ਪੂਰਨਮਾਸ਼ੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ
ਸਥਾਨਕ ਡੇਰਾ ਰਾਮਸਰਾ ਵਿਖੇ ਡੇਰੇ ਦੇ ਮਹੰਤ
Publish Date: Sun, 01 Feb 2026 06:12 PM (IST)
Updated Date: Mon, 02 Feb 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਡੇਰਾ ਰਾਮਸਰਾ ਵਿਖੇ ਡੇਰੇ ਦੇ ਮਹੰਤ ਸੁਖਦੇਵ ਮੁਨੀ ਜੀ ਦੀ ਰਹਿਨੁਮਾਈ ਹੇਠ ਪੂਰਨਮਾਸ਼ੀ ਦਾ ਤਿਉਹਾਰ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ। ਇਸ ਮੌਕੇ 7323ਵੇਂ ਅਖੰਡ ਪਾਠ ਦੇ ਭੋਗ ਪਾਏ। ਇਸ ਅਖੰਡ ਪਾਠ ਦੀ ਸੇਵਾ ਕਾਕਾ ਇਕਾਗਰ ਸਿੰਘ ਨੇ ਪਰਿਵਾਰ ਦੀ ਖੁਸ਼ੀ ਵਿੱਚ ਕੀਤੀ ਗਈ। ਇਸ ਮੌਕੇ ਸੁਖਦੇਵ ਮੁਨੀ ਨੇ ਪੂਰਨਮਾਸ਼ੀ ਦੇ ਤਿਉਹਾਰ ਬਾਰੇ ਵਿਸਥਾਰ ਨਾਲ ਦੱਸਿਆ ਕਿ ਗੁਰੂ ਦੀ ਸਿੱਖਿਆ ਨਾਲ ਹੀ ਮਨੁੱਖ ਨੂੰ ਸ਼ੁੱਧ, ਪਵਿੱਤਰ ਤੇ ਨਰੋਆ ਜੀਵਨ ਜਿਊਣ ਦੀ ਸੋਝੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਜਦ ਤਕ ਸਾਡੇ ਮਨ ਅੰਦਰ ਗੁਰੂ ਪ੍ਰਤੀ ਕੋਈ ਸ਼ਰਧਾ ਨਹੀਂ ਹੋਵੇਗੀ। ਤਦ ਤਕ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋਵੇਗੀ। ਡੇਰੇ ਦੇ ਪ੍ਰਬੰਧਕ ਗੁਰਅਮਨਪ੍ਰੀਤ ਮੁਨੀ ਨੇ ਦੱਸਿਆ ਕਿ ਹਰ ਪੂਰਨਮਾਸ਼ੀ ਨੂੰ ਹਰ ਵਿਅਕਤੀ ਦੀ ਮਨੋਕਾਮਨਾ ਪੂਰੀ ਹੁੰਦੀ ਹੈ। ਇਸ ਮੌਕੇ ਭਾਰੀ ਗਿਣਤੀ ਵਿੱਚ ਦੂਰ ਦੁਰਾਡੇ ਤੋਂ ਸੰਗਤਾਂ ਪਹੁੰਚੀਆਂ ਹੋਈਆਂ ਸਨ। ਇਸ ਮੌਕੇ ਵਿਸਾਲ ਭੰਡਾਰਾ ਵੀ ਵਰਤਾਇਆ ਗਿਆ। ਇਸ ਮੌਕੇ ਡਾ ਅਮਰੀਕ ਸਿੰਘ, ਪਾਠੀ ਜੱਗਾ ਸਿੰਘ, ਭੋਲਾ ਸਿੰਘ, ਰਾਮ ਸਿੰਘ, ਬੂਟਾ ਸਿੰਘ ਹਾਜ਼ਰ ਸਨ।