30 ਸਾਲ ਤੋਂ ਗਲੀ ਦੀ ਸਮੱਸਿਆ ਨਾਲ ਜੂਝ ਰਹੇ 2 ਨੰਬਰ ਵਾਰਡ ਦੇ ਬਸ਼ਿੰਦੇ
ਮਾਨਸਾ ਸ਼ਹਿਰ ਵਾਸੀ ਕਾਫੀ ਲੰਬੇ ਸਮੇਂ
Publish Date: Tue, 21 Apr 2026 07:12 PM (IST)
Updated Date: Wed, 22 Apr 2026 04:10 AM (IST)

ਫ਼ੋਟੋ : 13 ਐਮਏਐਨ ਕੈਪਸ਼ਨ : ਰੋਸ ਜਤਾ ਰਹੇ ਲੋਕ। ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ ਮਾਨਸਾ : ਮਾਨਸਾ ਸ਼ਹਿਰ ਵਾਸੀ ਕਾਫ਼ੀ ਲੰਬੇ ਸਮੇਂ ਤੋਂ ਟੁੱਟੀਆਂ ਗਲੀਆਂ ਤੇ ਸੀਵਰੇਜ਼ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸੇ ਲੜੀ ਤਹਿਤ ਰਮਨ ਸਿਨਮਾ ਰੋਡ ਦੋ ਨੰਬਰ ਵਾਰਡ ਦੇ ਵਾਸੀਆਂ ਦਾ ਕਹਿਣਾ ਹੈ ਕਿ ਸਾਡੀ ਗਲੀ ਪਿਛਲੇ 30 ਸਾਲਾਂ ਤੋਂ ਨਹੀਂ ਬਣੀ ਸੀਵਰੇਜ਼ ਦੇ ਗੰਦੇ ਪਾਣੀ ਤੇ ਖੱਡਿਆਂ ਤੋਂ ਬਹੁਤ ਜ਼ਿਆਦਾ ਦੁਖੀ ਹਨ। ਰਿਸ਼ਤੇਦਾਰ ਵੀ ਆਉਣ ਤੋਂ ਕੰਨੀ ਕਤਰਾਉਂਦੇ ਹਨ। ਹਰ ਕੋਈ ਲੀਡਰ ਭਰੋਸਾ ਦੇ ਜਾਂਦਾ ਹੈ ਪਰ ਗਲੀ ਕੋਈ ਨਹੀਂ ਬਣਵਾਉਂਦਾ। ਉਨ੍ਹਾਂ ਕਿਹਾ ਕਿ ਚੋਣਾਂ ਆਉਂਦੀਆਂ ਹਨ ਜਾਂਦੀਆਂ ਹਨ ਪਰ ਗਲੀ ਨਹੀਂ ਬਣ ਰਹੀ। ਮਾਨਸਾ ਸ਼ਹਿਰ ਲੰਬੇ ਸਮੇਂ ਤੋਂ ਟੁੱਟੀਆਂ ਸੜਕਾਂ ਅਤੇ ਸੀਵਰੇਜ਼ ਦੇ ਗੰਦੇ ਪਾਣੀ ਦੇ ਨਿਕਾਸ ਤੋਂ ਮਾਨਸਾ ਵਾਸੀ ਬਹੁਤ ਜ਼ਿਆਦਾ ਦੁਖੀ ਹਨ। ਨਿਰਮਲ ਕੌਰ ਨੇ ਦੱਸਿਆ ਕਿ 34 ਸਾਲ ਪਹਿਲਾਂ ਜੱਥੇਦਾਰ ਬਲਕੌਰ ਸਿੰਘ ਵਾਰਡ ਨੰਬਰ ਦੋ ਗਲੀ ਵਿੱਚ ਰਹਿਣ ਲੱਗੇ ਸੀ ਤੇ ਜਿਸ ਦਿਨ ਦੇ ਇਥੇ ਆਏ ਹਾਂ। ਟੁੱਟੀ ਸੜਕ ਅਤੇ ਸੀਵਰੇਜ਼ ਦੇ ਗੰਦੇ ਪਾਣੀ ਤੋਂ ਉਸ ਦਿਨ ਦੇ ਹੀ ਦੁਖੀ ਹਾਂ। ਹਰ ਵਾਰ ਵੋਟਾਂ ਵੇਲੇ ਕੌਂਸਲਰ, ਵਿਧਾਇਕ ਸਭ ਲਾਰੇ ਲਗਾ ਕੇ ਚਲੇ ਜਾਂਦੇ ਹਨ ਪਰ ਕੋਈ ਵੀ ਗਲੀ ਨਹੀਂ ਬਣਵਾਉਂਦਾ, ਜਦੋਂ ਵੀ ਕਿਸੇ ਨਾਲ ਗੱਲ ਕਰਦੇ ਹਾਂ ਤਾਂ ਕਹਿ ਦਿੰਦੇ ਹਨ ਬਹੁਤ ਜਲਦੀ ਬਣ ਜਾਵੇਗੀ ਪਰ ਗਲੀ ਦਾ ਬੁਰਾ ਹਾਲ ਹੈ। ਇਸੇ ਹੀ ਤਰ੍ਹਾਂ ਗਲੀ ਦੇ ਵਾਸੀ ਰਿਸ਼ੂ ਨੇ ਦੱਸਿਆ ਕਿ ਰਾਤ ਨੂੰ ਆਉਂਦੇ ਜਾਂਦੇ ਸਮੇਂ ਬਹੁਤ ਲੋਕ ਇਸ ਗਲੀ ’ਚ ਡਿੱਗ ਪੈਂਦੇ ਹਨ। ਇੱਕ ਇਸ ਗਲੀ ਵਿੱਚ ਖੱਡੇ ਬਹੁਤ ਜ਼ਿਆਦਾ ਹਨ ਅਤੇ ਦੂਜਾ ਸੀਵਰੇਜ਼ ਦਾ ਗੰਦਾ ਪਾਣੀ ਇਸ ਗਲੀ ਵਿੱਚ ਖੜ੍ਹਾ ਰਹਿੰਦਾ ਹੈ। ਸਾਡੇ ਰਿਸ਼ਤੇਦਾਰ ਵੀ ਸਾਡੇ ਘਰ ਆਉਣ ਤੇ ਤੋਂ ਕੰਨੀ ਕਤਰਾਉਂਦੇ ਹਨ ਕਿ ਗਲੀ ਵਿੱਚ ਗੰਦੇ ਪਾਣੀ ਵਿੱਚੋਂ ਦੀ ਲੰਘਣਾ ਪਵੇਗਾ। ਮੀਂਹ ਦੇ ਮੌਸਮ ਵਿੱਚ ਤਾਂ ਇਹ ਗਲੀ ਪਾਣੀ ਨਾਲ ਭਰੀ ਹੀ ਰਹਿੰਦੀ ਹੈ ਤੇ ਬਹੁਤ ਜ਼ਿਆਦਾ ਮੱਖੀਆਂ, ਮੱਛਰ ਇਸ ਗਲੀ ਵਿੱਚ ਵੇਖਣ ਨੂੰ ਆਮ ਹੀ ਮਿਲਦੇ ਹਨ। ਸਾਰੇ ਹੀ ਗਲੀ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਡੀ ਬਲਕੌਰ ਸਿੰਘ ਵਾਰਡ ਨੰਬਰ ਦੋ ਵਾਲੀ ਗਲੀ ਜਲਦੀ ਤੋਂ ਜਲਦੀ ਬਣਾਈ ਜਾਵੇ। ਇਸ ਮੌਕੇ ਤੇ ਹਾਜ਼ਰ ਰਾਜਵਿੰਦਰ ਕੌਰ, ਨੇਕ ਸਿੰਘ, ਪਰਮਜੀਤ ਕੌਰ, ਨਿਰਮਲ ਕੌਰ, ਜੋਰਾ ਸਿੰਘ, ਗੱਗੀ ਸਿੰਘ, ਚਮਕੌਰ ਸਿੰਘ, ਹਰਜਿੰਦਰ ਸਿੰਘ ਰਿਸ਼ੂ ਜਦੋਂ ਇਸ ਸਬੰਧੀ ਨਗਰ ਕੌਸਲ ਦੇ ਪ੍ਰਧਾਨ ਨੀਨੂ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕੋਈ ਟੈਕਨੀਕਲ ਪ੍ਰੋਬਲਮ ਹੋਣ ਕਰਕੇ ਜੱਥੇਦਾਰ ਬਲਕੌਰ ਸਿੰਘ ਵਾਲੀ ਗਲੀ ਦਾ ਕੰਮ ਨਹੀਂ ਸ਼ੁਰੂ ਹੋ ਪਾ ਰਿਹਾ ਤੇ ਜਿਵੇਂ ਹੀ ਟੈਕਨੀਕਲ ਸਮੱਸਿਆ ਹੱਲ ਹੁੰਦੀ ਹੈ ਤਾਂ ਗਲੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਪਰ ਉਨ੍ਹਾਂ ਨੇ ਕੋਈ ਵੀ ਇਸ ਸਬੰਧੀ ਸਮਾਂ ਨਹੀਂ ਦੱਸਿਆ ਕਿ ਕਦੋਂ ਪ੍ਰੋਬਲਮ ਹੱਲ ਹੋਵੇਗੀ ਤੇ ਕਦੋਂ ਕੰਮ ਚੱਲੇਗਾ।