ਬਾਸਕਟਬਾਲ ਖਿਡਾਰੀਆਂ ਨੂੰ ਵੰਡੇ ਸਪੋਰਟਸ ਬੂਟ
ਸਰਕਾਰੀ ਮਿਡਲ ਸਕੂਲ ਭਾਈ ਦੇਸਾ ਵਿਖੇ
Publish Date: Sat, 14 Feb 2026 06:11 PM (IST)
Updated Date: Sun, 15 Feb 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਰਕਾਰੀ ਮਿਡਲ ਸਕੂਲ ਭਾਈ ਦੇਸਾ ਵਿਖੇ ਕਰਮਜੋਗ ਸਿੰਘ ਮਾਨ ਸਰਕਲ ਪ੍ਰਧਾਨ ਅਕਾਲੀ ਦਲ ਬਠਿੰਡਾ ਵੱਲੋਂ ਇੱਕ ਸਾਦੇ ਪ੍ਰੋਗਰਾਮ ਵਿੱਚ ਬਾਸਕਟਬਾਲ ਖਿਡਾਰੀਆਂ ਨੂੰ ਸਪੋਰਟਸ ਬੂਟ ਵੰਡੇ ਗਏ। ਉਨ੍ਹਾਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ , ਹਮੇਸ਼ਾ ਅਨਸਾਸ਼ਨ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਭਵਿੱਖ ਵਿੱਚ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਨਾਲ ਭਾਈ ਦੇਸਾ ਤੋਂ ਉਨ੍ਹਾਂ ਦੇ ਰਿਸ਼ਤੇਦਾਰ ਸਾਧੂ ਸਿੰਘ ਗਰੇਵਾਲ ਅਤੇ ਸੋਹਲ ਪਰੀਤ ਗਰੇਵਾਲ ਵਿਸ਼ੇਸ਼ ਤੌਰ ‘ਤੇ ਪਹੁੰਚੇ। ਸਕੂਲ ਦੇ ਅਧਿਆਪਕ ਮਾਸਟਰ ਨਵੀਨ ਬੋਹਾ ਵੱਲੋਂ ਉਨ੍ਹਾਂ ਦਾ ਇਸ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਅਜੈਬ ਸਿੰਘ, ਸਾਬਕਾ ਸਰਪੰਚ ਹਰਬੰਸ ਸਿੰਘ ਤੇ ਭੂਰਾ ਸਿੰਘ, ਨੰਬਰਦਾਰ ਗੁਰਦੀਪ ਸਿੰਘ, ਮੈਂਬਰ ਬਲਵੀਰ ਸਿੰਘ, ਵਾਇਸ ਚੇਅਰਮੈਨ ਐਸ ਐਮ ਸੀ ਬਲਵੀਰ ਸਿੰਘ, ਪੰਚਾਇਤ ਮੈਂਬਰ ਦਿਲਪ੍ਰੀਤ ਸਿੰਘ, ਬਾਸਕਟਬਾਲ ਕੋਚ ਸਤਨਾਮ ਸੱਤਾ ਹਾਜ਼ਰ ਸਨ।