ਕਹਾਣੀਕਾਰ ਜਿੰਦਰ ਨੂੰ ਮਿਲੇਗਾ ਭਾਰਤੀ ਸਾਹਿਤ ਪੁਰਸਕਾਰ
ਕਹਾਣੀਕਾਰ ਜਿੰਦਰ ਨੂੰ ਉਨ੍ਹਾਂ ਦੇ ਚਰਚਿਤ
Publish Date: Tue, 17 Mar 2026 07:23 PM (IST)
Updated Date: Wed, 18 Mar 2026 04:13 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਕਹਾਣੀਕਾਰ ਜਿੰਦਰ ਨੂੰ ਉਨ੍ਹਾਂ ਦੇ ਚਰਚਿਤ ਕਹਾਣੀ ਸੰਗ੍ਰਹਿ ‘ਸੈਫ਼ਟੀ ਕਿੱਟ’ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਲਈ ਚੁਣਿਆ ਗਿਆ ਹੈ। ਇਸ ਨਾਲ ਹੀ ਸਾਹਿਤਕ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਫ਼ੈਲ ਗਈ ਹੈ। ਕਹਾਣੀਕਾਰ ਦਰਸ਼ਨ ਜੋਗਾ ਅਤੇ ਲੇਖਕ ਨਿਰੰਜਣ ਬੋਹਾ ਅਤੇਨੇ ਇਸ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਹ ਸਨਮਾਨ ਪੂਰ੍ਹੀ ਪੰਜਾਬੀ ਕਹਾਣੀ ਦਾ ਵੱਡਾ ਸਨਮਾਨ ਹੈ। ਇਸ ਨਾਲ ਕਹਾਣੀਕਾਰ ਦੀ ਹੌਂਸਲਾ ਅਫ਼ਜਾਈ ਵੀ ਹੁੰਦੀ ਹੈ ਤੇ ਪੰਜਾਬੀ ਸਾਹਿਤ ਦੇ ਮਾਣ ਵਿੱਚ ਵਾਧਾ ਹੋਇਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬੀ ਦੇ ਸਮਰੱਥ ਕਹਾਣੀਕਾਰ ਜਿੰਦਰ ਨੂੰ ਕੌਮਾਂਤਰੀ ਪੱਧਰ ਦਾ ਗਲਪ ਢਾਹਾਂ ਪੁਰਸਕਾਰ ਵੀ ਮਿਲ ਚੁੱਕਿਆ ਹੈ। ਭਾਵੇਂ ਉਹ ਜਲੰਧਰ ਦੇ ਜੰਮਪਲ ਹਨ, ਪਰ ਮਾਲਵੇ ਦੇ ਲੇਖਕਾਂ ਨਾਲ ਵੀ ਉਨ੍ਹਾਂ ਦਾ ਕਾਫ਼ੀ ਲਗਾਅ ਹੈ ਤੇ ਡੂੰਘੀ ਸਾਂਝ ਰੱਖਦੇ ਹਨ।