ਕਾਲਜ ਗੇਟ ਅੱਗੇ ਬੱਸਾਂ ਨਾ ਰੁਕਣ ਤੋਂ ਵਿਦਿਆਰਥੀ ਔਖੇ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਨਹਿਰੂ
Publish Date: Mon, 09 Feb 2026 06:48 PM (IST)
Updated Date: Tue, 10 Feb 2026 04:08 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਚ ਵਿਦਿਆਰਥੀਆਂ ਨਾਲ ਮੀਟਿੰਗ ਕੀਤੀ ਗਈ। ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਕਨਵੀਨਰ ਅਰਵਿੰਦਰ ਕੌਰ ਨੇ ਕਿਹਾ ਕਿ ਨਹਿਰੂ ਕਾਲਜ ਗੇਟ ਅੱਗੇ ਬੱਸਾਂ ਨਾ ਰੁੱਕਣ ਕਾਰਨ ਵਿਦਿਆਰਥੀਆ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਵਿਦਿਆਰਥੀਆ ਨੂੰ ਤਿੰਨ ਕੋਨੀ ਤੋਂ 4 ਕਿਲੋਮੀਟਰ ਤੁਰ ਕੇ ਕਾਲਜ ਆਉਣਾ ਪੈਂਦਾ ਹੈ ਜਿਸ ਕਾਰਨ ਵਿਦਿਆਰਥੀ ਕਾਲਜ ਲੇਟ ਪਹੁੰਚਦੇ ਹਨ ਤੇ ਲੈਕਚਰ ਨਹੀਂ ਲਗਾ ਪਾਉਂਦੇ। ਕਾਲਜ ਦੇ ਗੇਟ ਅੱਗੋਂ ਦੀਆਂ ਸਾਰੀਆਂ ਬੱਸਾਂ ਲੰਘਦੀਆਂ ਹਨ ਪ੍ਰੰਤੂ ਬੱਸਾਂ ਕਾਲਜ ਗੇਟ ਅੱਗੇ ਨਹੀਂ ਰੁਕਦੀਆਂ। ਵਿਦਿਆਰਥੀ ਪਹਿਲਾ ਹੀ ਪਿੰਡਾਂ ‘ਚੋਂ ਮੁਸ਼ਕਿਲ ਨਾਲ ਕਾਲਜ ਤੱਕ ਪਹੁੰਚਦੇ ਹਨ। ਪਿੰਡਾਂ ਵਿੱਚ ਸਰਕਾਰੀ ਬੱਸਾਂ ਨਾ ਹੋਣ ਕਰਕੇ ਆਰਥਿਕ ਮੁਸ਼ਕਿਲ ਨਾਲ ਮਾਨਸਾ ਪਹੁੰਚਦੇ ਹਨ। ਮਾਨਸਾ ਤੋਂ ਅੱਗੇ ਕਾਲਜ ਜਾਣ ਲਈ ਉਨ੍ਹਾਂ ਦਾ ਵੱਖਰਾ ਖਰਚਾ ਹੋ ਜਾਂਦਾ ਹੈ। ਉਨ੍ਹਾਂ ਉੱਪਰ ਆਰਥਿਕ ਬੋਝ ਹੋਰ ਪੈਣ ਕਾਰਨ ਵਿਦਿਆਰਥੀ ਕਾਲਜ ਨਹੀਂ ਆ ਪਾਉਂਦੇ। ਬੱਸ ਸਟੈਂਡ ਜੇਕਰ ਵਿਦਿਆਰਥੀ ਕਾਲਜ ਗੇਟ ਅੱਗੇ ਬੱਸ ਰੁੱਕਣ ਲਈ ਕਹਿ ਵੀ ਦਿੰਦੇ ਹਨ ਤਾਂ ਉਨ੍ਹਾਂ ਨੂੰ ਮਾੜੀ ਸ਼ਬਦਾਵਲੀ ਬੋਲੀ ਜਾਂਦੀ ਹੈ। ਇਸ ਸਭ ਦੀ ਸ਼ਿਕਾਇਤ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਅਤੇ ਆਰਟੀਓ ਦਫ਼ਤਰ ਜਾ ਕੇ ਕਾਲਜ ਗੇਟ ਅੱਗੇ ਬੱਸਾਂ ਰੁੱਕਣ ਦੀ ਦਰਖ਼ਾਸਤ ਵੀ ਦੇ ਚੁੱਕੇ ਹਾਂ। ਇਸ ਦੇ ਇਲਾਵਾ ਮਾਨਸਾ ਦੇ ਬੱਸ ਅੱਡਾ ਇੰਚਾਰਜ ਨੂੰ ਵੀ ਦਰਖ਼ਾਸਤ ਦੇ ਚੁੱਕੇ ਹਾਂ। ਕੁੱਝ ਹੱਲ ਨਾ ਹੁੰਦਾ ਵੇਖਦਿਆਂ ਵਿਦਿਆਰਥੀਆਂ ਨੇ ਸੰਘਰਸ਼ ਦਾ ਰਾਹ ਚੁਣਿਆਂ ਹੈ। ਇਸ ਲਈ ਹੁਣ ਬੱਸਾਂ ਦੇ ਮਸਲੇ ਲਈ ਸੰਘਰਸ਼ ਤਿੱਖਾ ਕੀਤਾ ਜਾਵੇਗਾ । ਮੀਟਿੰਗ ਮੌਜੂਦ ਸਾਥੀ ਰੇਸ਼ਮਾ ਕੌਰ, ਅਮਨਦੀਪ ਕੌਰ ਮੂਸਾ, ਸਾਹਿਲ ਸਿੰਘ, ਅਸਪਿੰਦਰ ਸਿੰਘ, ਜਸ਼ਨ ਕੌਰ, ਸੰਦੀਪ ਕੌਰ, ਸ਼ਰਮਾ, ਹਰਜੀਤ ਅਤੇ ਹੋਰ ਵੀ ਵਿਦਿਆਰਥੀ ਸ਼ਾਮਲ ਸਨ ।