ਆੜ੍ਹਤੀਆਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ
ਫਸਲ ਦੌਰਾਨ ਢਾਈ ਪ੍ਰਤੀਸ਼ਤ ਦਾਮੀ ਦੀ ਮੰਗ
Publish Date: Mon, 06 Apr 2026 08:27 PM (IST)
Updated Date: Tue, 07 Apr 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਫ਼ਸਲ ਦੌਰਾਨ ਢਾਈ ਪ੍ਰਤੀਸ਼ਤ ਦਾਮੀ ਦੀ ਮੰਗ ਨੂੰ ਲੈ ਕੇ ਆੜ੍ਹਤੀਆ ਵਰਗ ਵੱਲੋਂ ਮਾਰਕਿਟ ਕਮੇਟੀ ਬਰੇਟਾ ਦੇ ਦਫਤਰ ਬਾਹਰ ਧਰਨਾ ਦੇ ਕੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬੋਲਦਿਆਂ ਆੜ੍ਹਤੀਆ ਆਗੂ ਜਤਿੰਦਰ ਗਰਗ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਆੜ੍ਹਤੀਆਂ ਦੀ ਦਾਮੀ ਢਾਈ ਫ਼ੀਸਦੀ ਪਿਛਲੇ 20 ਸਾਲਾਂ ਤੋਂ ਚੱਲਦਾ ਆ ਰਿਹਾ ਹੈ, ਪਰ ਪਿਛਲੀਆਂ ਸਰਕਾਰਾਂ ਨੇ ਸਾਡੀ ਦਾਮੀ ‘ਤੇ ਰੋਕ ਲਗਾਉਂਦਿਆਂ ਸਿਰਫ਼ 46 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਦਾਮੀ ਦਿੱਤੀ ਜਾਣ ਲੱਗੀ। ਅੱਤ ਦੀ ਮਹਿੰਗਾਈ ਵਿੱਚ ਲਗਾਤਾਰ ਹਰ ਵਸਤੂ ਤੇ ਵਾਧਾ ਹੋ ਰਿਹਾ ਹੈ, ਪਰ ਸਾਡੀ ਦਾਮੀ ਉਥੇ ਹੀ ਖੜ੍ਹੀ ਹੈ। ਉਨ੍ਹਾਂ ਢਾਈ ਫ਼ੀਸਦੀ ਦਾਮੀ ਲਈ ਆਖ਼ਰੀ ਸੰਘਰਸ਼ ਤੱਕ ਲੜਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਢਾਈ ਪ੍ਰਤੀ ਦਾਮੀ ਬਹਾਲ ਨਾ ਕੀਤੀ, ਤਾਂ ਉਹ ਹਾੜ੍ਹੀ ਦੀ ਫ਼ਸਲ ਦੌਰਾਨ ਮੰਡੀਆਂ ਵਿੱਚ ਅਉਣ ਵਾਲੀ ਖ਼ਰੀਦੋ ਫ਼ਰੋਖਤ ਤੇ ਮੁਕੰਮਲ ਤੌਰ ਤੇ ਅਗਲੇ ਸੰਘਰਸ਼ ਤੱਕ ਸਰਕਾਰ ਨੂੰ ਸਹਿਯੋਗ ਨਹੀਂ ਦੇਣਗੇ। ਇਸ ਮੌਕੇ ਵੱਡੀ ਗਿਣਤੀ ਵਿਚ ਆੜ੍ਹਤੀ ਹਾਜ਼ਰ ਸਨ।