ਨਸ਼ਿਆਂ ਨੂੰ ਜੜ੍ਹੋਂ ਕਰਾਂਗੇ ਖ਼ਤਮ : ਥਾਣਾ ਮੁਖੀ
ਥਾਣਾ ਜੌੜਕੀਆਂ ਦੇ ਇੰਚਾਰਜ
Publish Date: Sun, 18 Jan 2026 05:59 PM (IST)
Updated Date: Mon, 19 Jan 2026 04:09 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਥਾਣਾ ਜੌੜਕੀਆਂ ਦੇ ਇੰਚਾਰਜ ਬਲਵੀਰ ਸਿੰਘ ਨੂੰ ਲਗਾਇਆ ਗਿਆ ਹੈ। ਉਹ ਟ੍ਰੈਫ਼ਿਕ ਇੰਚਾਰਜ ਮਾਨਸਾ ਸਨ, ਪਰ ਹੁਣ ਉਨ੍ਹਾਂ ਨੂੰ ਜੌੜਕੀਆਂ ਥਾਣੇ ’ਚ ਇੰਚਾਰਜ ਲਗਾਇਆ ਗਿਆ। ਉਨ੍ਹਾਂ ਚਾਰਜ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਛੇੜੀ ਹੋਈ ਹੈ ਅਤੇ ਲਗਾਤਾਰ ਪੁਲਿਸ ਵਿਭਾਗ ਵੱਲੋਂ ਇਸ ’ਤੇ ਕੰਮ ਕੀਤਾ ਜਾ ਰਿਹਾ ਹੈ। ਨਸ਼ਿਆਂ ਨੂੰ ਰੋਕਣ ਲਈ ਹਰ ਕੋਸ਼ਿਸ ਕੀਤੀ ਜਾ ਰਹੀ ਹੈ ਅਤੇ ਤਸਕਰਾਂ ਨੂੰ ਫੜ੍ਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਤਨਦੇਹੀ ਨਾਲ ਕੰਮ ਕਰਨਗੇ ਅਤੇ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਕੋਸ਼ਿਸ ਕਰਨਗੇ। ਜੌੜਕੀਆਂ ’ਚ ਮਾੜੇ ਅਨਸਰਾਂ ’ਤੇ ਠੱਲ੍ਹ ਪਾਈ ਜਾਵੇਗੀ।