ਪੂਰਨਮਾਸ਼ੀ ਦੇ ਦਿਹਾੜੇ ’ਤੇ ਕਰਵਾਇਆ ਅਖੰਡ ਪਾਠ
ਸਥਾਨਕ ਡੇਰਾ ਰਾਮਸਰਾ ਵਿਖੇ ਡੇਰੇ ਦੇ ਮਹੰਤ
Publish Date: Mon, 06 Apr 2026 07:23 PM (IST)
Updated Date: Tue, 07 Apr 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਡੇਰਾ ਰਾਮਸਰਾ ਵਿਖੇ ਡੇਰੇ ਦੇ ਮਹੰਤ ਸੁਖਦੇਵ ਮੁਨੀ ਜੀ ਦੀ ਰਹਿਨੁਮਾਈ ਹੇਠ ਪੂਰਨਮਾਸ਼ੀ ਦਾ ਤਿਉਹਾਰ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ 7353ਵੇਂ ਅਖੰਡ ਪਾਠ ਦੇ ਭੋਗ ਪਾਏ ਗਏ। ਅਖੰਡ ਪਾਠ ਦੀ ਸੇਵਾ ਬੀਬਾ ਹਰਮਨਪ੍ਰੀਤ ਕੌਰ ਪੁੱਤਰੀ ਸਵ. ਧਰਮਿੰਦਰ ਸਿੰਘ ਪੁੱਤਰ ਰਣਸਿੰਘ ਨੇ ਪਰਿਵਾਰ ਦੀ ਖੁਸ਼ੀ ਵਿੱਚ ਕੀਤੀ ਗਈ। ਇਸ ਮੌਕੇ ਸੁਖਦੇਵ ਮੁਨੀ ਜੀ ਨੇ ਪੂਰਨਮਾਸ਼ੀ ਦੇ ਤਿਉਹਾਰ ਬਾਰੇ ਵਿਸਥਾਰ ਨਾਲ ਦੱਸਿਆ ਕਿ ਗੁਰੂ ਦੀ ਸਿੱਖਿਆ ਨਾਲ ਹੀ ਮਨੁੱਖ ਨੂੰ ਸ਼ੁੱਧ, ਪਵਿੱਤਰ ਤੇ ਨਰੋਆ ਜਿਉਣ ਦੀ ਸੋਝੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਜਦ ਤਕ ਸਾਡੇ ਮਨ ਅੰਦਰ ਗੁਰੂਪ੍ਰੀਤ ਕੋਈ ਸਰਧਾ ਨਹੀ ਹੋਵੇਗੀ। ਤਦ ਤਕ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਨਹੀ ਹੋਵੇਗੀ ਇਸ ਮੌਕੇ ਡੇਰੇ ਦੇ ਪ੍ਰਬੰਧਕ ਗੁਰਅਮਨਪ੍ਰੀਤ ਮੁਨੀ ਨੇ ਦੱਸਿਆ ਕਿ ਹਰ ਗੁਰਪੁਰਨਿਮਾ ਨੂੰ ਹਰ ਵਿਅਕਤੀ ਦੀ ਮਨੋਕਾਮਨਾ ਪੂਰੀ ਹੁੰਦੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਦੂਰ-ਦੂਰ ਤੋਂ ਸੰਗਤ ਪਹੁੰਚੀ ਹੋਈ ਸੀ। ਇਸ ਮੌਕੇ ਵਿਸ਼ਾਲ ਭੰਡਾਰਾ ਵੀ ਵਰਤਾਇਆ ਗਿਆ। ਇਸ ਮੌਕੇ ਦਰਸ਼ਨ ਸਿੰਘ, ਹਰਪਾਲ ਸਿੰਘ ਬੂਟਾ ਸਿੰਘ ਤੇ ਭੋਲਾ ਸਿੰਘ ਹਾਜ਼ਰ ਸਨ।