- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਗੁਰਦੁਆਰਾ ਚੌਕ ਦੇ ਸਮੂਹ ਦੁਕਾਨਦਾਰਾਂ ਵੱਲੋਂ ਹੋਲੀ ਮਹਾਉਤਸਵ ਦਾ ਤਿਉਹਾਰ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੂਜਨ ਦੀ ਰਸਮ ਦੀਪਕ ਜੈਨ ਪੁੱਤਰ ਪ੍ਰਮੋਦ ਜੈਨ ਨੇ ਨਿਭਾਈ। ਰਾਧੇ ਰਾਧੇ ਪ੍ਰਭਾਂਤ ਫ਼ੇਰੀ ਮੰਡਲ ਵੱਲੋਂ ਬਹੁਤ ਹੀ ਸੁੰਦਰ ਸੁੰਦਰ ਕੀਰਤਨ ਕੀਤਾ ਤੇ ਗਾ ਕੇ ਭਗਤਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਵਿਧਾਇਕ ਵਿਜੇ ਸਿੰਗਲਾ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਮੁਨੀਸ਼ ਬੱਬੀ ਦਾਨੇਵਾਲਿਆ, ਅਮਨ ਸਿੰਗਲਾ ਢੈਪਈ ਵਾਲੇ, ਰਵੀ ਬਾਂਸਲ, ਪ੍ਰਮੋਦ ਜੈਨ ਪੁੱਤਰ ਸਵ. ਯੋਗ ਦਿਆਨ ਨੇ ਹੋਲੀ ਦਾ ਮਹੱਤਵ ਦੱਸਦਿਆਂ ਕਿਹਾ ਕਿ ਰਾਜਾ ਹਰਨਾਖਸ ਦਾ ਲੜਕਾ ਪ੍ਰਹਿਲਾਦ, ਜਿਹੜਾ ਕਿ ਸ਼੍ਰੀ ਹਰੀ ਦਾ ਨਾਮ ਦਾ ਜਾਪ ਕਰਦਾ ਸੀ। ਪਰ ਉਸ ਦੇ ਪਿਤਾ ਦੇ ਹੁਕਮ ਅਧੀਨ ਨਾਮ ਜੱਪਣਾ ਮਨ੍ਹਾ ਕੀਤਾ ਹੋਇਆ ਸੀ। ਰਾਜਾ ਹਰਨਾਖਸ਼ ਦੇ ਹੁਕਮ ਦੀ ਉਲੰਘਣਾ ਕਰਨ ’ਤੇ ਪ੍ਰਹਿਲਾਦ ਨੂੰ ਮਾਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਹਰੀ ਨਾਮ ਦਾ ਭਗਤ ਮਰ ਨਾ ਸਕਿਆ ਤਾਂ ਅਖੀਰ ਵਿਚ ਰਾਜਾ ਹਰਨਾਖਸ਼ ਦੀ ਭੈਣ ਹੋਲਿਕਾ, ਜਿਸ ਨੂੰ ਕਿ ਵਰ ਵਿਚ ਇਕ ਦੁਪੱਟਾ ਮਿਲਿਆ ਹੋਇਆ ਸੀ। ਇਸ ’ਤੇ ਅੱਗ ਦਾ ਕੋਈ ਅਸਰ ਨੀ ਹੁੰਦਾ ਸੀ, ਉਹ ਇਹ ਦੁਪੱਟਾ ਉੱਪਰ ਲੈ ਕੇ ਪ੍ਰਹਿਲਾਦ ਨੂੰ ਗੋਦੀ ਵਿੱਚ ਚੁੱਕ ਕੇ ਬਲਦੀ ਚਿਖਾ ਵਿੱਚ ਬੈਠ ਗਈ ਪਰ ਪ੍ਰਹਿਲਾਦ ਸਿਰਫ ਸ਼੍ਰੀ ਹਰੀ ਨਾਮ ’ਤੇ ਵਿਸ਼ਵਾਸ ਕਰਦਾ ਸੀ ਅਤੇ ਉਸੇ ਨਾਮ ਨੇ ਹੀ ਉਸ ਨੂੰ ਹਰ ਵਾਰ ਬਚਾਇਆ ਸੀ। ਇਸ ਵਾਰ ਵੀ ਅਜਿਹਾ ਹੋਇਆ ਅਤੇ ਇਹ ਦੁਪੱਟਾ ਹੋਲਿਕਾ ਤੋਂ ਉਤਾਰ ਕੇ ਪ੍ਰਹਿਲਾਦ ’ਤੇ ਜਾ ਪਿਆ ਅਤੇ ਪ੍ਰਹਿਲਾਦ ਬਚ ਗਿਆ। ਪਰ ਹੋਲਿਕਾ ਜਲ ਗਈ ਤਾਂ ਹੀ ਇਸ ਦਿਨ ਤੋਂ ਹੋਲੀ ਜਲਾ ਕੇ ਰੰਗਾਂ ਦਾ ਤਿਉਹਾਰ ਮਨਾਇਆ ਜਾਦਾ ਹੈ।
ਇਸ ਮੌਕੇ ਸੰਜੇ ਮਿੱਤਲ ਤੇ ਜਗਦੀਸ਼ ਰਾਏ ਤੇਲ ਵਾਲੇ ਨੇ ਕਿਹਾ ਕਿ ਅੱਜ ਹੋਲਿਕਾ ਦਹਿਨ ਹੈ। ਬੁਰਾਈ ’ਤੇ ਅੱਛਾਈ ਦੀ ਜਿੱਤ ਜ਼ਰੂਰ ਹੁੰਦੀ ਹੈ ਅਤੇ ਜਿਸ ਨੂੰ ਭਗਵਾਨ ’ਤੇ ਵਿਸ਼ਵਾਸ਼ ਹੈ। ਉਸ ਦੀ ਰੱਖਿਆ ਭਗਵਾਨ ਖੁਦ ਕਰਦੇ ਹਨ। ਸਟੇਜ ਸਕੱਤਰ ਦੀ ਭੂਮਿਕਾ ਰਾਕੇਸ਼ ਬਿੱਟੂ ਨੇ ਨਿਭਾਈ। ਇਸ ਮੌਕੇ ਸਾਰੀ ਸੰਗਤ ਨੇ ਫੁੱਲਾਂ ਨਾਲ ਹੋਲੀ ਖੇਡੀ। ਇਸ ਮੌਕੇ ਹੋਲਿਕਾ ਦਹਿਨ ਦੀ ਰਸਮ ਦੀਪਕ ਜੈਨ ਨੇ ਕਰਦਿਆਂ ਕਿਹਾ ਕਿ ਸਾਨੂੰ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਤਾਂ ਜੋ ਸਾਡੀ ਭਾਈਚਾਰਕ ਸਾਂਝ ਕਾਇਮ ਰਹੇ। ਅਖੀਰ ਵਿੱਚ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਸਮੂਹ ਭਗਤਾਂ ਵਿੱਚ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਯੋਗੇਸ਼ ਮਿੱਤਲ, ਸ਼ਿਵ ਕੁਮਾਰ, ਹੇਮ ਰਾਜ ਗਰਗ, ਵਿਜੇ ਮੂਸਾ, ਅਸ਼ੋਕ ਗਰਗ, ਰਮੇਸ਼ ਜਿੰਦਲ ਘਣਸਾਮ ਦਾਸ, ਰਾਧੇ ਸ਼ਾਮ ਰਜੇਸ਼ ਲੀਲਾ), ਮੁਨੀਸ਼ ਚੌਧਰੀ, ਅੰਕੁਸ਼ ਜਿੰਦਲ, ਸ਼ਾਮ ਸੁੰਦਰ, ਅਨਾਮਿਕਾ ਗਰਗ, ਸਨਾਤਨ ਧਰਮ ਸਭਾ ਦੇ ਪ੍ਰਧਾਨ ਸੁਮੀਰ ਛਾਬੜਾ, ਸੁਸ਼ੀਲ ਬਾਂਸਲ, ਵਿਨੋਦ ਗੁੰਗਨ ਸੰਤੋਸ਼ੀ ਮਾਤਾ ਦੇ ਪ੍ਰਧਾਨ, ਮਨੋਜ ਕੁਮਾਰ, ਰਜਿੰਦਰ ਕੁਮਾਰ, ਬਿੰਦਰਪਾਲ ਗਰਗ, ਆਨੰਦ ਜਿਊਲਰ, ਲੱਕੀ ਬਾਂਸਲ, ਸੁਮੀਤ ਸੈਕੀ, ਸੋਨੂੰ ਜੈਨ ਪੁੱਤਰ ਪ੍ਰਮੋਦ ਜੈਨ, ਤਰਸੇਮ ਜੋਗਾ ਨੇਮ ਜੈਨ ਤੇ ਭਾਰੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।