ਪ੍ਰਕਾਸ ਦਿਹਾੜਾ ਸ਼ਰਧਾ ਤੇ ਉਤਸ਼ਾਹ ਮਨਾਇਆ
ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ
Publish Date: Thu, 01 Jan 2026 06:49 PM (IST)
Updated Date: Thu, 01 Jan 2026 06:50 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਗੁਰਦੁਆਰਾ ਸਿੰਘ ਸਭਾ ਮੇਨ ਬਜ਼ਾਰ ਮਾਨਸਾ ਵਿਖੇ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਸ ਉਪਰੰਤ ਸਜੇ ਧਾਰਮਿਕ ਦੀਵਾਨਾਂ ਵਿੱਚ ਪ੍ਰੰਥ ਦੇ ਪ੍ਰਸਿੱਧ ਰਾਗੀ ਭਾਈ ਜਸਵਿੰਦਰ ਸਿੰਘ ਫਰਵਾਹੀ ਹਜ਼ੂਰੀ ਰਾਗੀ ਭਾਈ ਰਜਿੰਦਰ ਸਿੰਘ, ਭਾਈ ਅਵਤਾਰ ਸਿੰਘ ਰੱਲਾ ਨੂੰ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਸਿੱਧ ਢਾਡੀ ਤਰਸੇਮ ਸਿੰਘ ਖੇਤਲਾ ਨੇ ਢਾਡੀ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਲਾਭ ਸਿੰਘ ਦੇ ਕਵਿਸ਼ਰੀ ਜੱਥੇ ਵੱਲੋਂ ਵੀ ਆਪਣੀ ਹਾਜ਼ਰੀ ਲਗਵਾਈ ਗਈ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਟੇਕ ਸਿੰਘ ਨੇ ਗੁਰੂ ਸਾਹਿਬਾਨਾਂ ਦੀ ਜੀਵਨ ਬਾਰੇ ਚਾਨਣਾ ਪਾਇਆ। ਇਸ ਮੌਕੇ ਡਾ. ਤੇਜਿੰਦਰਪਾਲ ਸਿੰਘ ਰੇਖੀ, ਸਾਬਕਾ ਐੱਮਸੀ ਹਰਪਾਲ ਸਿੰਘ ਪਾਲੀ, ਬੀਬੀ ਰਣਜੀਤ ਕੌਰ, ਸਰਬਜੀਤ ਕੌਰ ਭੱਪਲਾ ਸਾਬਕਾ ਐੱਮਸੀ ਭਾਈ ਬੀਰਬਲ ਸਿੰਘ ਖਾਲਸਾ ਨੂੰ ਸਿਰੋਪਾਓ ਅਤੇ ਯਾਦਗਾਰੀ ਗੁਰੂ ਸਾਹਿਬਾਨਾਂ ਦੀਆ ਤਸਵੀਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਘਵੀਰ ਸਿੰਘ, ਮੈਬਰ ਬਲਬੀਰ ਸਿੰਘ ਔਖਲ, ਜਸਵੀਰ ਸਿੰਘ ਖਾਲਸਾ, ਬਲਜੀਤ ਸਿੰਘ ਸੇਠੀ, ਇੰਦਰਜੀਤ ਸਿੰਘ ਮੁੱਨਸੀ, ਡਾ. ਪ੍ਰਸ਼ੋਤਮ ਸਿੰਘ, ਡਾ. ਤਰਲੋਕ ਸਿੰਘ, ਭੁਪਿੰਦਰ ਸਿੰਘ ਐਡਵੋਕੇਟ, ਤੇਜਿੰਦਰ ਸਿੰਘ ਟੀਟੂ, ਕਰਨੈਲ ਸਿੰਘ ਰਾਮਗੜ੍ਹੀਆ, ਜਸਪਾਲ ਸਿੰਘ, ਮਨੋਜ ਕੁਮਾਰ, ਆਦਿ ਹਾਜ਼ਰ ਸਨ। ਇਸ ਮੌਕੇ ਗੁਰੂ ਜੀ ਦਾ ਲੰਗਰ ਅਤੁੱਟ ਵਰਤਿਆ ਗਿਆ।