ਸਰਕਾਰੀ ਹਸਪਤਾਲ ’ਚ ਹੋਇਆ ਗੋਡੇ ਬਦਲਣ ਦਾ ਸਫ਼ਲ ਆਪ੍ਰੇਸ਼ਨ
ਸਰਦੂਲਗੜ ਦੇ ਸਿਵਲ ਹਸਪਤਾਲ ਵਿੱਚ ਹੱਡੀਆਂ
Publish Date: Thu, 09 Apr 2026 07:50 PM (IST)
Updated Date: Fri, 10 Apr 2026 04:15 AM (IST)

ਫ਼ੋਟੋ : 18 ਐਮਏਐਨ ਕੈਪਸ਼ਨ : ਗੋਡੇ ਬਦਲਣ ਦਾ ਆਪ੍ਰੇਸ਼ਨ ਕਰਵਾਉਣ ਵਾਲੀ ਮਹਿਲਾ ਦੇ ਨਾਲ ਡਾਕਟਰਾਂ ਦੀ ਟੀਮ ਅਤੇ ਸ਼ਹਿਰ ਦੇ ਪਤਵੰਤੇ ਸੱਜਣ। ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ : ਸਰਦੂਲਗੜ ਦੇ ਸਿਵਲ ਹਸਪਤਾਲ ’ਚ ਹੱਡੀਆਂ ਦੇ ਮਾਹਰ ਡਾਕਟਰ ਪਹੁੰਚਣ ਨਾਲ ਮਰੀਜ਼ ਆਪਣਾ ਇਲਾਜ ਕਰਾਉਣ ਲਈ ਵੱਡੀ ਗਿਣਤੀ ’ਚ ਪਹੁੰਚ ਰਹੇ ਹਨ, ਜਿਸ ਕਾਰਨ ਬੀਤੀ ਕੱਲ ਡਾਕਟਰ ਸਾਹਿਬ ਵੱਲੋਂ ਹਸਪਤਾਲ ’ਚ ਪਹਿਲੀ ਅਹਿਮ ਸਰਜਰੀ ਗੋਡਿਆਂ ਦੇ ਬਦਲਣ ਦਾ ਆਪ੍ਰੇਸ਼ਨ ਸਫ਼ਲਤਾ ਪੂਰਵਕ ਕੀਤਾ। ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਵੇਦ ਪ੍ਰਕਾਸ਼ ਸੰਧੂ ਅਤੇ ਹੱਡੀਆਂ ਦੇ ਮਾਹਰ ਡਾਕਟਰ ਪੁਸ਼ਪਿੰਦਰ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਹਸਪਤਾਲ ’ਚ ਮਾਹਰ ਡਾਕਟਰਾਂ ਦੇ ਆਉਣ ਨਾਲ ਜਿੱਥੇ ਓਪੀੜੀ ’ਚ ਵੱਡਾ ਵਾਧਾ ਹੋਇਆ ਹੈ, ਉੱਥੇ ਹੀ ਬੀਤੀ ਕੱਲ੍ਹ ਡਾਕਟਰ ਸਾਹਿਬ ਵੱਲੋਂ ਇੱਕ ਔਰਤ ਦੇ ਗੋਡੇ ਨੂੰ ਬਦਲਣ ਦਾ ਸਫਲ ਆਪਰੇਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਭਾਵੇਂ ਰੂਟੀਨ ’ਚ ਛੋਟੀ ਸਰਜਰੀ ਤਾਂ ਆਮ ਹੀ ਹੁੰਦੀ ਰਹਿੰਦੀ ਹੈ ਪਰ ਗੋਡੇ ਬਦਲਣ ਦਾ ਆਪਰੇਸ਼ਨ ਕਰਨਾ ਇਕ ਅਹਿਮ ਗੱਲ ਹੈ ਡਾਕਟਰ ਸਾਹਿਬਾਨ ਨੇ ਕਿਹਾ ਕਿ ਇਹ ਆਪ੍ਰੇਸ਼ਨ ਮਰੀਜ਼ ਦੇ 10 ਲੱਖ ਵਾਲੇ ਕਾਰਡ ਦੀ ਵਰਤੋਂ ਕਰਕੇ ਕੀਤਾ ਗਿਆ ਹੈ ਮਰੀਜ਼ ਕੋਲੋਂ ਇੱਕ ਵੀ ਰੁਪਿਆ ਖਰਚ ਨਹੀਂ ਹੋਇਆ। ਉਨ੍ਹਾਂ ਆਮ ਜਨਤਾ ਨੂੰ ਕਿਹਾ ਕਿ ਜੇਕਰ ਕਿਸੇ ਨੂੰ ਹੱਡੀਆਂ ਸਬੰਧੀ ਜਾਂ ਫਿਰ ਅੱਖ ਨੱਕ ਕੰਨ ਗਲੇ ਦੀ ਕੋਈ ਸਮੱਸਿਆ ਹੈ ਤਾਂ ਉਹ ਸਰਦੂਲਗੜ੍ਹ ਦੇ ਸਿਵਲ ਹਸਪਤਾਲ ਵਿੱਚ ਪਹੁੰਚ ਕੇ ਬਿਨ੍ਹਾਂ ਕੋਈ ਪੈਸਾ ਖਰਚ ਕਰੇ ਆਪਣਾ ਇਲਾਜ ਕਰਵਾ ਸਕਦੇ ਹਨ। ਇਸ ਮੌਕੇ ਉੱਥੇ ਮੌਜੂਦ ਵਪਾਰ ਮੰਡਲ ਦੇ ਪ੍ਰਧਾਨ ਪ੍ਰੇਮ ਗਰਗ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਿੱਖਿਆ ਅਤੇ ਸਿਹਤ ਨੂੰ ਲੈ ਕੇ ਕੀਤੇ ਉਪਰਾਲੇ ਬਹੁਤ ਸਲਾਘਾਯੋਗ ਹਨ, ਜਿਸ ਦੇ ਚਲਦਿਆਂ ਸਰਦੂਲਗੜ੍ਹ ਦੇ ਸਿਵਲ ਹਸਪਤਾਲ ਵਿੱਚ ਜਿੱਥੇ ਮਾਹਰ ਡਾਕਟਰ ਆਏ ਹਨ, ਉਥੇ ਹੀ ਬਹੁਤ ਜਲਦੀ ਇਸ ਸਰਕਾਰੀ ਹਸਪਤਾਲ ਨੂੰ ਜੋ ਕਿ ਪਹਿਲਾਂ 50 ਬੈਡਾਂ ਦਾ ਸੀ ਨੂੰ ਵਧਾ ਕੇ 100 ਬੈਡਾਂ ਦਾ ਕੀਤਾ ਜਾ ਰਿਹਾ ਹੈ ਹਸਪਤਾਲ ਵਿੱਚ ਹਰ ਸੁਵਿਧਾ ਮੌਜੂਦ ਹੈ ਇੱਥੇ ਮਹਿੰਗੇ ਤੋਂ ਮਹਿੰਗਾ ਇਲਾਜ ਵੀ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਜਨਤਾ ਨੂੰ ਦਿੱਤੇ 10 ਲੱਖ ਵਾਲੇ ਕਾਰਡ ਦੇ ‘ਤੇ ਮੁਫ਼ਤ ਹੋ ਜਾਂਦਾ ਹੈ। ਇਲਾਕਾ ਵਾਸੀ ਜੋ ਵੀ ਕੋਈ ਸੱਜਣ ਕਿਸੇ ਤਰ੍ਹਾਂ ਦੀ ਬਿਮਾਰੀ ਨਾਲ ਪੀੜ੍ਹਤ ਹੈ ਤਾਂ ਉਹ ਸਿਵਲ ਹਸਪਤਾਲ ਵਿੱਚ ਪਹੁੰਚ ਕੇ ਵਧੀਆ ਤੇ ਮੁਫ਼ਤ ਇਲਾਜ ਕਰਵਾ ਸਕਦਾ। ਇਸ ਮੌਕੇ ਬਲਾਕ ਪ੍ਰਧਾਨ ਆਤਮ ਪ੍ਰਕਾਸ਼ ਲੱਛੀ ਕੌਂਸਲਰ ਰੇਸ਼ਮ ਸਿੰਘ, ਪੰਕਜ ਕੁਮਾਰ ਟਾਟਾ, ਰਜਿੰਦਰ ਸ਼ਰਮਾ, ਯੂਥ ਆਗੂ ਖੇਮਕਰਨ ਸਿੰਗਲਾ ਵੀ ਹਾਜ਼ਰ ਸਨ।