ਟੈਕਸ ਮੁਕਤ ਸਮਝੌਤਾ ਦੇਸ਼ ਨਾਲ ਧੋਖਾ : ਭਾਕਿਯੂ ਡਕੌਂਦਾ
ਬੀਤੇ ਦਿਨੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ
Publish Date: Mon, 09 Feb 2026 07:25 PM (IST)
Updated Date: Tue, 10 Feb 2026 04:09 AM (IST)
15) ਕੇਂਦਰ ਸਰਕਾਰ ਅਤੇ ਟਰੰਪ ਦਾ ਪੁਤਲਾ ਫੂਕਣ ਸਮੇਂ ਭਾਕਿਯੂ ਏਕਤਾ ਡਕੌਂਦਾ ਦੇ ਆਗੂ।
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬੀਤੇ ਦਿਨ੍ਹੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਕੀਤੇ ਟੈਕਸ ਮੁਕਤ ਸਮਝੌਤੇ ਦੇ ਵਿਰੋਧ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਪੁਤਲੇ ਫੂਕੇ ਗਏ ਅਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਭਾਰਤ ਵੱਲੋਂ ਕੀਤਾ ਸਮਝੌਤਾ, ਮੁਲਕ ਨੂੰ ਕਾਲੇ ਹਨ੍ਹੇਰੇ ਵਿੱਚ ਧੱਕੇਗਾ। ਕੇਂਦਰ ਸਰਕਾਰ ਭਾਵੇਂ ਲੋਕ ਹਿਤੈਸ਼ੀ ਹੋਣ ਦੇ ਦਾਅਵੇ ਠੋਕ ਰਹੀ ਹੈ ਪਰ ਅਸਿੱਧੇ ਰੂਪ ਵਿਚ ਲੋਕਾਂ ਦੀ ਕਿਰਤ ਨੂੰ ਲੁੱਟਣ ਦੀ ਗੱਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸਮਝੌਤੇ ਨਾਲ ਬਾਹਰੀ ਅਨਾਜ ਦੀ ਮੁਲਕ ਵਿੱਚ ਦਰਾਮਦ ਹੋਏਗੀ, ਉੱਥੇ ਹੀ ਮੁਲਕ ਅੰਦਰ ਪੈਦਾ ਹੋਣ ਵਾਲੇ ਅਨਾਜ ਦੀ ਬੇਕਦਰੀ ਹੋਣੀ ਤੈਅ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਜੀਐਮ ਬੀਜਾਂ ਦੀ ਦੇਸ਼ ਅੰਦਰ ਦਾਖ਼ਲੇ ਦੀ ਚਾਲ ਨੂੰ ਪਹਿਲਾਂ ਹੀ ਲੋਕਾਂ ਨੇ ਨਾਕਾਮ ਕਰ ਦਿੱਤਾ ਸੀ ਪਰ ਹੁਣ ਇਸ ਸਮਝੌਤੇ ਰਾਹੀਂ ਇਸ ਮਨਸ਼ਾ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇਸ ਸਮਝੌਤੇ ਨਾਲ ਕਿਸਾਨੀ ਸਮੇਤ ਹਰ ਵਰਗ ਪ੍ਰਭਾਵਿਤ ਹੋਏਗਾ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨੂੰ ਵਾਪਸ ਕਰਵਾਉਣ ਲਈ ਵੱਡੀ ਲੜਾਈ ਦੀ ਲੋੜ ਹੈ, ਜਿਸਦਾ ਪਹਿਲਾ ਪੜਾਅ ਪਿੰਡਾਂ ਵਿੱਚ ਪੁਤਲੇ ਫੂਕ ਕੇ ਲੋਕਾਂ ਨੂੰ ਜਾਗਰੂਕ ਕਰਕੇ ਤਹਿ ਕੀਤਾ ਜਾ ਰਿਹਾ ਹੈ ।