ਕਿਸਾਨ ਮਿਲਣੀ ਦੌਰਾਨ ਵੰਡੇ ਸੰਕਸ਼ਨ ਪੱਤਰ
ਸਟੇਟ ਬੈਂਕ ਆਫ ਇੰਡੀਆ ਮਾਨਸਾ ਵੱਲੋ ਇੱਕ
Publish Date: Wed, 18 Mar 2026 05:38 PM (IST)
Updated Date: Thu, 19 Mar 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਟੇਟ ਬੈਂਕ ਆਫ਼ ਇੰਡੀਆ ਮਾਨਸਾ ਵੱਲੋਂ ਇੱਕ ਕਿਸਾਨ ਮਿਲਣੀ ਸਮਾਰੋਹ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਅਭਿਸ਼ੇਕ ਸ਼ਰਮਾ ਡਿਪਟੀ ਜਨਰਲ ਮੈਨੇਜ਼ਰ ਸਨ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਿਸਾਨ ਸੱਚਮੁੱਚ ਅੰਨਦਾਤਾ ਹੈ। ਉਨ੍ਹਾਂ ਇਸ ਸਫ਼ਲ ਆਯੋਜਨ ਲਈ ਦਲੀਪ ਕੁਮਾਰ ਚੀਫ਼ ਮੈਨੇਜਰ ਨੂੰ ਵਧਾਈ ਦਿੱਤੀ। ਇਸ ਮੌਕੇ 106 ਕਿਸਾਨ ਭਰਾਵਾਂ ਅਤੇ 6 ਵਿਓਪਾਰੀ ਭਰਾਵਾਂ ਨੂੰ 13 ਕਰੋੜ ਰੁਪਏ ਦੇ ਸੰਕਸ਼ਨ ਪੱਤਰ ਵੰਡੇ ਗਏ। ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਪ੍ਰਮੋਦ ਯਾਦਵ ਰਿਜਨਲ ਮੈਨੇਜਰ ਨੇ ਕਿਹਾ ਕਿ ਸਟੈਟ ਬੈਂਕ ਆਫ਼ ਇੰਡੀਆ ਹਮੇਸ਼ਾ ਕਿਸਾਨਾਂ ਦੀ ਮਦਦ ਲਈ ਤਿਆਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਦਾ ਸਾਡੇ ਦੇਸ਼ ਦੀ ਜੀਡੀਪੀ ਵਿੱਚ ਮਹੱਤਵਪੂਰਨ ਯੋਗਦਾਨ ਹੈ। ਦਲੀਪ ਕੁਮਾਰ ਚੀਫ਼ ਮੈਨੇਜਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਕਿਹਾ ਕਿ ਸੀਆਰਐੱਮ ਸਕੀਮ ਅਧੀਨ ਖੇਤੀਬਾੜੀ ਲੋਨ ਵਿੱਚ ਐਸਬੀਆਈ ਨੇ ਇਕੱਲੇ ਮਾਨਸਾ ਜ਼ਿਲ੍ਹੇ ਵਿੱਚ 90 ਫ਼ੀਸਦੀ ਤੋਂ ਵੱਧ ਲੋਨ ਕੀਤੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਯੋਤੀ ਪ੍ਰਸ਼ਾਦ ਚੀਫ਼ ਮੈਨੇਜਰ, ਸੁਸ਼ੀਲ ਕੁਮਾਰ, ਮੁਕੇਸ਼ ਮਹਿਤਾ, ਅਮਿਤ ਕੁਮਾਰ ਹਾਜ਼ਰ ਸਨ। ਅੰਤ ਵਿੱਚ ਰਾਕੇਸ਼ ਕੁਮਾਰ ਗਰਗ ਰਿਲੇਸ਼ਨਸ਼ਿਪ ਮੈਨੇਜਰ ਨੇ ਸਾਰਿਆ ਦਾ ਧੰਨਵਾਦ ਕੀਤਾ।