ਮਿਡਲ ਸਕੂਲ ਦੇ ਬੱਚਿਆਂ ਨੇ ਪੰਜਾਬੀ ਭਾਸ਼ਾ 'ਚ ਗੱਡੇ ਝੰਡੇ : ਰਾਣੀ ਸ਼ਰਮਾ
ਸ਼ਹੀਦ ਹਵਲਦਾਰ ਸੁਖਵਿੰਦਰ ਸਿੰਘ ਸਰਕਾਰੀ
Publish Date: Sat, 11 Apr 2026 07:12 PM (IST)
Updated Date: Sun, 12 Apr 2026 04:09 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖੁਰਦ : ਸ਼ਹੀਦ ਹੌਲਦਾਰ ਸੁਖਵਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਚੱਕ ਭਾਈ ਕੇ ਵਿਖੇ ਪੜ੍ਹਦੇ ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਵਿੱਚ 100 ਚੋਂ 100 ਨੰਬਰ ਲੈ ਕੇ ਸਕੂਲ ਦਾ ਨਾਂ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ ਅਤੇ ਸਕੂਲ ਦਾ ਸਮੁੱਚਾ ਨਤੀਜਾ ਵੀ 100 ਫ਼ੀਸਦੀ ਰਿਹਾ। ਸਕੂਲ ਮੁਖੀ ਰਾਣੀ ਸ਼ਰਮਾ ਨੇ ਦੱਸਿਆ ਕਿ ਇਹ ਨਤੀਜੇ ਸਕੂਲ ਦੇ ਪੰਜਾਬੀ ਅਧਿਆਪਕ ਬਲਜਿੰਦਰ ਸਿੰਘ ਦੀ ਮਿਹਨਤ ਦਾ ਨਤੀਜਾ ਹਨ। ਜਿੱਥੇ ਬੱਚਿਆਂ ਦੀ ਮੋਤੀਆਂ ਵਰਗੀ ਲਿਖਾਈ ਖਿੱਚ ਦਾ ਕੇਂਦਰ ਬਣਦੀ ਹੈ, ਉੱਥੇ ਬਲਜਿੰਦਰ ਸਿੰਘ ਨੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਵਿੱਚ ਹੋਣ ਵਾਲੀਆਂ ਗਲਤੀਆਂ ਤੇ ਵਿਸ਼ੇਸ਼ ਧਿਆਨ ਦਿੱਤਾ। ਹਰਮਨ ਸਿੰਘ ਪੁੱਤਰ ਜਗਸੀਰ ਸਿੰਘ, ਕਮਲਪ੍ਰੀਤ ਕੌਰ ਪੁੱਤਰੀ ਰੋਹੀ ਸਿੰਘ, ਸ਼ਰਨਦੀਪ ਕੌਰ ਪੁੱਤਰੀ ਸਤਪਾਲ ਸਿੰਘ ਨੇ ਪੰਜਾਬੀ ਭਾਸ਼ਾ ਚੋਂ 100 ਚੋਂ 100 ਅੰਕ ਪ੍ਰਾਪਤ ਕੀਤੇ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮਨਦੀਪ ਕੌਰ,ਪੀਟੀਏ ਕਮੇਟੀ ਦੇ ਚੇਅਰਮੈਨ ਰਾਣੀ ਕੌਰ, ਗ੍ਰਾਮ ਪੰਚਾਇਤ ਦੇ ਸਰਪੰਚ ਜਗਸੀਰ ਸਿੰਘ ਸੀਰਾ, ਪੰਚ ਸੁਖਚੈਨ ਸਿੰਘ, ਸਿੱਖਿਆ ਸ਼ਾਸਤਰੀ ਜਗਵਿੰਦਰ ਸਿੰਘ, ਪੰਚ ਪਾਲ ਸਿੰਘ, ਅਧਿਆਪਿਕਾ ਜਗਦੀਪ ਕੌਰ ਤੇ ਹਰਪਿੰਦਰ ਕੌਰ ਨੇ ਵਿਸ਼ੇਸ਼ ਪ੍ਰਾਪਤੀ ਤੇ ਬੱਚਿਆਂ ਨੂੰ ਮੁਬਾਰਕਾਂ ਦਿੱਤੀਆਂ। ਪੰਜਾਬੀ ਅਧਿਆਪਕ ਬਲਜਿੰਦਰ ਸਿੰਘ ਨੇ ਕਿਹਾ ਕਿ ਅਗਲੇ ਸਾਲ ਹੋਰ ਬੱਚਿਆਂ ਤੇ ਮਿਹਨਤ ਕਰਕੇ ਨਤੀਜੇ ਵਧੀਆ ਲਿਆਉਣ ਲਈ ਸ਼ੁਰੂ ਤੋਂ ਹੀ ਯਤਨ ਕੀਤੇ ਜਾਣਗੇ ਤਾਂ ਕਿ ਵੱਧ ਤੋ ਵੱਧ ਬੱਚਿਆਂ ਦੇ 100 ਵਿੱਚੋਂ 100 ਅੰਕ ਪ੍ਰਾਪਤ ਕੀਤੀ ਜਾ ਸਕਣ।