ਸਰਕਾਰੀ ਸਕੂਲ ’ਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
Publish Date: Thu, 02 Apr 2026 07:16 PM (IST)
Updated Date: Thu, 02 Apr 2026 07:19 PM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਹੀਰੋਂ ਖ਼ੁਰਦ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਫ਼ਫ਼ੜੇ ਭਾਈ ਕੇ ਵਿਖੇ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਬਲਵੀਰ ਸਿੰਘ ਸੱਗੂ ਦੀ ਅਗਵਾਈ ਹੇਠ ਸਮੁੱਚੇ ਸਟਾਫ਼ ਦੇ ਸਹਿਯੋਗ ਨਾਲ ਨਵੇਂ ਸੈਸ਼ਨ ਦੀ ਸ਼ੁਰੂਆਤ ਕਰਨ ਅਤੇ ਵਿਦਿਆਰਥੀਆਂ ਤੇ ਸਟਾਫ਼ ਦੀ ਸਿਹਤਯਾਬੀ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਭੋਗ ਪਾਏ ਗਏ। ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਕੋਆਰਡੀਨੇਟਰ ਸੁਭਾਸ਼ ਨਾਗਪਾਲ ਅਤੇ ਬਲਾਕ ਸਿੱਖਿਆ ਕੋਆਰਡੀਨੇਟਰ ਬਲਜੀਤ ਸਿੰਘ ਖੀਵਾ ਨੇ ਵੀ ਹਾਜ਼ਰੀ ਭਰੀ। ਧਾਰਮਿਕ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਬੱਚੇ ਤੇ ਉਨ੍ਹਾਂ ਦੇ ਮਾਪੇ ਵੀ ਮੌਜੂਦ ਸਨ। ਇਸ ਮੌਕੇ ਪ੍ਰਿੰਸੀਪਲ ਕੁਲਦੀਪ ਸਿੰਘ ਚਹਿਲ, ਐੱਸਐੱਮਸੀ ਚੇਅਰਮੈਨ ਬਲਵੀਰ ਸਿੰਘ, ਐੱਸਐੱਮਸੀ ਮੈਂਬਰ, ਪੰਚਾਇਤ ਮੈਂਬਰ ਲੈਕਚਰਾਰ ਰੇਨੂ ਸਿੰਗਲਾ, ਲੈਕਚਰਾਰ ਗੁਰਜੀਤ ਸਿੰਘ ਔਲਖ, ਮਾਸਟਰ ਕ੍ਰਿਸ਼ਨ ਯਾਦਵ, ਅਮਰਿੰਦਰ ਸਿੰਘ, ਕਾਲਾ ਸਿੰਘ ਕੈਂਪਸ ਮੈਨੇਜਰ, ਅਵਤਾਰ ਸਿੰਘ, ਮੰਜੂ ਰਾਣੀ, ਸਰਬਜੀਤ ਕੌਰ, ਆਸ਼ੂ ਰਾਣੀ, ਪਰਮਿੰਦਰਜੀਤ ਕੌਰ, ਹਰਕਿਰਨਜੋਤ ਕੌਰ, ਜਸਵੀਰ ਕੌਰ, ਮਨੀਸ਼ਾ, ਸਿੰਬਲਜੀਤ ਕੌਰ, ਬੀਰਪਲ ਕੌਰ, ਜਗਰੂਪ ਸਿੰਘ ਆਦਿ ਮੌਜੂਦ ਸਨ। ਸਮਾਗਮ ਦੌਰਾਨ ਪੁੱਜੀ ਸੰਗਤ ਦਾ ਇੰਚਾਰਜ ਪ੍ਰਿੰਸੀਪਲ ਬਲਵੀਰ ਸਿੰਘ ਸੱਗੂ ਤੇ ਸਟਾਫ਼ ਨੇ ਧੰਨਵਾਦ ਕੀਤਾ।