ਟਾਟਾ ਏਸ ਤੇ ਟਰੱਕ ਦੀ ਟੱਕਰ, ਇਕ ਦੀ ਮੌਤ
ਝੁਨੀਰ ਵੱਲ ਜਾ ਰਹੇ ਟਾਟਾ ਏਸ ਛੋਟਾ ਹਾਥੀ
Publish Date: Sat, 10 Jan 2026 07:04 PM (IST)
Updated Date: Sun, 11 Jan 2026 04:10 AM (IST)
ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ, ਮਾਨਸਾ : ਝੁਨੀਰ ਵੱਲ ਜਾ ਰਹੇ ਟਾਟਾ ਏਸ ਛੋਟਾ ਹਾਥੀ ਦੀ ਮਾਨਸਾ ਵੱਲ ਆ ਰਹੇ ਇੱਕ ਟਰੱਕ ਨਾਲ ਟੱਕਰ ਹੋ ਗਈ। ਇਸ ਦੌਰਾਨ ਛੋਟਾ ਹਾਥੀ ਚਾਲਕ ਦੀ ਮੌਤ ਹੋ ਗਈ। ਇਸ ਮਾਮਲੇ ’ਚ ਪੁਲਿਸ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਗਗਨਦੀਪ ਸਿੰਘ ਝੁਨੀਰ ਨੇ ਦੱਸਿਆ ਕਿ ਸੁਖਚੈਨ ਸਿੰਘ ਪੁੱਤਰ ਜਸਪਾਲ ਸਿੰਘ, ਜੋ ਝਨੀਰ ਦਾ ਰਹਿਣ ਵਾਲਾ ਹੈ। ਟਾਟਾ ਏਸ ਛੋਟਾ ਹਾਥੀ ਦਾ ਡਰਾਈਵਰ ਹੈ ਤੇ ਕਿਸ਼ਤਾਂ ਤੇ ਦੇਣ ਵਾਲਾ ਸਮਾਨ ਲੈ ਕੇ ਵਾਪਸ ਪਿੰਡ ਝੁਨੀਰ ਰਾਤ ਘਰ ਆ ਰਿਹਾ ਸੀ। ਇਸ ਦੌਰਾਨ ਇੱਕ ਰਾਜਸਥਾਨ ਨੰਬਰ. 11 ਵਜੇ ਅਚਾਨਕ ਟਰੱਕ ਵੱਜਣ ਕਾਰਨ ਉਸਦੀ ਮੌਤ ਹੋ ਗਈ। ਉਸਨੇ ਦੱਸਿਆ ਕਿ ਟਰੱਕ ਚਾਲਕ ਸੰਤੁਲਨ ਵਿਗੜ ਗਿਆ। ਉਹ ਸਿਰਸਾ ਰੋਡ ਤੇ ਬਣੇ ਹੋਏ ਪੈਟਰੋਲ ਪੰਪ ਕੋਲ ਉਸ ਤੋਂ ਬਾਅਦ ਟਰੱਕ ਖੰਭੇ ਵਿੱਚ ਵੱਜਣ ਕਰਕੇ ਰੁਕ ਗਿਆ। ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਇਹ ਟਰੱਕ ਰਾਜਸਥਾਨ ਨੰਬਰ ਹੈ, ਜੋ ਕਿ ਇੰਡੀਅਨ ਆਇਲ ਪੰਪ ਨਜ਼ਦੀਕ ਖੜ੍ਹਾ ਹੈ। ਉਸ ਨੇ ਦੱਸਿਆ ਕਿ ਮ੍ਰਿਤਕ ਸੁਖਚੈਨ ਸਿੰਘ ਦਾ ਤਕਰੀਬਨ ਸੱਤ ਸਾਲ ਪਹਿਲਾਂ ਵਿਆਹ ਹੋਇਆ ਸੀ । ਉਹ ਆਪਣੇ ਪਿੱਛੇ ਘਰਵਾਲੀ ਤੇ ਇੱਕ ਬੇਟੀ ਛੱਡ ਗਿਆ ਹੈ। ਕੋਟਧਰਮੂੰ ਚੌਂਕੀ ਪੁਲਿਸ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਇਹ ਮਾਮਲੇ ’ਚ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਦਾ ਪਤਾ ਲਗਾਉਣ ਦੀ ਕੋਸ਼ਿਸ ਕਰ ਰਹੇ ਹਾਂ।