ਪਦ ਉੱਨਤ ਹੋਣ ’ਤੇ ਥਾਣਾ ਸਿਟੀ-2 ਇੰਚਾਰਜ ਸਨਮਾਨਿਤ
ਥਾਣਾ ਸਿਟੀ - 2 ਮਾਨਸਾ ਇੰਚਾਰਜ
Publish Date: Sun, 11 Jan 2026 07:33 PM (IST)
Updated Date: Mon, 12 Jan 2026 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਥਾਣਾ ਸਿਟੀ - 2 ਮਾਨਸਾ ਇੰਚਾਰਜ ਗੁਰਤੇਜ ਸਿੰਘ ਨੂੰ ਸਬ ਇੰਸਪੈਕਟਰ ਤੋਂ ਪਦ ਉੱਨਤ ਕਰਕੇ ਇੰਸਪੈਕਟਰ ਬਣਾਇਆ ਗਿਆ ਹੈ। ਇਸ ’ਤੇ ਭਾਜਪਾ ਆਗੂਆਂ ਨੇ ਖੁਸ਼ੀ ਜ਼ਾਹਿਰ ਕਰਦਿਆਂ ਉਨ੍ਹਾਂ ਨੂੰ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ। ਇਸ ਮੌਕੇ ਕੌਂਸਲਰ ਪ੍ਰੇਮ ਸਾਗਰ ਭੋਲਾ ਅਤੇ ਭਾਜਪਾ ਮੰਡਲ - 2 ਪ੍ਰਧਾਨ, ਪਾਲਾ ਰਾਮ ਪਰੋਚਾ ਬੀਜੇਪੀ ਸੈਕਟਰੀ, ਰੋਹਿਤ, ਮੈਡੀਕਲ , ਰਮੇਸ਼ ਪਰੋਚਾ, ਅਸ਼ੋਕ ਰੱਤੀ, ਜਸਵੰਤ ਟੈਣੀ ਨੇ ਕਿਹਾ ਕਿ ਥਾਣਾ ਸਿਟੀ 2 ਮਾਨਸਾ ਗੁਰਤੇਜ ਸਿੰਘ ਵੱਲੋਂ ਵਧੀਆ ਕੰਮ ਕੀਤਾ ਜਾ ਰਿਹਾ ਹੈ ਅਤੇ ਇਹ ਪਦ ਉੱਨਤੀ ਉਨ੍ਹਾਂ ਨੂੰ ਮਿਲੀ ਹੈ। ਉਮੀਦ ਹੈ ਕਿ ਉਹ ਹੁਣ ਹੋਰ ਵੀ ਜ਼ਿਆਦਾ ਵਧੀਆ ਢੰਗ ਨਾਲ ਕੰਮ ਕਰਦੇ ਹੋਏ ਨਸ਼ਿਆਂ ਦੇ ਵਿਰੁੱਧ ਚੱਲੀ ਹੋਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਹੁਲਾਰਾ ਦੇ ਕੇ ਹੋਰ ਅੱਗੇ ਲੈ ਕੇ ਜਾਣਗੇ। ਮਾੜੇ ਅਨਸਰਾਂ ਦਾ ਖਾਤਮਾ ਕਰਨਗੇ।