ਐਸਡੀ ਕੰਨਿਆ ਕਾਲਜ ਦੇ ਵੱਖ-ਵੱਖ ਅਹੁਦਿਆਂ ਦੀ ਕਰਵਾਈ ਚੋਣ
ਚਾਰ ਸਾਲਾਂ ਬਾਅਦ ਪ੍ਰਬੰਧਕੀ ਕਮੇਟੀ, ਐਸ.ਡੀ.
Publish Date: Wed, 25 Mar 2026 05:49 PM (IST)
Updated Date: Thu, 26 Mar 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਚਾਰ ਸਾਲਾਂ ਬਾਅਦ ਪ੍ਰਬੰਧਕੀ ਕਮੇਟੀ, ਐਸਡੀ ਕੰਨਿਆਂ ਮਹਾਂਵਿਦਿਆਲਾ, ਮਾਨਸਾ ਦੇ ਵੱਖ-ਵੱਖ ਅਹੁਦਿਆਂ ਦੀ ਸਫਲਤਾਪੂਰਵਕ ਚੋਣ ਕਰਵਾਈ ਗਈ। ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਲੋਕਤਾਂਤ੍ਰਿਕ ਅਤੇ ਸ਼ਾਂਤੀਪੂਰਵਕ ਢੰਗ ਨਾਲ ਮੁਕੰਮਲ ਹੋਈ। ਇਸ ਚੋਣ ਪ੍ਰੀਕਿਰਿਆ ਦੌਰਾਨ ਇੰਜ. ਵਿਨੋਦ ਕੁਮਾਰ ਜਿੰਦਲ, ਪ੍ਰਧਾਨ ਦੇ ਅਹੁਦੇ ਲਈ ਬਿਨਾਂ ਚੋਣ ਲੜੇ ਆਪਸੀ ਸਹਿਮਤੀ ਨਾਲ ਚੁਣੇ ਗਏ। ਵਾਈਸ ਪ੍ਰਧਾਨ ਦੇ ਅਹੁਦੇ ਲਈ ਸ਼੍ਰੀ ਵਿਜੈ ਕੁਮਾਰ ਗਰਗ, ਜਰਨਲ ਸਕੱਤਰ ਦੇ ਅਹੁਦੇ ਲਈ ਸ਼ਿਵਪਾਲ ਬਾਂਸਲ ਐਡਵੋਕੇਟ ਅਤੇ ਕੈਸ਼ੀਅਰ ਦੇ ਅਹੁਦੇ ਲਈ ਰਾਜ ਕੁਮਾਰ ਸਿੰਗਲਾ (ਖੋਖਰ ਵਾਲੇ) ਚੁਣੇ ਗਏ। ਚੁਣੀ ਗਈ ਮੈਨੇਜ਼ਿੰਗ ਕਮੇਟੀ ਨੇ ਫਿਰ ਦੁਆਰਾ ਚੁਣੇ ਜਾਣ ਤੇ ਕਾਲਜ ਦੀ ਤਰੱਕੀ ਅਤੇ ਵਿਦਿਆਰਥਣਾਂ ਦੀ ਭਲਾਈ ਲਈ ਤਨ ਤੇ ਧਨ ਨਾਲ ਸੇਵਾ ਕਰਨ ਦਾ ਭਰੋਸਾ ਦਿਵਾਇਆ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਗਰਿਮਾ ਮਹਾਜਨ ਨੇ ਚੁਣੀ ਗਈ ਕਮੇਟੀ ਨੂੰ ਵਧਾਈ ਦਿੱਤੀ ਤੇ ਆਸ ਪ੍ਰਗਟਾਈ ਕਿ ਪਿਛਲੇ ਚਾਰ ਸਾਲਾਂ ਵਾਂਗ ਅਗਲੇ ਸਮੇਂ ਵਿੱਚ ਵੀ ਕਾਲਜ ਦੀ ਤਰੱਕੀ ਲਈ ਮਹੱਤਵਪੂਰਨ ਯੋਗਦਾਨ ਪਾਵੇਗੀ।