- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਵਿਧਾਨ ਨਿਰਮਾਤਾ ਤੇ ਭਾਰਤ ਰਤਨ

-ਕਾਲੇ ਕਾਨੂੰਨ ਰਾਖਵਾਂਕਰਨ ਨੂੰ ਖ਼ਤਮ ਕਰਨ ਤੇ ਮੁੜ ਗੁਲਾਮੀ ਵੱਲ ਧੱਕਣ ਵਾਲੇ : ਅਰਸ਼ੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੰਵਿਧਾਨ ਨਿਰਮਾਤਾ ਤੇ ਭਾਰਤ ਰਤਨ ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਦੇ 135 ਵੇਂ ਜਨਮ ਦਿਵਸ ਮੌਕੇ ਵਿਸ਼ਾਲ ਕਨਵੈਨਸ਼ਨ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੀਤਾਰਾਮ ਗੋਬਿੰਦਪੁਰਾ ਤੇ ਏਟਕ ਆਗੂ ਕਰਨੈਲ ਸਿੰਘ ਭੀਖੀ ਦੇ ਪ੍ਰਧਾਨਗੀ ਮੰਡਲ ਹੇਠ ਕੀਤੀ ਗਈ। ਇਸ ਮੌਕੇ ਸਮੁੱਚੀ ਲੀਡਰਸ਼ਿਪ ਵੱਲੋਂ ਬਾਬਾ ਸਾਹਿਬ ਦੀ ਤਸਵੀਰ ਅੱਗੇ ਫੁੱਲ ਭੇਂਟ ਕੀਤੇ ਅਤੇ ਨਾਅਰਿਆਂ ਦੀ ਗੂੰਜ ਨਾਲ ਸਿਜਦਾ ਕੀਤਾ। ਕਨਵੈਨਸ਼ਨ ਮੌਕੇ ਉੱਘੇ ਚਿੰਤਤ ਤੇ ਟਰੇਡ ਯੂਨੀਅਨ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਰਾਜਸੱਤਾ ਤੇ ਸੰਵਿਧਾਨ ਵਿਰੋਧੀ ਤਾਕਤਾਂ ਕਾਬਜ਼ ਹਨ, ਜਿਨ੍ਹਾਂ ਨੂੰ ਲਾਂਭੇ ਕਰਨਾ ਅਤੇ ਸੰਵਿਧਾਨ ਤੇ ਦੇਸ਼ ਦੀ ਰਾਖੀ ਹੀ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਪੂਰ੍ਹਾ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੰਬੇ ਅਰਸੇ ਤੇ ਕੁਰਬਾਨੀਆ ਤੇ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੇ ਗਏ ਕਿਰਤ ਕਾਨੂੰਨਾਂ ਨੂੰ ਸੋਧ ਰਾਹੀਂ ਖ਼ਤਮ ਕਰਕੇ ਕਿਰਤ ਵਿਰੋਧੀ ਅਤੇ ਸਰਮਾਏਦਾਰਾਂ ਪੱਖੀ ਕਾਨੂੰਨ ਲਾਗੂ ਕੀਤੇ ਜਾ ਚੁੱਕੇ ਹਨ।
ਕੇਂਦਰ ਸਰਕਾਰ ਵੱਲੋਂ ਧੜਾਧੜ ਲੋਕ ਵਿਰੋਧੀ ਨੀਤੀਆਂ ਲਾਗੂ ਕਰਕੇ ਦੇਸ਼ ਅਤੇ ਸੰਵਿਧਾਨ ਨੂੰ ਕਮਜ਼ੋਰ ਕਰ ਰਹੀ ਹੈ। ਚਾਰ ਲੇਬਰ ਕੋਡ, ਨਵੇਂ ਬਣੇ ਬੀਵੀ ਜੀਰਾਮਜੀ ਸਮੇਤ ਕੰਮ ਦਿਹਾੜੀ ਸਮਾਂ 8 ਤੋਂ 12 ਘੰਟੇ ਕਰਨ ਆਦਿ ਕਾਲੇ ਕਾਨੂੰਨ ਲਿਆ ਕੇ ਸਮੁੱਚੇ ਕਿਰਤੀਆਂ ਨਾਲ ਵੱਡਾ ਧੋਖਾ ਕੀਤਾ ਹੈ। ਉਘੇ ਵਿਦਵਾਨ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਚਿੰਤਾ ਪ੍ਰਗਟਾਈ ਅਤੇ ਕਾਲੇ ਕਾਨੂੰਨਾਂ ਰਾਹੀਂ ਸਮਾਜਿਕ ਬਰਾਬਰੀ ਤੇ ਰਾਖਵਾਂਕਰਨ ਖ਼ਤਮ ਕਰਨ ਤੇ ਦਲਿਤਾਂ ਮਜ਼ਦੂਰਾਂ ਨੂੰ ਮੁੜ ਗੁਲਾਮੀ ਵੱਲ ਧੱਕਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ।
ਉਨ੍ਹਾਂ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਜੇਕਰ ਅਸੀਂ ਆਪਣੇ ਦੋਸਤ ਤੇ ਦੁਸ਼ਮਣ ਦੀ ਪਛਾਣ ਨਾ ਕਰ ਸਕੇ ਤਾਂ ਸਾਡਾ ਭਵਿੱਖ ਹਨੇਰੇ ਵਾਲਾ ਹੋਵੇਗਾ। ਸਾਥੀ ਅਰਸ਼ੀ ਨੇ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦੇ ਸੰਘਰਸ਼ ਮਈ ਜੀਵਨੀ ਤੋਂ ਸੇਧ ਤੇ ਪ੍ਰੇਰਨਾ ਲੈਣਾ ਪੜ੍ਹਨਾ, ਜੁੜਨਾ ਅਤੇ ਸੰਘਰਸ਼ ਦੇ ਰਾਹ ਤੁਰਨਾ ਹੋਵੇਗਾ। ਜੱਥੇਬੰਦੀ ਦੇ ਸੂਬਾਈ ਆਗੂ ਕ੍ਰਿਸ਼ਨ ਸਿੰਘ ਚੋਹਾਨ ਨੇ ਜੁਗ ਪੁਰਸ਼ ਤੇ ਦੱਬੇ ਕੁੱਚਲੇ ਸਮਾਜ ਨੂੰ ਆਪਣੇ ਰਹਿਬਰ ਦੇ ਦੱਸੇ ਪੂਰਨਿਆਂ ਤੇ ਤੁਰਨ ਦੀ ਅਪੀਲ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਸਾਥੀ ਜਗਸੀਰ ਰਾਏਕੇ ਵੱਲੋਂ ਬਾਖੂਬੀ ਨਿਭਾਈ ਗਈ। ਕਨਵੈਨਸ਼ਨ ਮੌਕੇ ਹੋਰਨਾਂ ਤੋਂ ਇਲਾਵਾ ਵੇਦ ਪ੍ਰਕਾਸ਼ ਬੁਢਲਾਡਾ, ਰੂਪ ਸਿੰਘ ਢਿੱਲੋਂ, ਅਰਵਿੰਦਰ ਕੌਰ, ਰਤਨ ਭੋਲਾ, ਡਾ ਰਾਜ ਕੁਮਾਰ ਸ਼ਰਮਾ, ਕੇਵਲ ਸਿੰਘ ਸਮਾਓ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਬਲਵੰਤ ਸਿੰਘ ਫੱਕਰ, ਹਰਦਿਆਲ ਸਿੰਘ ਬੁਢਲਾਡਾ, ਪੂਰਨ ਸਿੰਘ ਸਰਦੂਲਗੜ੍ਹ, ਸੁਖਦੇਵ ਸਿੰਘ ਪੰਧੇਰ, ਕੁਲਵਿੰਦਰ ਪਾਸਟਰ, ਬੂਟਾ ਸਿੰਘ ਬਰਨਾਲਾ, ਜੀਤ ਰਾਮ ਪੇਂਟਰ ਯੂਨੀਅਨ, ਲਾਭ ਸਿੰਘ ਮੰਢਾਲੀ ਸੁਖਦੇਵ ਸਿੰਘ ਉਸਾਰੀ ਯੂਨੀਅਨ, ਕਿਰਨਾ ਰਾਣੀ ਐਮ ਸੀ, ਪੁਸ਼ਪਿੰਦਰ ਚੋਹਾਨ, ਗੁਰਦਿਆਲ ਸਿੰਘ, ਝੰਡਾ ਸਿੰਘ, ਪ੍ਰਕਾਸ਼ ਸਿੰਘ ਬੁਢਲਾਡਾ ਮਲਕੀਤ ਬਖਸ਼ੀਵਾਲਾ, ਕਰਨੈਲ ਸਿੰਘ ਰਿਉਂਦ, ਪੱਤਰਕਾਰ ਆਤਮਾ ਸਿੰਘ ਪਮਾਰ, ਮੇਜ਼ਰ ਸਿੰਘ ਦੂਲੋਵਾਲ ਟ੍ਰੇਡ ਯੂਨੀਅਨ ਆਗੂ, ਪੈਨਸ਼ਨਰਜ ਐਸੋਸੀਏਸ਼ਨ, ਮਨਰੇਗਾ ਮਜ਼ਦੂਰਾਂ ਆਦਿ ਆਗੂਆਂ ਨੇ ਸੰਬੋਧਨ ਕੀਤਾ।