ਮੋਬਾਈਲ ਮਾਲਕ ਨੂੰ ਦੇ ਕੇ ਦਿਖਾਈ ਇਮਾਨਦਾਰੀ
ਸਰਕਾਰੀ ਸੈਕੰਡਰੀ ਸਕੂਲ ਰੰਘੜਿਆਲ ਦੇ ਦੋ
Publish Date: Sat, 14 Mar 2026 08:40 PM (IST)
Updated Date: Sun, 15 Mar 2026 04:16 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਰਕਾਰੀ ਸਕੂਲ ਰੰਘੜਿਆਲ ਦੇ ਦੋ ਅਧਿਆਪਕਾਂ ਨੇ ਰਸਤੇ ਵਿੱਚ ਮਿਲਿਆ ਮੋਬਾਈਲ ਉਸਦੇ ਮਾਲਿਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਜਾਣਕਾਰੀ ਅਨੁਸਾਰ ਸਕੂਲ ਦੇ ਅਧਿਆਪਕ ਜਜਨ ਮਨੀ (ਸਸ ਮਾਸਟਰ) ਤੇ ਵਿਪਿਨ ਕੁਮਾਰ ਸਿੰਗਲਾ (ਹਿੰਦੀ ਮਾਸਟਰ) ਬੀਤੇ ਦਿਨੀਂ ਬਰੇਟਾ ਤੋਂ ਸਕੂਲ ਡਿਊਟੀ ਲਈ ਰੰਘੜਿਆਲ ਜਾ ਰਹੇ ਸਨ। ਇਸ ਦੌਰਾਨ ਰਸਤੇ ’ਚ ਉਨ੍ਹਾਂ ਨੂੰ ਕਿਸੇ ਰਾਹਗੀਰ ਦਾ ਡਿੱਗਿਆ ਹੋਇਆ ਫੋਨ ਮਿਲਿਆ, ਜਿਸ ਨੂੰ ਉਹ ਆਪਣੇ ਨਾਲ ਸਕੂਲ ਲੈ ਆਏ। ਬਾਅਦ ’ਚ ਮੋਬਾਈਲ ਦੇ ਮਾਲਕ ਦੀ ਪਛਾਣ ਹੋਣ ’ਤੇ ਅਧਿਆਪਕਾਂ ਨੇ ਸਕੂਲ ਦੀ ਸਭਾ ਦੌਰਾਨ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਮੋਬਾਈਲ ਉਸਦੇ ਅਸਲ ਮਾਲਕ ਨੂੰ ਸੌਂਪ ਦਿੱਤਾ। ਮੋਬਾਈਲ ਦੇ ਮਾਲਿਕ ਪਰਵਿੰਦਰ ਸਿੰਘ ਵਾਸੀ ਨਾਮਦੇਵ ਨਗਰ ਨੇੜੇ ਗੁਰੂਘਰ ਬਰੇਟਾ, ਜੋ ਮਿਸਤਰੀ ਦਾ ਕੰਮ ਕਰਦੇ ਹਨ। ਸਕੂਲ ਪੁੱਜ ਕੇ ਇੰਚਾਰਜ ਪ੍ਰਿੰਸੀਪਲ ਗੁਰਮੇਲ ਸਿੰਘ ਤੇ ਸਟਾਫ਼ ਦਾ ਧੰਨਵਾਦ ਕੀਤਾ।