ਭਗਵਾਨ ਪਰਸ਼ੂਰਾਮ ਜੈਅੰਤੀ ਭਲਕੇ
ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਪ੍ਰਗਟ
Publish Date: Fri, 17 Apr 2026 06:14 PM (IST)
Updated Date: Sat, 18 Apr 2026 04:07 AM (IST)

ਪੱਤ਼ਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਪ੍ਰਗਟ ਦਿਵਸ 19 ਅਪ੍ਰੈਲ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ। ਪੰਜਾਬ ਬ੍ਰਾਹਮਣ ਸਭਾ ਮਾਨਸਾ ਦੇ ਪ੍ਰਧਾਨ ਹਰਵਿੰਦਰ ਭਾਰਦਵਾਜ ਤੇ ਜਨਰਲ ਸਕੱਤਰ ਕੰਵਲਜੀਤ ਸ਼ਰਮਾ ਨੇ ਦੱਸਿਆ ਕਿ ਬ੍ਰਾਹਮਣ ਸਮਾਜ ਦੇ ਇਸ਼ਟ ਭਗਤੀ ਦੇ ਸ਼ਕਤੀ ਦੇ ਮਾਲਕ ਭਗਵਾਨ ਵਿਸ਼ਨੂ ਦੇ ਛੇਵੇਂ ਅਵਤਾਰ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਪ੍ਰਗਟ ਦਿਵਸ 19 ਅਪ੍ਰੈਲ 2026 ਦਿਨ ਐਤਵਾਰ ਨੂੰ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਵਨ ਵੇ ਟ੍ਰੈਫ਼ਿਕ ਰੋਡ ਮਾਨਸਾ ਵਿਖੇ ਮਨਾਇਆ ਜਾ ਰਿਹਾ ਹੈ। ਪ੍ਰੋਗਰਾਮ ਅਨੁਸਾਰ ਸਵੇਰੇ 8 ਵਜੇ ਹਵਨ ਯੱਗ ਹੋਵੇਗਾ, ਜਦੋਂਕਿ ਸਵੇਰੇ 9.30 ਵਜੇ ਮਹਿਲਾ ਮੰਡਲ ਵੱਲੋਂ ਸੰਕੀਰਤਨ ਕੀਤਾ ਜਾਵੇਗਾ। ਸਵੇਰੇ 11 ਵਜੇ ਚਾਲੀਸਾ ਤੇ ਮੰਗਲ ਆਰਤੀ ਕੀਤੀ ਜਾਵੇਗੀ। ਇਸੇ ਦਿਨ ਦੋ ਮੁਫ਼ਤ ਮੈਡੀਕਲ ਕੈਂਪ ਭਗਵਾਨ ਸ਼੍ਰੀ ਪਰਸ਼ੂਰਾਮ ਚੈਰੀਟੇਬਲ ਲੈਬੋਰੇਟਰੀ, ਨੇੜੇ ਮੇਨ ਰੇਲਵੇ ਫ਼ਾਟਕ ਮਾਨਸਾ ਵਿਖੇ ਲਗਾਏ ਜਾਣਗੇ। ਪਹਿਲਾ ਕੈਂਪ ਸਵੇਰੇ 6 ਵਜੇ ਤੋਂ ਸਵੇਰੇ 8 ਵਜੇ ਤੱਕ ਹੋਵੇਗਾ, ਜਿਸ ਵਿੱਚ ਖ਼ਾਲੀ ਪੇਟ ਸ਼ੂਗਰ ਤੇ ਸੀਬੀਸੀ (ਸੈੱਲਾਂ ਦੀ ਜਾਂਚ) ਕੀਤੀ ਜਾਵੇਗੀ। ਦੂਜਾ ਦੰਦਾਂ ਦੀ ਜਾਂਚ ਦਾ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ ਬਾਅਦ 1 ਵਜੇ ਤੱਕ ਲਗਾਇਆ ਜਾਵੇਗਾ। ਇਸ ਵਿੱਚ ਦੰਦਾਂ ਦੇ ਉੱਘੇ ਅਤੇ ਮਾਹਿਰ ਡਾਕਟਰ ਸੌਰਵ ਸ਼ਰਮਾ ਦੰਦਾਂ ਦੇ ਮਰੀਜ਼ਾਂ ਦੀ ਜਾਂਚ ਕਰਨਗੇ। ਜ਼ਰੂਰਤਮੰਦ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ।