ਗੁਰੂ ਨਾਨਕ ਕਾਲਜ ’ਚ ਕਰਵਾਏ ਸਟੂਡੈਂਟ ਐਕਸਚੇਂਜ ਪ੍ਰੋਗਰਾਮ
ਉੱਤਰੀ ਭਾਰਤ ਦੀ ਸਿਰਮੌਰ ਅਤੇ ਖੁਦਮੁਖਤਿਆਰ
Publish Date: Tue, 17 Mar 2026 07:26 PM (IST)
Updated Date: Wed, 18 Mar 2026 04:13 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵੱਖ-ਵੱਖ ਵਿਭਾਗਾਂ ਵੱਲੋਂ ਵਿਦਿਆਰਥੀਆਂ ਅਤੇ ਉਦਯੋਗਾਂ/ਕੰਪਨੀਆਂ ਵਿਚ ਵਿਚਾਰਾਂ ਦੇ ਆਦਾਨ ਪ੍ਰਦਾਨ (ਸਟੂਡੈਂਟ ਐਕਸਚੇਂਜ ਪ੍ਰੋਗਰਾਮ) ਤਹਿਤ ਪੰਜਾਬ ਅਤੇ ਪੰਜਾਬ ਤੋਂ ਬਾਹਰ ਉਦਯੋਗਿਕ ਥਾਵਾਂ ਤੇ ਵਿਦਿਆਰਥੀਆਂ ਦੀ ਦੌਰਾ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਵਿਦਿਆਰਥੀਆਂ ਦੇ ਵਿਵਹਾਰਿਕ ਗਿਆਨ ਨੂੰ ਮਜ਼ਬੂਤ ਬਣਾਉਣ ਲਈ ਸੰਸਥਾ ਦੇ ਵਿਦਿਆਰਥੀਆਂ ਦਾ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੱਡੇ ਉਦਯੋਗਾਂ, ਕੰਪਨੀਆਂ ਅਤੇ ਅਕਾਦਮਿਕ ਥਾਵਾਂ ਦਾ ਦੌਰਾ ਕਰਵਾਇਆ ਜਾ ਰਿਹਾ ਹੈ। ਸਾਡਾ ਉਦੇਸ਼ ਵਿਦਿਆਰਥੀਆਂ ਨੂੰ ਵੱਖ-ਵੱਖ ਕੰਪਨੀਆਂ ਦੇ ਦੌਰੇ ਕਰਵਾ ਕੇ ਸਾਫ਼ਟਵੇਅਰ ਡਿਵੈਲਪਰ ਅਤੇ ਉਦਯੋਗਾਂ ਵਿੱਚ ਉਦਪਾਦਨ ਪ੍ਰਣਾਲੀ ਜਿੱਥੇ ਕੱਚੇ ਮਾਲ ਦੀ ਸੰਭਾਲ ਤੋਂ ਲੈ ਕੇ ਤਿਆਰ ਉਤਪਾਦ ਦੀ ਪੈਕਿੰਗ ਤੱਕ ਦੀ ਪੂਰੀ ਪ੍ਰਕਿਰਿਆ ਨੂੰ ਵਿਸਥਾਰ ਨਾਲ ਸਮਝਾਉਣਾ ਹੈ ਅਤੇ ਗੁਣਵੱਤਾ ਨਿਯੰਤਰਨ ਪ੍ਰਣਾਲੀ, ਮਸ਼ੀਨਰੀ ਦੇ ਆਧੁਨਿਕ ਉਪਕਰਨਾਂ ਅਤੇ ਤਕਨੀਕੀ ਨਵੀਨਤਾ ਬਾਰੇ ਵੀ ਜਾਣਕਾਰੀ ਦਿਵਾਉਣਾ ਹੈ। ਇਸ ਉਦੇਸ਼ ਤਹਿਤ ਕਾਮਰਸ ਅਤੇ ਅਰਥ ਸ਼ਾਸਤਰ ਵਿਭਾਗ ਵੱਲੋਂ ਜਗਤਜੀਤ ਗਰੁੱਪ ਵਿਖੇ ਇਕ ਵਿਸ਼ੇਸ਼ ਉਦਯੋਗਿਕ ਦੌਰਾ ਕਰਵਾਇਆ ਗਿਆ। ਡਾ. ਸੰਦੀਪ ਕੌਰ, ਮੁਖੀ ਅਰਥ-ਸ਼ਾਸਤਰ ਵਿਭਾਗ ਅਤੇ ਡਾ. ਸੈਂਟੀ ਕੁਮਾਰ, ਮੁਖੀ ਕਮਰਸ ਵਿਭਾਗ ਦੀ ਦੀ ਅਗਵਾਈ ਵਿਚ ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਦਯੋਗਿਕ ਢਾਂਚੇ, ਉਤਪਾਦਨ ਪ੍ਰਕਿਰਿਆ, ਪ੍ਰਬੰਧਕੀ ਪ੍ਰਣਾਲੀ ਅਤੇ ਬਾਜ਼ਾਰੀਕਰਨ ਤਕਨੀਕਾਂ ਬਾਰੇ ਅਸਲ ਜੀਵਨ ਅਨੁਭਵ ਪ੍ਰਦਾਨ ਕਰਨਾ ਸੀ, ਤਾਂ ਜੋ ਉਹ ਸਿਧਾਂਤਕ ਗਿਆਨ ਨੂੰ ਵਿਵਹਾਰਕ ਰੂਪ ’ਚ ਸਮਝ ਸਕਣ। ਕੰਪਨੀ ਦੇ ਅਧਿਕਾਰੀਆਂ ਉਤਪਾਦਨ ਇਕਾਈ ਦਾ ਦੌਰਾ ਕਰਵਾਇਆ ਜਿੱਥੇ ਕੱਚੇ ਮਾਲ ਦੀ ਸੰਭਾਲ ਤੋਂ ਲੈ ਕੇ ਤਿਆਰ ਉਤਪਾਦ ਦੀ ਪੈਕਿੰਗ ਤੱਕ ਦੀ ਪੂਰੀ ਪ੍ਰਕਿਰਿਆ ਵਿਸਥਾਰ ਨਾਲ ਦਿਖਾਈ ਗਈ। ਵਿਦਿਆਰਥੀਆਂ ਨੇ ਗੁਣਵੱਤਾ ਨਿਯੰਤਰਣ ਪ੍ਰਣਾਲੀ, ਮਸ਼ੀਨਰੀ ਦੇ ਆਧੁਨਿਕ ਉਪਕਰਣਾਂ ਅਤੇ ਤਕਨੀਕੀ ਨਵੀਨਤਾ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਨੇ ਡਾ. ਸੰਧਿਆ ਵਤਸ ਤੇ ਡਾ. ਨੀਤਿਕਾ ਦੀ ਅਗਵਾਈ ’ਚ ਕੰਪਿਊਟਰ ਸਾਫਟਵੇਅਰ ਡਿਵੈਲਪ ਦੀ ਮਸ਼ਹੂਰ ਕੰਪਨੀ ਟੈੱਕਹੈੱਡ ਮੋਹਾਲੀ ਦਾ ਦੌਰਾ ਕੀਤਾ। ਇਸ ਵਿਚ ਵਿਦਿਆਰਥੀਆਂ ਨੇ ਨਵੇਂ ਸਾਫਟਵੇਅਰਾਂ ਨੂੰ ਡਿਵੈੱਲਪ ਕਰਨ ਦੀ ਸਿਖਲਾਈ ਲਈ ਅਤੇ ਇਸ ਤਹਿਤ ਵਿਦਿਆਰਥੀਆਂ ਕਿਸ ਤਰ੍ਹਾਂ ਆਪਣਾ ਸਵੈ ਰੁਜ਼ਗਾਰ ਕਰ ਸਕਦੇ ਹਨ ਅਤੇ ਨੌਕਰੀਆਂ ਵਿਚ ਇਨ੍ਹਾਂ ਦੇ ਮਹੱਤਵ ਸਬੰਧੀ ਜਾਣਿਆ ਹੈ। ਫੈਸ਼ਨ ਤਕਨਾਲੋਜੀ ਵਿਭਾਗ ਵੱਲੋਂ ਪ੍ਰਸਿੱਧ ਗਾਰਮੈਂਟ ਮੈਨੂਫੈਕਚਰਿੰਗ ਯੂਨਿਟ ‘ਦ ਗਾਰਗੀਅਨ ਮਾਸਟਰ ਕੱਟ’ਦਾ ਸਨਅਤੀ ਦੌਰਾ ਕਰਵਾਇਆ ਗਿਆ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗਾਰਮੈਂਟ ਉਦਯੋਗ ਦੀ ਅਸਲੀ ਕਾਰਗੁਜ਼ਾਰੀ ਨਾਲ ਜਾਣੂ ਕਰਵਾਉਣਾ ਸੀ। ਪ੍ਰੋ. ਨੀਲਮ ਰਾਣੀ ਨੇ ਦੱਸਿਆ ਕਿ ਦੌਰੇ ਦੌਰਾਨ ਵਿਦਿਆਰਥੀਆਂ ਨੇ ਕੱਚੇ ਮਾਲ ਤੋਂ ਤਿਆਰ ਕੱਪੜੇ ਤੱਕ ਦੀ ਪੂਰੀ ਉਤਪਾਦਨ ਪ੍ਰਕਿਰਿਆ ਨੂੰ ਨੇੜੇ ਤੋਂ ਦੇਖਿਆ। ਉਨ੍ਹਾਂ ਨੇ ਕਟਿੰਗ, ਸਿਲਾਈ, ਫਿਨਿਸ਼ਿੰਗ, ਪ੍ਰੈਸਿੰਗ ਅਤੇ ਪੈਕਿੰਗ ਵਰਗੇ ਹਰੇਕ ਵਿਭਾਗ ਦੀ ਕਾਰਵਾਈ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ, ਆਧੁਨਿਕ ਮਸ਼ੀਨਾਂ ਅਤੇ ਉਪਕਰਣਾਂ ਦੀ ਵਰਤੋਂ ਤੇ ਗੁਣਵੱਤਾ ਨਿਯੰਤਰਣ ਪ੍ਰਕਿਰਿਆ ਨੂੰ ਵੀ ਸਮਝਿਆ। ਫੂਡ ਪ੍ਰੋਸੈਸਿੰਗ ਵਿਭਾਗ ਵੱਲੋਂ ਡਾ. ਸੰਗੀਤਾ ਦੀ ਅਗਵਾਈ ਹੇਠ ਮਸਰੂਮ ਫਾਰਮ ਕਲ਼ੀਪੁਰ, ਸਤਿਅਮ ਸੌਰਟੈਕਸ ਜਾਖਲ ਅਤੇ ਅਨੰਦਿਤਾ ਫੂਰ ਕੰਪਨੀ ਟੋਹਾਣਾ ਦਾ ਦੌਰਾ ਕੀਤਾ ਗਿਆ। ਇਸ ’ਚ ਵਿਦਿਆਰਥੀਆਂ ਨੇ ਆਧੁਨਿਕ ਮਸ਼ੀਨਾਂ ਅਤੇ ਉਪਕਰਣਾਂ ਦੀ ਵਰਤੋਂ ਅਤੇ ਗੁਣਵੱਤਾ ਨਿਯੰਤਰਣ ਪ੍ਰਕਿਰਿਆ ਨੂੰ ਵੀ ਸਮਝਿਆ। ਵਿਦਿਆਰਥੀਆਂ ਨੇ ਕਿਹਾ ਕਿ ਇਹ ਪਹਿਲਕਦਮੀ ਥਿਊਰੀ ਤੇ ਪ੍ਰੈਕਟੀਕਲ ਗਿਆਨ ਵਿੱਚ ਪੁਲ ਸਾਬਤ ਹੋਈ ਹੈ। ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਕਿਹਾ ਕਿ ਸਾਨੂੰ ਗੱਲਬਾਤ ਦੇ ਸੈਸ਼ਨ ਵਿਚ ਕੰਪਨੀ ਦੇ ਮਾਹਿਰਾਂ ਨੇ ਕਰੀਅਰ ਮੌਕਿਆਂ, ਹੁਨਰ ਵਿਕਾਸ ਅਤੇ ਉਦਯੋਗਿਕ ਖੇਤਰ ’ਚ ਭਵਿੱਖੀ ਸੰਭਾਵਨਾਵਾਂ ਬਾਰੇ ਕੀਮਤੀ ਮਾਰਗਦਰਸ਼ਨ ਕੀਤਾ ਹੈ।