ਐਕਸ਼ਨ ਪਲਾਨ ਤੇ ਮੁਫ਼ਤ ਕਾਨੂੰਨੀ ਸਹਾਇਤਾ ਬਚਾਅ ਪੱਖ ਦੇ ਵਕੀਲਾਂ ਦੀ ਨਿਯੁਕਤੀ ਨੂੰ ਲੈ ਰਹੀ ਹੜਤਾਲ
ਐਕਸ਼ਨ ਪਲਾਨ ਅਤੇ ਮੁਫ਼ਤ ਕਾਨੂੰਨੀ ਸਹਾਇਤਾ
Publish Date: Thu, 05 Feb 2026 08:24 PM (IST)
Updated Date: Thu, 05 Feb 2026 08:26 PM (IST)

- 6 ਅਤੇ 7 ਫ਼ਰਵਰੀ ਨੂੰ ਵੀ ਵਕੀਲ ਰੱਖਣਗੇ ਕੰਮਕਾਜ ਠੱਪ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ਐਕਸ਼ਨ ਪਲਾਨ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਬਚਾਅ ਪੱਖ ਦੇ ਵਕੀਲਾਂ ਦੀ ਨਿਯੁਕਤੀ ਨਾਲ ਸਬੰਧਿਤ ਮੁੱਦਿਆਂ ’ਤੇ ਸੂਬਾ ਪੱਧਰੀ ਹੜਤਾਲ ਲਈ ਸੱਦੇ ਦੌਰਾਨ ਬਾਰ ਐਸੋਸੀਏਸ਼ਨ ਬੁਢਲਾਡਾ ਵੱਲੋਂ ਹੜਤਾਲ ਰੱਖੀ ਗਈ। ਐਸੋਸੀਏਸ਼ਨ ਪ੍ਰਧਾਨ ਸੁਰਜੀਤ ਸਿੰਘ ਗਰੇਵਾਲ ਤੇ ਸੈਕਟਰੀ ਕਿਰਤੀ ਸ਼ਰਮਾ ਬੋਹਾ ਨੇ ਦੱਸਿਆ ਕਿ ਇਸ ਮੁੱਦੇ ਨੂੰ ਲੈ ਕੇ ਹੜਤਾਲ ਦੀ ਸ਼ੁਰੂਆਤ 23 ਜਨਵਰੀ ਨੂੰ ਪੰਜਾਬ ਭਰ ਵਿਚ ਅਦਾਲਤਾਂ ਦਾ ਕੰਮ ਪੂਰੀ ਤਰ੍ਹਾਂ ਬੰਦ ਕਰ ਕੇ ਕੀਤੀ ਗਈ ਸੀ। ਹੁਣ 5 ਫ਼ਰਵਰੀ ਤੋਂ 7 ਫ਼ਰਵਰੀ ਤਕ ਕੰਮ ਬੰਦ ਕਰਨ ਫ਼ੈਸਲਾ ਲਿਆ ਹੈ। ਅੱਜ ਅਤੇ ਅਗਲੇ ਦੋ ਦਿਨ ਵੀ ਸਮੂਹ ਵਕੀਲਾਂ ਵੱਲੋਂ ਅਦਾਲਤਾਂ ਦਾ ਕੰਮਕਾਜ ਬੰਦ ਰੱਖਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਐਕਸ਼ਨ ਪਲਾਨ ਤਹਿਤ ਅਦਾਲਤਾਂ ਦੁਆਰਾ ਬਹੁਤ ਘੱਟ ਤਾਰੀਖਾਂ ਨਿਰਧਾਰਤ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਬਾਰ ਦੇ ਮੈਂਬਰ ਬਹੁਤ ਦਬਾਅ ਹੇਠ ਹਨ ਅਤੇ ਆਪਣੇ ਮੁਵੱਕਿਲਾਂ ਨੂੰ ਪ੍ਰਭਾਵਸ਼ਾਲੀ ਅਤੇ ਸਰਵੋਤਮ ਪੇਸ਼ੇਵਰ ਸਹਾਇਤਾ ਪ੍ਰਦਾਨ ਕਰਨ ਵਿੱਚ ਅਸਮਰੱਥ ਹਨ। ਸਮਾਂ-ਸੀਮਾ ਵਾਲੇ ਮਾਮਲਿਆਂ ਦੇ ਲਗਾਤਾਰ ਬੋਝ ਨੇ ਸਹੀ ਤਿਆਰੀ ਨੂੰ ਮੁਸ਼ਕਿਲ ਬਣਾ ਦਿੱਤਾ ਹੈ ਅਤੇ ਕਾਨੂੰਨੀ ਪੇਸ਼ੇ ਦੇ ਮਿਆਰਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਤੋਂ ਇਲਾਵਾ ਸਖ਼ਤ ਸਮਾਂ ਸੀਮਾਵਾਂ ਦੇ ਅੰਦਰ ਮਾਮਲਿਆਂ ਦਾ ਨਿਪਟਾਰਾ ਕਰਨ ਦੇ ਲਗਾਤਾਰ ਦਬਾਅ ਦੇ ਨਤੀਜੇ ਵਜੋਂ ਵਕੀਲਾਂ ਵਿੱਚ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਹੋਈਆਂ ਹਨ ਅਤੇ ਪਰਿਵਾਰਕ ਅਤੇ ਨਿੱਜੀ ਮਾਮਲਿਆਂ ਲਈ ਸਮੇਂ ਦੀ ਪੂਰੀ ਘਾਟ ਹੈ। ਦੂਜਾ ਰਾਜ ਦੁਆਰਾ ਕਾਨੂੰਨੀ ਸਹਾਇਤਾ ਬਚਾਅ ਪੱਖ ਦੇ ਵਕੀਲਾਂ ਨੂੰ ਸ਼ਾਮਲ ਕਰਨ ਦੀ ਨੀਤੀ ਨੇ ਕਾਨੂੰਨੀ ਪੇਸ਼ੇ ਦੀ ਆਜ਼ਾਦੀ ਅਤੇ ਮਾਣ ਨੂੰ ਭਾਰੀ ਸੱਟ ਮਾਰੀ ਹੈ। ਬਾਰ ਦੇ ਸਾਰੇ ਪ੍ਰਤੀਨਿਧੀਆਂ ਨੇ ਸਰਬਸੰਮਤੀ ਨਾਲ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਭਾਰਤ ਦੇ ਮਾਣਯੋਗ ਚੀਫ਼ ਜਸਟਿਸ ਨੂੰ ਸਿਫ਼ਾਰਸ਼ ਕੀਤੀ ਕਿ ਕਾਨੂੰਨੀ ਸਹਾਇਤਾ ਪੈਨਲ ਵਕੀਲਾਂ ਦੀ ਪਹਿਲੇ ਵਾਲੀ ਪ੍ਰਣਾਲੀ ਨੂੰ ਬਹਾਲ ਕੀਤਾ ਜਾਵੇ। ਇਸ ਰਾਹੀਂ ਬਾਰ ਐਸੋਸੀਏਸ਼ਨ ਵਿਚੋਂ ਪੈਨਲ ਰਾਹੀਂ ਸਾਰੇ ਵਕੀਲਾਂ ਨੂੰ ਮੌਕਾ ਮਿਲਦਾ ਸੀ ਅਤੇ ਵਕੀਲਾਂ ਨੂੰ ਵੱਡੇ ਪੱਧਰ ’ਤੇ ਬਰਾਬਰ ਮੌਕੇ ਪ੍ਰਦਾਨ ਕੀਤੇ ਜਾਂਦੇ ਸੀ। ਪਹਿਲਾਂ ਦੀ ਸਰਕੂਲਰ ਨੀਤੀ ਤਹਿਤ ਹਰ ਤਿੰਨ ਸਾਲਾਂ ਬਾਅਦ ਪੈਨਲਾਂ ਦੀ ਰੋਟੇਸ਼ਨ ਦੇ ਨਾਲ ਨਵੇਂ ਵਕੀਲ ਰੱਖੇ ਜਾਂਦੇ ਸੀ। ਇਸ ਮੌਕੇ ਵਾਈਸ ਪ੍ਰਧਾਨ ਅਮ੍ਰਿਤਪਾਲ ਸਿੰਘ ਚਹਿਲ, ਵਕੀਲ ਅਸ਼ੋਕ ਕੁਮਾਰ ਗੋਇਲ, ਵਿਜੇ ਕੁਮਾਰ ਗੋਇਲ, ਸੁਰੇਸ਼ ਕੁਮਾਰ ਸ਼ਰਮਾ, ਜਸਵਿੰਦਰ ਸਿੰਘ ਧਾਲੀਵਾਲ, ਸੁਰਿੰਦਰ ਮਾਨਸ਼ਾਹੀਆਂ, ਬਲਕਰਨ ਸਿੰਘ ਬੱਲੀ, ਸੁਖਦਰਸ਼ਨ ਸਿੰਘ ਚੌਹਾਨ, ਰਾਜ ਕੁਮਾਰ ਮਨਚੰਦਾ, ਅਵਤਾਰ ਸਿੰਘ ਸਿੱਧੂ, ਜਸਵਿੰਦਰ ਸਿੰਘ ਝਿੰਜਰ, ਜਸਪ੍ਰੀਤ ਸਿੰਘ ਗੁਰਨੇ, ਅਕਾਸ਼ ਗਰਗ, ਬਲਕਰਨ ਸਿੰਘ ਧਾਲੀਵਾਲ, ਸੁਨੀਲ ਕੁਮਾਰ ਗਰਗ, ਜਗਤਾਰ ਸਿੰਘ ਚਹਿਲ, ਜਗਦੀਪ ਸਿੰਘ ਦਾਤੇਵਾਸ, ਗੁਰਵਿੰਦਰ ਸਿੰਘ ਖੱਤਰੀਵਾਲਾ, ਸ਼ਿੰਦਰਪਾਲ ਸਿੰਘ ਦਲਿਓ, ਸੁਰਜੀਤ ਸਿੰਘ ਸੋਢੀ, ਗੁਰਵਿੰਦਰ ਸਿੰਘ, ਕਮਲਪ੍ਰੀਤ ਕੌਰ ਚੌਹਾਨ, ਨਿਖ਼ਲ ਸ਼ਰਮਾ, ਮਹਿਲ ਸਿੰਘ, ਖੁ਼ਸ਼ਦੀਪ ਕੌਰ, ਅੰਮ੍ਰਿਤਪਾਲ ਸਿੰਘ ਵਿਰਕ, ਮੋਹਿਤ ਉਪਲ, ਰਜੇਸ਼ ਕੁਮਾਰ, ਮੁ਼ਕੇਸ਼ ਕੁਮਾਰ, ਐੱਸਕੇ ਰੀਤਵਾਲ, ਹਰਬੰਸ ਸਿੰਘ ਚੌਹਾਨ, ਸੁਖਪਾਲ ਸਿੰਘ ਸਮਰਾ, ਸੁਰਜੀਤ ਸਿੰਘ ਧਾਲੀਵਾਲ, ਪ੍ਰਵੀਨ ਕੁਮਾਰ, ਜਤਿੰਦਰ ਗੋਇਲ, ਸੰਜੀਵ ਮਿੱਤਲ, ਰਮਨਦੀਪ ਸਿੰਘ, ਸਵਰਨ ਸਿੰਘ, ਗੁਰ ਸਿਮਰਨ, ਖੁਸ਼ਦੀਪ ਸਿੰਘ, ਲਖਵਿੰਦਰ ਸਿੰਘ, ਜੁਗਰਾਜ ਸਿੰਘ, ਸੁੰਦਰ ਸਿੰਘ ਗਿੱਲ, ਜਸਵਿੰਦਰ ਸਿੰਘ, ਸਤਨਾਮ ਸਿੰਘ, ਜਤਿੰਦਰ ਕੁਮਾਰ ਆਦਿ ਮੌਜੂਦ ਸਨ।