ਮਨਰੇਗਾ ਨੂੰ ਜੀ ਰਾਮ ਜੀ ਕਰਕੇ ਕੇਂਦਰ ਨੇ ਰੁਜ਼ਗਾਰ ਗਾਰੰਟੀ ਵਧਾਈ : ਬੱਬੀ
ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਲਿਆਂਦੀ ਜੀ
Publish Date: Sat, 24 Jan 2026 06:28 PM (IST)
Updated Date: Sun, 25 Jan 2026 04:13 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਲਿਆਂਦੀ ਜੀ ਰਾਮ ਜੀ ਯੋਜਨਾ ਪੂਰ੍ਹੀ ਤਰ੍ਹਾਂ ਮਜ਼ਦੂਰਾਂ, ਗਰੀਬਾਂ ਪੱਖੀ ਹੈ। ਇਸ ਨੂੰ ਲੈ ਕੇ ਵਿਰੋਧੀਆਂ ਵੱਲੋਂ ਕੀਤਾ ਜਾ ਰਿਹਾ ਕੂੜ ਪ੍ਰਚਾਰ ਸਿਰਫ਼ ਇਕ ਵਿਰੋਧ ਤੋਂ ਇਲਾਵਾ ਕੁਝ ਵੀ ਨਹੀਂ ਹੈ। ਭਾਜਪਾ ਜ਼ਿਲ੍ਹਾ ਮਾਨਸਾ ਦੇ ਜਰਨਲ ਸਕੱਤਰ ਮੁਨੀਸ਼ ਬੱਬੀ ਦਾਨੇਵਾਲੀਆ ਨੇ ਪਿੰਡ ਹੀਰੋ ਕਲਾਂ ਵਿਖੇ ਕਿਸਾਨਾਂ, ਮਜ਼ਦੂਰਾਂ ਦੀ ਇਕ ਸੱਥ ’ਚ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੂਰੀ ਤਰ੍ਹਾਂ ਲੋਕ ਪੱਖੀ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਦਾ ਨਾਂ ਬਦਲਣਾ ਕੋਈ ਮੁੱਦਾ ਨਹੀਂ ਹੈ। ਸਰਕਾਰ ਨੇ ਇਸ ਵਿੱਚ 100 ਦਿਨ ਦੀ ਬਜਾਏ ਰੁਜ਼ਗਾਰ 125 ਦਿਨ ਦਾ ਦੇਣਾ ਗਾਰੰਟੀ ਵਾਲਾ ਬਣਾਇਆ ਹੈ ਤੇ ਦਿਹਾੜੀ ਨਾ ਲੱਗਣ ਤੇ ਫ਼ੌਰੀ ਰੁਜ਼ਗਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਕਿਸੇ ਤਰਾਂ ਦੇ ਬਹਿਕਾਵੇ ਵਿੱਚ ਨਾ ਆਵੇ। ਉਨਾਂ ਕਿਹਾ ਕਿ ਕੇਂਦਰ ਦੀਆਂ ਗ੍ਰਾਂਟਾਂ ਦਾ ਪੰਜਾਬ ਸਰਕਾਰ ਵੀ ਦੁਰਵਰਤੋ ਕਰ ਰਹੀ ਹੈ, ਕੇਂਦਰ ਵਲੋਂ ਆਈ ਰਕਮ ਨੂੰ ਸਹੀ ਕੰਮਾਂ ਦੀ ਬਜਾਏ ਹੋਰ ਕੰਮਾਂ ਤੇ ਲਾ ਕੇ ਉਸਦਾ ਲਾਹਾ ਲਿਆ ਜਾ ਰਿਹਾ ਹੈ, ਜਿਸਦਾ ਭਾਜਪਾ ਵਿਰੋਧ ਕਰਦੀ ਹੈ ਤਾਂ ਪੰਜਾਬ ਸਰਕਾਰ ਬੁਖਲਾ ਜਾਂਦੀ ਹੈ। ਇਸ ਦੌਰਾਨ ਮੇਜਰ ਸਿੰਘ,ਪੰਚ ਬੰਤ ਸਿੰਘ, ਗੁਲਾਬ ਸਿੰਘ,ਮੇਜਰ ਸਿੰਘ, ਮੇਲਾ ਸਿੰਘ, ਸੁਖਦੇਵ ਸਿੰਘ, ਰਾਜ ਸਿੰਘ ਤੋਂ ਇਲਾਵਾ ਪਿੰਡ ਖੀਵਾ ਕਲਾਂ ਤੋਂ ਸਰਪੰਚ ਬਲਵੀਰ ਸਿੰਘ, ਪੱਚ ਜਗਦੇਵ ਸਿੰਘ, ਦਵਿੰਦਰ ਕੁਮਾਰ ਆਦਿ ਹਾਜ਼ਰ ਸਨ।