ਸ਼੍ਰੀ ਸ਼ਿਆਮ ਖਾਟੂ ਦਾ ਵਿਸ਼ਾਲ ਸੰਕੀਰਤਨ ਅੱਜ
ਸ੍ਰੀ ਸਿਆਮ ਸੇਵਾ ਮੰਡਲ ਮਾਨਸਾ ਵੱਲੋਂ
Publish Date: Thu, 26 Feb 2026 04:16 PM (IST)
Updated Date: Thu, 26 Feb 2026 04:19 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਸ਼ਿਆਮ ਸੇਵਾ ਮੰਡਲ ਮਾਨਸਾ ਵੱਲੋਂ ਫਾਲਗੁਨੀ ਇਕਾਦਸ਼ੀ ਦੇ ਸ਼ੁੱਭ ਮੌਕੇ ’ਤੇ ਸ਼੍ਰੀ ਸ਼ਿਆਮ ਖਾਟੂ ਦਾ ਵਿਸ਼ਾਲ ਸੰਕੀਰਤਨ 27 ਫ਼ਰਵਰੀ ਸ਼ੁੱਕਰਵਾਰ ਨੂੰ ਗੀਤਾ ਭਵਨ ਮਾਨਸਾ ਵਿਖੇ ਸ਼ਾਮ 8 ਵਜੇ ਤੋਂ ਪ੍ਰਭੂ ਇੱਛਾ ਤਕ ਕਰਵਾਇਆ ਜਾਵੇਗਾ। ਇਸ ਦੀ ਜਾਣਕਾਰੀ ਦਿੰਦੇ ਹੋਏ ਮੰਡਲ ਦੇ ਪ੍ਰਧਾਨ ਮੁਨੀਸ਼ ਸਿੰਗਲਾ ਤੇ ਜਨਰਲ ਸਕੱਤਰ ਅਜੈ ਬਾਂਸਲ ਨੇ ਦੱਸਿਆ ਕਿ ਇਸ ਮੌਕੇ ਭਾਰਤ ਦੀ ਮਸ਼ਹੂਰ ਭਜਨ ਗਾਇਕਾ ਇਤੀ ਵਰਮਾ ਆਪਣੀ ਸੁਰੀਲੀ ਆਵਾਜ਼ ਸ਼ਿਆਮ ਖਾਟੂ ਜੀ ਦਾ ਗੁਣਗਾਣ ਕਰਨਗੇ। ਪ੍ਰੈੱਸ ਸਕੱਤਰ ਰਮੇਸ ਜ਼ਿੰਦਲ ਨੇ ਦੱਸਿਆ ਕਿ ਇਸ ਸੰਕੀਰਤਨ ਵਿੱਚ ਵਿਸ਼ੇਸ਼ ਤੌਰ ’ਤੇ ਫੁੱਲਾਂ ਦੀ ਹੌਲੀ ਖੇਡੀ ਜਾਵੇਗੀ ਅਤੇ ਸਾਰੇ ਭਗਤਾਂ ਨੂੰ ਬਾਬਾ ਜੀ ਦਾ ਖਜ਼ਾਨਾ ਵੰਡਿਆ ਜਾਵੇਗਾ। ਇਸ ਮੌਕੇ ਮੰਡਲ ਦੇ ਸਲਾਹਾਕਾਰ ਰਾਜੇਸ਼ ਲੀਲਾ ਨੇ ਦੱਸਿਆ ਕਿ ਇਸ ਸੰਕੀਰਤਨ ਵਿੱਚ ਆਏ ਸਾਰੇ ਭਗਤਾਂ ਲਈ ਲੰਗਰ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਸਾਰੇ ਭਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਸੰਕੀਰਤਨ ਵਿੱਚ ਵੱਧ ਤੋ ਵੱਧ ਆਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ।