ਦੰਦ ਸਰੀਰ ਦਾ ਮਹੱਤਵਪੂਰਨ ਅੰਗ, ਇਨ੍ਹਾਂ ਦਾ ਖ਼ਿਆਲ ਰੱਖੋ : ਡਾ. ਰਾਏ
ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ, ਡਾਇਰੈਕਟਰ
Publish Date: Fri, 20 Mar 2026 05:37 PM (IST)
Updated Date: Sat, 21 Mar 2026 04:07 AM (IST)
-ਵਿਸ਼ਵ ਓਰਲ ਸਿਹਤ ਦਿਵਸ ਸਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਦੀ ਯੋਗ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਸ਼੍ਰੀ ਗੁਰੂ ਰਾਮਦਾਸ ਨਗਰ ਮਾਨਸਾ ਵਿਖੇ ਵਿਸ਼ਵ ਓਰਲ ਸਿਹਤ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਰਣਜੀਤ ਸਿੰਘ ਰਾਏ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਦਿਵਸ "ਖੁਸ਼ਹਾਲ ਮੂੰਹ ਇੱਕ ਖੁਸ਼ਹਾਲ ਜ਼ਿੰਦਗੀ ਹੈ" ਥੀਮ ਤਹਿਤ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦੰਦ, ਮੂੰਹ ਅਤੇ ਜੀਭ ਸਾਰੇ ਸਰੀਰ ਦੇ ਅਹਿਮ ਹਿੱਸੇ ਹਨ ਸਾਨੂੰ ਛੋਟੀ ਉਮਰ ਤੋ ਲੈ ਕੇ ਬੁਢਾਪੇ ਤਕ ਇਹਨਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਦੰਦਾਂ ’ਚ ਖਾਣਾ ਖਾਣ ਵੇਲੇ ਜੋ ਭੋਜਨ ਫਸ ਜਾਂਦਾ ਹੈ ਉਸ ਨੂੰ ਚੰਗੀ ਤਰ੍ਹਾਂ ਬੁਰਸ਼ ਕਰ ਕੇ ਦੰਦਾਂ ਦੀ ਸਿਹਤ ਨੂੰ ਠੀਕ ਰੱਖਣਾ ਚਾਹੀਦਾ ਹੈ, ਕਿਉਂਕਿ ਜੇ ਦੰਦ ਗਏ ਤਾਂ ਸੁਆਦ ਗਿਆ।
ਇਸ ਮੌਕੇ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਬਲਜਿੰਦਰ ਸਿੰਘ ਨੇ ਕਿਹਾ ਕਿ ਮੂੰਹ ਦੀ ਤੰਦਰੂਸਤੀ ਅਤੇ ਦੰਦਾਂ ਦੀ ਮਜ਼ਬੂਤੀ ਲਈ ਪੰਜ ਸੁਨਹਿਰੇ ਨਿਯਮ ਅਪਣਾਉਣੇ ਚਾਹੀਦੇ ਹਨ, ਜਿਵੇਂ ਕਿ ਭੋਜਨ ਵਿਟਾਮਿਨ, ਖਣਿਜ ਪਦਾਰਥ ਅਤੇ ਕੈਲਸ਼ੀਅਮ ਯੁਕਤ ਹੋਵੇ, ਭੋਜਨ ਵਿੱਚ ਜ਼ਿਆਦਾ ਚਿਪਕਣ ਵਾਲੀਆਂ ਅਤੇ ਮਿਠੀਆਂ ਚੀਜਾਂ ਦੀ ਵਰਤੋਂ ਨਾ ਕਰੋ, ਭੋਜਨ ਕਰਨ ਤੋ ਬਾਅਦ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ, ਬੁਰਸ਼ ਦਿਨ ਵਿੱਚ ਘਟੋ ਘੱਟ ਦੋ ਵਾਰ ਜ਼ਰੂਰ ਕਰੋ, ਨਿਯਮਤ ਰੂਪ ਵਿੱਚ ਦੰਦਾਂ ਦੇ ਮਾਹਿਰ ਡਾਕਟਰ ਦੀ ਸਲਾਹ ਜ਼ਰੂਰ ਲਵੋ (ਖ਼ਾਸ ਕਰ ਹਰ ਛੇ ਮਹੀਨਿਆਂ ਬਾਅਦ ), ਦੰਦਾਂ ਦੇ ਨਾਲ ਨਾਲ ਜੀਭ ਦੀ ਸਫ਼ਾਈ ਰੱਖੋ। ਉਨ੍ਹਾਂ ਨੇ ਕਿਹਾ ਕਿ ਸਵੇਰੇ ਨਾਸ਼ਤੇ ਬਾਅਦ ਅਤੇ ਰਾਤ ਦੇ ਭੋਜਨ ਤੋ ਬਾਅਦ ਬੁਰਸ਼ ਜ਼ਰੂਰ ਕਰੋ, ਹਰ ਖਾਣੇ ਤੋਂ ਬਾਅਦ ਸਾਫ਼ ਪਾਣੀ ਨਾਲ ਕੁਰਲਾ ਕਰੋ।
ਇਸ ਮੌਕੇ ਬੱਚਿਆਂ ਵਿੱਚ ਮੁਫਤ ਬੁਰਸ਼ ਅਤੇ ਪੇਸਟ ਵੰਡੇ ਗਏ। ਇਸ ਦੌਰਾਨ ਸਿਹਤ ਸੰਭਾਲ ਜਾਣਕਾਰੀ ਸਬੰਧੀ ਪ੍ਰਸ਼ਨ ਉੱਤਰ ਮੁਕਾਬਲੇ ਕਰਵਾਏ ਗਏ। ਇਸ ਵਿੱਚ ਆਰਤੀ ਨੇ ਪਹਿਲਾ, ਇਨਾਕਸ਼ੀ ਨੇ ਦੂਜਾ ਅਤੇ ਸਰਗੁਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇੰਨ੍ਹਾਂ ਬੱਚਿਆਂ ਨੂੰ ਸਕੂਲ ਬੈਗ ਦੇ ਕੇ ਸਿਵਲ ਸਰਜਨ ਮਾਨਸਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਅਵਤਾਰ ਸਿੰਘ, ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ ਤਿਰਲੋਕ ਸਿੰਘ, ਹੈਡ ਟੀਚਰ ਨੀਰੂ ਗੋਇਲ, ਟੀਚਰ ਅਮਿਤਾ ਰਾਣੀ, ਵਨੀਤਾ ਰਾਣੀ ਸਾਕਸ਼ੀ ਦਵਿੰਦਰ ਸਿੰਘ, ਪੁਜਨੀਸ਼ ਹਾਜ਼ਰ ਸਨ।