ਟੈਂਪੂ ਡਰਾਈਵਰ ਨੇ ਦਰੜਿਆ ਮੋਟਰਸਾਈਕਲ, ਜਾਨੀ ਬਚਾਅ
ਬਰੇਟਾ ਮੰਡੀ ਦੇ ਮੇਨ ਬਾਜ਼ਾਰ ਵਿੱਚ ਗਲਤ
Publish Date: Mon, 19 Jan 2026 07:14 PM (IST)
Updated Date: Tue, 20 Jan 2026 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਜ਼ਿਲ੍ਹੇ ਦੀ ਬਰੇਟਾ ਮੰਡੀ ਦੇ ਮੁੱਖ ਬਜ਼ਾਰ ਛੋਟਾ ਹਾਥੀ ਗੱਡੀ ਦੇ ਚਾਲਕ ਨੇ ਇੱਕ ਮੋਟਰਸਾਈਕਲ ਤੇ ਇੱਕ ਮੀਟਰ ਬਕਸੇ ਵਾਲੇ ਖੰਭੇ ਨਾਲ ਸਿੱਧੀ ਟੱਕਰ ਮਾਰ ਦਿੱਤੀ ਅਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਵੇਰਵਿਆਂ ਅਨੁਸਾਰ ਮੁੱਖ ਬਜ਼ਾਰ ਵਿੱਚ ਗੌਡ ਲੈਬੋਰਟਰੀ ਨਜ਼ਦੀਕ ਇੱਕ ਮੋਟਰਸਾਈਕਲ ਸਵਾਰ ਪੋਸਟਰ ਲਗਾਉਣ ਲਈ ਖੜ੍ਹਾ ਸੀ ਤੇ ਉਸ ਦੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰ ਕੇ ਯੂਪੀ ਨੰਬਰ ਦੀ ਛੋਟਾ ਹਾਥੀ ਗੱਡੀ ਨੇ ਬਿਜਲੀ ਦੇ ਮੀਟਰ ਬਕਸੇ ਵਾਲੇ ਖੰਭੇ ਨੂੰ ਤੋੜ ਦਿੱਤਾ। ਬਰੇਟਾ ਥਾਣਾ ਦੇ ਮੁੱਖ ਮੁਨਸ਼ੀ ਅਮਨਦੀਪ ਨੇ ਦੱਸਿਆ ਕਿ ਛੋਟਾ ਹਾਥੀ ਗੱਡੀ ਗਲਤ ਪਾਸਿਓਂ ਆ ਰਹੀ ਸੀ, ਜਿਸ ਦੇ ਡਰਾਈਵਰ ਨੂੰ ਨੀਂਦ ਆ ਗਈ ਸੀ ਕਿਉਂਕਿ ਉਹ ਯੂਪੀ ਤੋਂ ਲੰਬਾ ਸਫ਼ਰ ਤੈਅ ਕਰਕੇ ਆ ਰਿਹਾ ਸੀ। ਉਪਰੋਕਤ ਮੌਕੇ ਤੇ ਇਕੱਠੇ ਹੋਏ ਵਿਅਕਤੀਆਂ ਨੇ ਜਾਨੀ ਨੁਕਸਾਨ ਤੋਂ ਬਚਾਅ ਹੋਣ ਕਰਕੇ ਦੋਵਾਂ ਧਿਰਾਂ ਦਾ ਸਮਝੌਤਾ ਕਰਵਾਉਣ ਉਪਰੰਤ ਭੇਜ ਦਿੱਤਾ।