- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਵਿਖੇ

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਵਿਖੇ ਹਰ ਵਰ੍ਹੇ ਦੀ ਤਰ੍ਹਾਂ ਸਾਲਾਨਾ ਸੱਭਿਆਚਾਰਕ ਸਮਾਗ਼ਮ ਕਰਵਾਇਆ। ਇਸ ਵਿਚ ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਵੱਲੋਂ ਦਿਲ ਖਿੱਚਵੀਆਂ ਆਈਟਮਾਂ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਪੰਜਾਬੀਆਂ ਦੀ ਸ਼ਾਨ ਗਿੱਧਾ ਅਤੇ ਭੰਗੜਾ ਪ੍ਰੋਗਰਾਮ ਨੂੰ ਬੁਲੰਦੀਆਂ 'ਤੇ ਲੈ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਗ੍ਰਾਮ ਪੰਚਾਇਤ ਪਿੰਡ ਦੋਦੜਾ ਦੀ ਸਮੁੱਚੀ ਪੰਚਾਇਤ ਵੱਲੋਂ ਸਰਪੰਚ ਮਹਿੰਦਰ ਕੌਰ ਦੀ ਅਗਵਾਈ ਵਿੱਚ ਰਿਬਨ ਕੱਟ ਕੇ ਕੀਤੀ ਗਈ। ਸਮੁੱਚੀ ਪੰਚਾਇਤ, ਸਰਪੰਚ ਮਹਿੰਦਰ ਕੌਰ ਦੇ ਪੁੱਤਰ ਰੁਪਿੰਦਰ ਲੱਕੀ, ਪੰਚ ਗੁਰਮੇਲ ਸਿੰਘ, ਸੇਵਕ ਸਿੰਘ, ਗੁਰਪਿਆਰ ਸਿੰਘ, ਮਾਲਵਿੰਦਰ ਸਿੰਘ, ਗਮਦੂਰ ਸਿੰਘ ਦੋਦੜਾ, ਅਮਰੀਕ ਸਿੰਘ, ਕੁਲਦੀਪ ਗੋਰਾ, ਗੁਰਦੀਪ ਸਿੰਘ, ਗੁਰਮੇਲ ਸਿੰਘ ਅਤੇ ਜਗਸੀਰ ਸਿੰਘ ਵੱਲੋਂ ਪੂਰਾ ਦਿਨ ਪ੍ਰੋਗਰਾਮ ਵਿੱਚ ਹਾਜਰੀ ਦਿੱਤੀ ਅਤੇ 11 ਹਜ਼ਾਰ ਰੁਪਏ ਸਕੂਲ ਪ੍ਰੋਗਰਾਮ ਲਈ ਦਿੱਤੇ। ਟੁਰਨਾਮੈਂਟ ਕਮੇਟੀ ਬਾਬਾ ਝੱਬਰ ਨਾਥ ਦੋਦੜਾ ਦੇ ਮੈਂਬਰ ਰਣਜੀਤ ਸਿੰਘ, ਰਾਜਾ ਸਿੰਘ, ਕੁਲਦੀਪ ਸਿੰਘ ਸਮੇਤ ਸਾਰੇ ਮੈਂਬਰਾਂ ਨੇ ਹਾਜ਼ਰੀ ਲਗਵਾਈ ਅਤੇ ਦਿਲ ਖੋਲ੍ਹ ਕੇ ਦਾਨ ਦਿੱਤਾ। ਸਟੇਜ ਦੀ ਸਮੁੱਚੀ ਕਾਰਵਾਈ ਅਧਿਆਪਕ ਆਗੂ ਰਾਜੇਸ਼ ਬੁਢਲਾਡਾ ਅਤੇ ਅਧਿਆਪਕਾ ਸ਼ਿਖਾ ਨੇ ਨੇ ਬਾਖ਼ੂਬੀ ਨਿਭਾਈ। ਸਕੂਲ ਦੀ ਅਨੁਸ਼ਾਸਨ ਕਮੇਟੀ ਜਸਵਿੰਦਰ ਕੌਰ ਅਤੇ ਗੁਰਪ੍ਰੀਤ ਕੌਰ ਨੇ ਆਪਣੀ ਟੀਮ ਪ੍ਰੀਤਇੰਦਰ, ਊਸ਼ਾ ਰਾਣੀ ਅਤੇ ਮਮਤਾ ਨਾਲ ਪੂਰਾ ਅਨੁਸ਼ਾਸਨ ਬਣਾਈ ਰੱਖਿਆ।
ਸਮਾਗਮ ਦੀ ਤਿਆਰੀ ਹਰਪ੍ਰੀਤ ਕੌਰ, ਸੁਰਿੰਦਰਪਾਲ ਕੌਰ, ਮਨਿੰਦਰ ਕੌਰ ਅਤੇ ਗਾਈਡ ਅਧਿਆਪਕਾ ਜਸਵੀਰ ਕੌਰ ਨੇ ਬਹੁਤ ਹੀ ਵਧੀਆ ਢੰਗ ਨਾਲ ਕਰਵਾਈ। ਇਸ ਪ੍ਰੋਗਰਾਮ ਵਿੱਚ ਪਿੰਡ ਦੇ ਅਧਿਆਪਕ ਅਵਤਾਰ ਸਮਰਾ ਦੋਦੜਾ ਨੇ ਸਕੂਲ ਦੇ ਵਿਕਾਸ ਕੰਮਾਂ ਦੀ ਰਿਪੋਰਟ ਪੜ੍ਹੀ। ਸੈਂਟਰ ਹੈੱਡ ਟੀਚਰ ਰਾਮਪਾਲ ਸਿੰਘ ਗੁੜੱਦੀ, ਹੈੱਡ ਟੀਚਰ ਕਸ਼ਮੀਰ ਸਿੰਘ ਸਟੇਟ ਅਵਾਰਡੀ, ਜਨਕ ਰਾਜ ਐਚਟੀ ਹੀਰੋਂ ਖ਼ੁਰਦ, ਰਾਜਵਿੰਦਰ ਕੌਰ ਐਚਟੀ ਭਾਦੜਾ, ਮਹਿੰਦਰ ਕੌਰ ਐੱਚਟੀ ਕਣਕਵਾਲ ਚਹਿਲਾਂ, ਸੁਖਵਿੰਦਰ ਸਿੰਘ ਸਕੂਲ ਇੰਚਾਰਜ ਆਲਮਪੁਰ ਬੋਦਲਾ, ਅਮਨਦੀਪ ਸਿੰਘ ਸਕੂਲ ਇੰਚਾਰਜ ਖੀਵਾ ਮੀਹਾਂ ਸਿੰਘ ਵਾਲ਼ਾ, ਰੋਸ਼ਨ ਸਿੰਘ, ਗੁਰਬਾਜ ਸਿੰਘ, ਰਿੰਕੁੂ ਸਿੰਗਲਾ, ਪੰਕਜ ਕੁਮਾਰ ਡੀਪੀਈ, ਗੁਰਦੀਪ ਸਿੰਘ ਬਲਾਕ ਖੇਡ ਅਫਸਰ ਨੇ ਪ੍ਰੋਗਰਾਮ ਵਿੱਚ ਹਾਜਰੀ ਲਗਵਾਈ।
ਇਸ ਪ੍ਰੋਗਰਾਮ ਵਿੱਚ ਬੀ.ਆਰ.ਸੀ. ਦਿਨੇਸ਼ ਰਿਸ਼ੀ, ਅਮਨਦੀਪ ਕੁਮਾਰ, ਡੀ.ਆਰ.ਸੀ. ਅੰਮ੍ਰਿਤਵੀਰ ਸਿੰਘ ਤੇ ਅਧਿਆਪਕ ਬਿਹਾਰਾ ਸਿੰਘ ਦੋਦੜਾ ਨੂੰ ਸਨਮਾਨਿਤ ਕੀਤਾ। ਸਕੂਲ ਮਨੇਜਮੈਂਟ ਕਮੇਟੀ ਦੇ ਚੇਅਰਮੈਨ ਜਤਿੰਦਰ ਜੋਤੀ, ਕਮੇਟੀ ਮੈਂਬਰਾਂ, ਸਾਬਕਾ ਪੰਚਾਇਤ, ਸਾਬਕਾ ਸਰਪੰਚ ਰਾਮ ਸਿੰਘ, ਨਿਰਮਲ ਸਿੰਘ, ਜੀਤ ਸਿੰਘ, ਜੁਗਰਾਜ ਸਿੰਘ, ਜੱਗੀ ਔਲਖ ਨੂੰ ਉਨ੍ਹਾਂ ਦੇ ਪਿਛਲੇ ਸਾਲਾਂ ਵਿੱਚ ਕੀਤੇ ਕੰਮ ਬਦਲੇ ਸਨਮਾਨਿਤ ਕੀਤਾ। ਸਕੂਲ ਮੁਖੀ ਸੰਦੀਪ ਕੁਮਾਰ ਅਤੇ ਹਾਈ ਸਕੂਲ ਦੋਦੜਾ ਦੇ ਹੈੱਡ ਮਾਸਟਰ ਗੁਰਦਾਸ ਸਿੰਘ ਸੇਖੋਂ ਵੱਲੋਂ ਪ੍ਰੋਗਰਾਮ ਵਿੱਚ ਪਹੁੰਚੇ ਸਾਰੇ ਮਾਪਿਆਂ ਦਾ ਧੰਨਵਾਦ ਕੀਤਾ।ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਐਲੀਮੈਂਟਰੀ ਸਿੱਖਿਆ) ਮੰਜੂ ਬਾਲਾ ਅਤੇ ਬਲਾਕ ਸਿੱਖਿਆ ਅਫਸਰ ਬੁਢਲਾਡਾ ਸੱਤਪਾਲ ਸਿੰਘ ਨੇ ਬੱਚਿਆਂ ਦੁਆਰਾ ਕੀਤੀਆਂ ਗਈਆਂ ਪੇਸ਼ਕਾਰੀਆਂ ਦੀ ਸਰਾਹਨਾ ਕੀਤੀ।