ਸਵਾਮੀ ਭੁਵਨੇਸ਼ਵਰੀ ਦੇਵੀ ਦਾ ਸਤਿਸੰਗ ਭਲਕੇ ਤੋਂ
ਸਰਦੂਲਗੜ੍ਹ ਵਿਖੇ ਸਵਾਮੀ ਭੁਵਨੇਸ਼ਵਰੀ ਦੇਵੀ
Publish Date: Fri, 13 Feb 2026 07:19 PM (IST)
Updated Date: Sat, 14 Feb 2026 04:12 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਇੱਥੇ ਸਵਾਮੀ ਭੁਵਨੇਸ਼ਵਰੀ ਦੇਵੀ ਜੀ ਵੱਲੋਂ ਅੱਠਵਾਂ ਵਿਸ਼ਾਲ ਰੂਹਾਨੀ ਸਤਿਸੰਗ ਪੰਜ ਸ਼ਾਮ ਭੋਲੇ ਕੇ ਨਾਮ 15 ਫ਼ਰਵਰੀ ਤੋਂ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਜ਼ੋਰ ਸ਼ੋਰ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਲਾਕੇ ’ਚ ਸਤਿਸੰਗ ਨੂੰ ਲੈ ਕੇ ਭਾਰੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ। ਸਤਿਸੰਗ ਦੀ ਆਯੋਜਕ ਸਤਿਗੁਰ ਸੇਵਾ ਟਰੱਸਟ ਸਰਦੂਲਗੜ੍ਹ ਦੇ ਪ੍ਰਧਾਨ ਦਰਸ਼ਨ ਗਰਗ ਨੇ ਦੱਸਿਆ ਕਿ ਸਵਾਮੀ ਭੁਵਨੇਸ਼ਰੀ ਦੇਵੀ ਜੀ ਅੱਠਵੀਂ ਵਾਰ ਸਰਦੂਲਗੜ੍ਹ ਵਿੱਚ ਸਤਿਸੰਗ ਕਰਨ ਲਈ ਪਹੁੰਚ ਰਹੇ ਹਨ। ਪਿਛਲੀ ਵਾਰ ਵੀ ਸਵਾਮੀ ਜੀ ਵਲੋਂ ਪਾਂਚ ਸ਼ਾਮ ਘਨੱਈਆ ਕੇ ਨਾਮ ਰੁਹਾਨੀ ਸਤਸੰਗ ਸਰਦੂਲਗੜ੍ਹ ਵਿਖੇ ਕੀਤਾ ਸੀ, ਜਿਸ ਨੂੰ ਸੁਣਨ ਲਈ ਦੂਰ ਦੂਰ ਸੰਗਤਾਂ ਇਥੇ ਪੰਹੁਚੀਆਂ ਸਨ। ਇਸ ਵਾਰ ਵੀ ਸਵਾਮੀ ਜੀ ਦੇ ਸਤਿਸੰਗ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਤੇ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਦੂਲਗੜ੍ਹ ਦੀ ਸਤਿਗੁਰ ਸੇਵਾ ਟਰਸਟ ਵੱਲੋਂ ਸਤਿਸੰਗ ਲਈ ਸਾਰੇ ਇੰਤਜ਼ਾਮ ਪੂਰ੍ਹੇ ਕਰ ਲਏ ਗਏ ਹਨ। ਬਾਹਰੋਂ ਆਉਣ ਵਾਲੀ ਸੰਗਤ ਲਈ ਜਿੱਥੇ ਲੰਗਰ ਦਾ ਵਿਸ਼ੇਸ਼ ਤੌਰ ‘ਤੇ ਪ੍ਰਬੰਧ ਹੈ, ਉੱਥੇ ਹੀ ਠਹਿਰਨ ਲਈ ਵੀ ਟਰੱਸਟ ਵੱਲੋਂ ਉਚਿੱਤ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਰੂਹਾਨੀ ਸਤਿਸੰਗ ਵਿੱਚ ਪਹੁੰਚ ਕੇ ਪ੍ਰਭੂ ਨਾਂ ਦਾ ਲਾਭ ਲੈਣ ਤੇ ਜੀਵਨ ਸਫ਼ਲ ਬਣਾਉਣ। ਇਹ ਸਤਿਸੰਗ 15 ਫ਼ਰਵਰੀ ਸ਼ਿਵਰਾਤਰੀ ਵਾਲੇ ਦਿਨ ਤੋਂ ਸ਼ੁਰੂ ਹੋ ਕੇ 19 ਫਰਵਰੀ ਸ਼ਾਮ ਤੱਕ ਚੱਲੇਗਾ ਸਤਸੰਗ ਦਾ ਸਮਾਂ ਸ਼ਾਮ 8 ਵਜੇ ਤੋ 10 ਵਜੇ ਤੱਕ ਦਾ ਹੈ।