ਨਵਨਿਯੁਕਤ ਪ੍ਰਧਾਨ ਮੁਨੀਸ਼ ਗੋਇਲ ਸਨਮਾਨਿਤ
ਸ੍ਰੀ ਬਾਲਾ ਜੀ ਪਰਿਵਾਰ ਸੰਘ ਦੇ ਪ੍ਰਧਾਨ
Publish Date: Fri, 13 Mar 2026 07:19 PM (IST)
Updated Date: Sat, 14 Mar 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ ; ਸ਼੍ਰੀ ਬਾਲਾ ਜੀ ਪਰਿਵਾਰ ਸੰਘ ਦੇ ਪ੍ਰਧਾਨ ਵਿਨੈ ਮਿੱਤਲ ਦੀ ਰਹਿਨੁਮਾਈ ਹੇਠ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤਾ ਗਿਆ। ਇਸ ਮੌਕੇ ਸਨਾਤਨ ਧਰਮ ਸਭਾ ਪੰਜਾਬ ਮਹਾਂਵੀਰ ਦਲ ਮਾਨਸਾ ਦੇ ਨਵਨਿਯੁਕਤ ਪ੍ਰਧਾਨ ਮੁਨੀਸ਼ ਗੋਇਲ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੰਘ ਦੇ ਚੈਅਰਮੈਨ ਸੁਰਿੰਦਰ ਪਿੰਟਾ ਤੇ ਖਜਾਨਚੀ ਅਨਿਲ ਪੱਪੁ ਨੇ ਦੱਸਿਆ ਕਿ ਸੰਘ ਵੱਲੋਂ ਸਮੇਂ ਸਮੇਂ ਤੇ ਸਮਾਜ ਦਾ ਨਾਮ ਉੱਚਾ ਕਰਨ ਵਾਲਿਆਂ ਨੁੁੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਲੜੀ ਤਹਿਤ ਮੁਨੀਸ ਗੋਇਲ ਜੀ ਨੂੰ ਬਾਲਾ ਜੀ ਦੀ ਸੁੰਦਰ ਪ੍ਰਤਿਮਾ ਅਤੇ ਦੋ ਸਾਲਾ ਦੇ ਕੇ ਸਨਮਾਨਿਤ ਕੀਤਾ ਗਿਆ। ਨਵਨਿਯੂਕਤ ਪ੍ਰਧਾਨ ਮੁਨੀਸ਼ ਗੋਇਲ ਨੇ ਸੰਘ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਆਪਣਾ ਕੰਮ ਪੂਰੀ ਮਿਹਨਤ ਤੇ ਲਗਨ ਨਾਲ ਕਰਨਗੇ। ਇਸ ਮੌਕੇ ਵਿਨੈ ਮਿੱਤਲ, ਸੁਰਿੰਦਰ ਪਿੰਟਾ, ਅਨਿਲ ਪੱਪੁ, ਰੁਲਦੁ ਰਾਮ ਨੰਦਗੜ, ਮਨੋਜ ਬਾਸਲ, ਰਮੇਸ਼ ਜ਼ਿੰਦਲ, ਬਿੱਟੂ ਜੋਗਾ, ਨਰਿੰਦਰ ਗੁਪਤਾ, ਸੰਜੀਵ ਸੰਜੁੂ, ਮਹੇਸ ਕੁਮਾਰ ਮਿੱਤਲ, ਪ੍ਰਵੀਨ ਕੁਮਾਰ, ਮੁਨੀਸ ਕੁਮਾਰ ਹਾਜ਼ਰ ਸਨ।