ਸਮਾਰਟ ਸਕੂਲ 'ਚ ਬੱਚਿਆਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਸਮਝਾਇਆ
ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ
Publish Date: Sat, 17 Jan 2026 06:06 PM (IST)
Updated Date: Sun, 18 Jan 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਵੱਲੋਂ 31 ਜਨਵਰੀ ਤਕ ਕੌਮੀ ਸੜਕ ਸੁਰੱਖਿਆ ਮਹੀਨਾ ਮਨਾਉਣ ਤਹਿਤ ਸਰਕਾਰੀ ਸਮਾਰਟ ਸਕੂਲ ਬੋੜਾਵਾਲ ਵਿਖੇ ਜਾਗਰੂਕਤਾ ਸਮਾਗਮ ਕਰਵਾਇਆ। ਸਮਾਗਮ ਦੌਰਾਨ ਹੌਲਦਾਰ ਸਤਪਾਲ ਸਿੰਘ, ਟ੍ਰੈਫ਼ਿਕ ਐਜੂਕੇਸ਼ਨ ਸੈੱਲ ਮਾਨਸਾ ਵੱਲੋਂ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ, ਸੜਕ ਸੁਰੱਖਿਆ, ਸਾਈਕਲ ਚਲਾਉਣ ਤੇ ਪੈਦਲ ਚੱਲਣ ਦੇ ਨਿਯਮ, ਨਾਬਾਲਗ ਡਰਾਈਵਿੰਗ ’ਤੇ ਪਾਬੰਦੀ, ਫ਼ਰਿਸ਼ਤਾ ਸਕੀਮ ਤੇ ਭਾਰਤ ਸਰਕਾਰ ਵੱਲੋਂ 1.50 ਲੱਖ ਤੱਕ ਦੇ ਕੈਸ਼ਲੈੱਸ ਇਲਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਹੈਲਮੇਟ ਤੇ ਸੀਟ ਬੈਲਟ ਦੀ ਵਰਤੋਂ, ਸੁਰੱਖਿਅਤ ਰਫ਼ਤਾਰ ਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਦੀ ਮਹੱਤਤਾ ’ਤੇ ਵੀ ਵਿਸ਼ੇਸ਼ ਤੌਰ ’ਤੇ ਜ਼ੋਰ ਦਿੱਤਾ ਗਿਆ ਤੇ ਅਧਿਆਪਕਾਂ ਨੂੰ ਰੋਡ ਸੇਫ਼ਟੀ ਸਬੰਧੀ ਪਰਚੇ ਵੀ ਵੰਡੇ ਗਏ। ਇਸ ਮੌਕੇ ਦਮਨਜੀਤ ਸਿੰਘ, ਮਨਪ੍ਰੀਤ ਸਿੰਘ, ਨਿਤਿਨ ਕੁਮਾਰ, ਸੇਵਾ ਸਿੰਘ, ਸੁਖਚੈਨ ਸਿੰਘ, ਅੰਮ੍ਰਿਤ ਸਿੰਘ, ਸਕੂਲ ਇੰਚਾਰਜ ਪਰਮਜੀਤ ਕੌਰ, ਨੀਤੂ ਰਾਣੀ, ਗੁਰਪ੍ਰੀਤ ਕੌਰ, ਉਪਾਸਨਾ ਗਰਗ ਤੇ ਹਰਮੀਤ ਕੌਰ ਵੀ ਮੌਜੂਦ ਰਹੇ।