ਸੋਨ ਤਮਗਾ ਜੇਤੂ ਵਿਦਿਆਰਥੀ ਹਰਮਨਜੋਤ ਸਨਮਾਨਿਤ
ਸਵੀਟ ਬਲੌਸਮਜ਼ ਸਕੂਲ ਸਰਦੂਲਗੜ੍ਹ ਦੇ
Publish Date: Tue, 27 Jan 2026 08:32 PM (IST)
Updated Date: Wed, 28 Jan 2026 04:13 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਸਵੀਟ ਬਲੌਸਮਜ਼ ਸਕੂਲ ਸਰਦੂਲਗੜ੍ਹ ਦੇ ਕਲਾਸ 12ਵੀਂ (ਨਾਨ-ਮੈਡੀਕਲ) ਦੇ ਵਿਦਿਆਰਥੀ ਹਰਮਨਜੋਤ ਸਿੰਘ ਨੇ ਫੈਂਸਿੰਗ ਖੇਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੀਬੀਐਸਈ ਨੈਸ਼ਨਲ ਗੇਮਜ਼ ਦੇ ਅੰਡਰ-19 ਲੜਕੇ ਵਰਗ ਵਿੱਚ ਸੂਬੇ ਦੀ ਨੁਮਾਇੰਦਗੀ ਕਰਦਿਆਂ ਰਾਜ ਪੱਧਰ ‘ਤੇ ਸੋਨ ਤਮਗਾ ਜਿੱਤ ਕੇ ਨੈਸ਼ਨਲ ਖਿਡਾਰੀ ਵਜੋਂ ਯੋਗਤਾ ਹਾਸਲ ਕਰ ਲਈ ਹੈ। ਇਸ ਸਫ਼ਲਤਾ ਨੂੰ ਲੈ ਕੇ ਗਣਤੰਤਰ ਦਿਵਸ ਸਮਾਰੋਹ ਦੌਰਾਨ ਸਬ ਡਿਵੀਜ਼ਨਲ ਮੈਜਿਸਟ੍ਰੇਟ ਸਰਦੂਲਗੜ੍ਹ ਵੱਲੋਂ ਹਰਮਨਜੋਤ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਐੱਸਡੀਐੱਮ ਨੇ ਵਿਦਿਆਰਥੀ ਦੀ ਮਿਹਨਤ, ਅਨੁਸ਼ਾਸਨ ਅਤੇ ਲਗਨ ਦੀ ਭਰਪੂਰ ਸ਼ਲਾਘਾ ਕਰਦਿਆਂ ਉਸਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਇਸ ਉਪਲੱਬਧੀ ਲਈ ਸਵੀਟ ਬਲੌਸਮਜ਼ ਸਕੂਲ ਦੇ ਪ੍ਰਬੰਧਨ ਅਤੇ ਸਟਾਫ਼ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਵੱਲੋਂ ਦਿੱਤਾ ਗਿਆ ਉਤਸ਼ਾਹ ਅਤੇ ਮਾਰਗਦਰਸ਼ਨ ਹੀ ਵਿਦਿਆਰਥੀਆਂ ਦੀ ਕਾਮਯਾਬੀ ਦੀ ਨੀਂਹ ਬਣਦਾ ਹੈ। ਉਨ੍ਹਾਂ ਨੇ ਵਿਦਿਆਰਥੀ ਦੇ ਕੋਚ ਸੰਦੀਪ ਕੁਮਾਰ ਦੀ ਵੀ ਖਾਸ ਤੌਰ ’ਤੇ ਸਰਾਹਣਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਮਿਹਨਤੀ ਕੋਚਿੰਗ ਅਤੇ ਦਿਸ਼ਾ-ਨਿਰਦੇਸ਼ ਨਾਲ ਹੀ ਇਹ ਸ਼ਾਨਦਾਰ ਸਫਲਤਾ ਸੰਭਵ ਹੋ ਸਕੀ ਹੈ। ਸਕੂਲ ਪ੍ਰਬੰਧਨ ਵੱਲੋਂ ਹਰਮਨਜੋਤ ਸਿੰਘ ਦੀ ਇਸ ਉਪਲੱਬਧੀ ’ਤੇ ਖੁਸ਼ੀ ਪ੍ਰਗਟਾਉਂਦਿਆਂ ਉਸਦੇ ਉਜਵਲ ਭਵਿੱਖ ਤੇ ਭਵਿੱਖ ’ਚ ਕਾਮਯਾਬੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।