ਸ੍ਰੀ ਸ਼ਿਆਮ ਖਾਟੂ ਤੇ ਸਾਲਾਸਰ ਧਾਮ ਲਈ ਸ਼ਰਧਾਲੂ ਰਵਾਨਾ
ਸ਼੍ਰੀ ਬਾਲਾ ਜੀ ਸੇਵਾ ਸੰਘ(ਰਜਿ) ਮਾਨਸਾ ਵੱਲੋਂ
Publish Date: Sat, 28 Mar 2026 05:53 PM (IST)
Updated Date: Sun, 29 Mar 2026 04:09 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ
ਸ਼੍ਰੀ ਬਾਲਾ ਜੀ ਸੇਵਾ ਸੰਘ ਮਾਨਸਾ ਵੱਲੋਂ ਮਹੀਨਾਵਾਰ ਬੱਸ ਯਾਤਰਾ ਮਾਨਸਾ ਤੋਂ ਸ਼੍ਰੀ ਸ਼ਿਆਮ ਖਾਟੂ ਤੇ ਸ਼੍ਰੀ ਸਾਲਾਸਰ ਧਾਮ ਲਈ ਬੱਸ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਕੋਲੋਂ ਧਾਰਮਿਕ ਰੀਤੀ ਰਿਵਾਜ ਅਨੁਸਾਰ ਆਯੁਸ਼ ਬਾਂਸਲ, ਸਾਹਿਲ ਤੇ ਹਰਮਨ ਦੀ ਰਹਿਨਮਾਈ ਹੇਠ ਰਵਾਨਾ ਹੋਈ। ਇਸ ਮੌਕੇ ਨਾਰੀਅਲ ਦੀ ਰਸਮ ਅਤੇ ਝੰਡੀ ਦੇਣ ਦੀ ਰਸਮ ਅਮਨ ਸਿੰਗਲਾ ਢੈਪੀ ਕੋਆਰਡੀਨੇਟਰ ਐੱਸਆਈਆਰ ਸੀਨੀਅਰ ਕਾਂਗਰਸੀ ਆਗੂ ਨੇ ਕਰਦਿਆ ਕਿਹਾ ਕਿ ਸਾਨੂੰ ਧਾਰਮਿਕ ਸਥਾਨਾਂ ਤੇ ਜ਼ਰੂਰ ਜਾਣਾ ਚਾਹੀਦਾ ਹੈ ਤਾਂ ਜੋ ਸਾਡੀ ਭਾਈਚਾਰਕ ਸਾਂਝ ਕਾਇਮ ਰਹੇ। ਇਸ ਮੌਕੇ ਪ੍ਰਧਾਨ ਅਭਿਸ਼ੇਕ ਜੈਨ ਅਤੇ ਖਜ਼ਾਨਚੀ ਸਨੀ ਗੋਇਲ ਨੇ ਕਿਹਾ ਕਿ ਇਹ ਬੱਸ ਅੰਜਨੀ ਮਾਤਾ ਮੰਦਿਰ, ਦੋ ਜਾਟੀ ਮੰਦਰ, ਟਿੱਲਾ, ਅਗਰੋਹਾ ਧਾਮ, ਤਿਪ੍ਰਤੀ ਬਾਲਾ ਜੀ ਮੰਦਰ ਦੇ ਦਰਸ਼ਨ ਕਰਵਾਕੇ ਮਾਨਸਾ ਆਵੇਗੀ ਤੇ ਸਭਾ ਦੇ ਪ੍ਰੈਸ ਸਕੱਤਰ ਲਕਸ਼ ਬਾਂਸਲ ਨੇ ਕਿਹਾ ਕਿ ਭਗਤਾਂ ਨੂੰ ਸਮੇਂ ਸਮੇਂ ਤੇ ਰਿਫਰੈਸ਼ਮੈਂਟ ਵੀ ਦਿੱਤੀ ਜਾਂਦੀ ਹੈ। ਇਸ ਮੌਕੇ ਬਿੰਦਰਪਾਲ ਗਰਗ, ਵਿਨੋਦ ਭੰਮਾਂ, ਹਰੀ ਰਾਮ ਡਿੰਪਾ, ਬਲਜੀਤ ਕੜਵੱਲ, ਕ੍ਰਿਸ਼ਨ ਬਾਂਸਲ, ਦੀਪਕ ਗਰਗ, ਸੁਮਨ, ਤਰਸੇਮ ਜੋਗਾ, ਜੋਨੀ ਜਿੰਦਲ, ਰਮੇਸ਼ ਜਿੰਦਲ, ਮੁਨੀਸ਼ ਕੁਮਾਰ ਮੀਨੂ, ਸੰਜੀਵ ਹੈਪੀ, ਜਤਿਨ ਗਰਗ, ਪ੍ਰੇਮ ਗੋਇਲ, ਜੋਨੀ ਮਿੱਤਲ, ਪੰਡਿਤ ਸ਼ੰਬੂ ਸ਼ਰਮਾ, ਨਿਸ਼ਾਂਤ, ਦੂਸ਼ਤ, ਰੋਹਿਤ ਬਾਂਸਲ, ਰਾਜੇਸ਼ ਬਾਂਸਲ, ਕੇਸ਼ਵ, ਸ਼ਿਵੈਕ ਅਤੇ ਵਿਸ਼ਾਲ ਹੋਰ ਸਭਾ ਦੇ ਮੈਂਬਰ ਹਾਜ਼ਰ ਹੋਏ। ਇਸ ਦੀ ਜਾਣਕਾਰੀ ਸਭਾ ਦੇ ਪ੍ਰੈਸ ਸਕੱਤਰ ਲਕਸ਼ ਬਾਂਸਲ ਨੇ ਦਿੱਤੀ।