ਬੀਕੇਯੂ ਏਕਤਾ ਜੱਥੇਬੰਦੀ ਨੇ ਫੂਕੀ ਸੂਬਾ ਸਰਕਾਰ ਦੀ ਅਰਥੀ
ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਜਥੇਬੰਦੀ
Publish Date: Mon, 19 Jan 2026 06:07 PM (IST)
Updated Date: Tue, 20 Jan 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਜਥੇਬੰਦੀ ਵੱਲੋਂ ਤੇ ਭਾਰਤੀ ਕਿਸਾਨ ਏਕਤਾ ਕ੍ਰਾਂਤੀਕਾਰੀ ਜਥੇਬੰਦੀ ਵੱਲੋਂ ਪਿੰਡ ਠੂਠਿਆਂਵਾਲੀ ਦੀ ਦਾਣਾ ਮੰਡੀ ’ਚ ਸੂਬਾ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਇਸ ਵਿਚ ਬਿਜਲੀ ਐਕਟ-2020 ਰੱਦ ਕਰਵਾਉਣ ਲਈ, ਬੀਜ ਸੋਧ ਬਿਲ ਰੱਦ ਕਰਵਾਉਣ ਵਾਸਤੇ ਮਨਰੇਗਾ ਦੀ ਪੁਰਾਣੀ ਸਕੀਮ ਲਾਗੂ ਕਰਵਾਉਣ ਲਈ, ਨਵਾਂ ਕਾਨੂੰਨ ਰੱਦ ਕਰਵਾਉਣ ਵਾਸਤੇ ਤੇ ਸੰਗਰੂਰ ਜ਼ਿਲ੍ਹੇ ਦੇ ਐੱਸਐੱਸਪੀ ਵੱਲੋਂ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ’ਚ ਡੱਕੇ ਹੋਣ ਵਾਲਿਆਂ ਨੂੰ ਰਿਹਾਅ ਕਰਵਾਉਣ ਵਾਸਤੇ ਭਗਵੰਤ ਮਾਨ ਸਰਕਾਰ ਦੀ ਅਰਥੀ ਸਾਰੀ ਗਈ। ਇਸ ਵਿੱਚ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਜੱਥੇਬੰਦੀ ਦੇ ਜ਼ਿਲ੍ਹਾ ਖਜ਼ਾਨਚੀ ਸਤਿੰਦਰ ਪਾਲ ਸਿੰਘ ਠੂਠਿਆਂਵਾਲੀ ਨੇ ਸਰਕਾਰ ਦੀ ਨਿਖੇਧੀ ਕੀਤੀ ਤੇ ਕਿਸਾਨਾਂ ਦੀ ਰਿਹਾਈ ਦੀ ਮੰਗ ਕੀਤੀ। ਇਸ ਅਵਤਾਰ ਸਿੰਘ, ਹਰਬੰਸ ਸਿੰਘ ਆਦਿ ਆਗੂ ਸ਼ਾਮਲ ਹੋਏ ਅਤੇ ਕ੍ਰਾਂਤੀਕਾਰੀ ਜਥੇਬੰਦੀ ਦੇ ਦਲਜੀਤ ਸਿੰਘ, ਹਰਚਰਨ ਸਿੰਘ, ਬਲਦੇਵ ਸਿੰਘ ਆਦਿ ਆਗੂ ਹਾਜ਼ਰ ਸਨ। ਜੇਕਰ ਕਿਸਾਨਾਂ ਦੀ ਰਿਹਾਈ ਨਾ ਕੀਤੀ, ਤਾਂ ਸਤਿੰਦਰ ਪਾਲ ਸਿੰਘ ਠੂਠਿਆਂਵਾਲੀ ਨੇ ਦੱਸਿਆ ਕਿ ਕੱਲ੍ਹ ਨੂੰ ਐੱਸਐੱਸਪੀ ਸੰਗਰੂਰ ਦਾ ਘਿਰਾਓ ਕੀਤਾ ਜਾਵੇਗਾ।