ਨਰੇਸ ਕੁਮਾਰ ਮੁਕੰਦੀ, ਖ਼ਜ਼ਾਨਚੀ ਨਰੇਸ ਕੁਮਾਰ ਨੀਸ਼ਾ, ਵੇਦ ਪ੍ਰਕਾਸ਼ ਵੇਦਾ, ਕਾਂਵੜ ਸੰਘ ਦੇ ਬਿੱਟੂ ਬਾਸਲ, ਹੈਪੀ ਮਿੱਤਲ, ਭੂਸਨ ਗਰਗ, ਸੰਜੀਵ ਮਿੱਤਲ, ਰੋਹਿਤ ਜਿੰਦਲ, ਵਿਨੋਦ ਬਾਸਲ, ਲੱਕੀ ਗਰਗ, ਹੈਪੀ ਜਿੰਦਲ, ਡਾ. ਸਾਹਿਲ, ਬਿੱਟੂ ਕੁਮਾਰ, ਸੰਦੀਪ ਕੁਮਾਰ, ਨਿਤਿਨ ਗੋਇਲ, ਅਸੋਕ ਜਿੰਦਲ, ਦਰਸਨ ਗੋਇਲ, ਰਾਜੇਸ ਠੇਕੇਦਾਰ, ਵਿਜੈ ਕੁਮਾਰ, ਦਰਸਨ ਪਾਲ, ਗਗਨ, ਹਾਜ਼ਰ ਸਨ।