ਐੱਸਪੀਐੱਚ ਪ੍ਰਦੀਪ ਸਿੰਘ ਵੱਲੋਂ ਸ਼ਹਿਰ ਵਾਸੀਆਂ ਨਾਲ ਇਕੱਤਰਤਾ
ਸ਼ਹਿਰ ਵਾਸੀਆਂ ਨਾਲ ਪ੍ਰਸ਼ਾਸਨ ਵੱਲੋਂ ਇੱਕ
Publish Date: Thu, 26 Feb 2026 10:10 PM (IST)
Updated Date: Thu, 26 Feb 2026 10:13 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼ਹਿਰ ਵਾਸੀਆਂ ਨਾਲ ਪ੍ਰਸ਼ਾਸਨ ਵੱਲੋਂ ਮੀਟਿੰਗ ਕੀਤੀ ਗਈ। ਇਸ ਵਿੱਚ ਮੁੱਖ ਤੌਰ ’ਤੇ ਪਹੁੰਚੇ ਐੱਸਪੀਐੱਚ ਪ੍ਰਦੀਪ ਸਿੰਘ, ਐੱਸਐੱਚਓ ਸੁਖਜੀਤ ਸਿੰਘ ਮਾਨਸਾ ਦੇ ਪ੍ਰਸਿੱਧ ਲਕਸ਼ਮੀ ਨਾਰਾਇਣ ਮੰਦਰ ਵਿੱਚ ਪਹੁੰਚੇ। ਇਸ ਮੀਟਿੰਗ ਦਾ ਮਤਲਬ ਸੀ ਐਂਟੀ ਗੈਂਗਸਟਰ, ਨਸ਼ਾ ਮੁਕਤ ਤੇ ਸੰਪਰਕ, ਪੰਜਾਬ ਤੇ ਕਿਸੇ ਵਪਾਰੀ, ਦੁਕਾਨਦਾਰ ਅਤੇ ਆਮ ਲੋਕ ਨੂੰ ਕੋਈ ਵੀ ਸਮੱਸਿਆਵਾਂ ਹਨ, ਉਸ ਆਧਾਰ ’ਤੇ ਮੀਟਿੰਗ ਕੀਤੀ ਗਈ। ਇਸ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਐੱਸਪੀਐੱਚ ਪ੍ਰਦੀਪ ਸਿੰਘ ਨੇ ਦੱਸਿਆ ਕਿ ਮੀਟਿੰਗ ਦਾ ਮਕਸਦ ਇਹ ਹੈ ਕਿ ਜੋ ਗੈਂਗਸਟਰ ਜਾਂ ਨਸ਼ਾ ਕਰਨ ਵਾਲੇ ਲੋਕ ਹਨ। ਉਨ੍ਹਾਂ ਬਾਰੇ ਸਾਨੂੰ ਕੋਈ ਵੀ ਬੰਦਾ ਨਿਧੜਕ ਹੋ ਕੇ ਸਾਨੂੰ ਗੁਪਤ ਰੂਪ ਵਿੱਚ ਜੋ ਸਰਕਾਰ ਵੱਲੋਂ ਮੋਬਾਈਲ ਨੰਬਰ ਅਲਾਟ ਕੀਤੇ ਗਏ ਹਨ। ਉਨ੍ਹਾਂ ’ਤੇ ਦੱਸਿਆ ਜਾਵੇ ਜਾਂ ਮੈਸੇਜ ਕਰ ਕੇ ਭੇਜਿਆ ਜਾਵੇ। ਇਹ ਨੰਬਰ ਬਿਲਕੁਲ ਗੁਪਤ ਰੱਖੇ ਜਾਣਗੇ। ਨਸ਼ਾ ਕਰਨ ਵਾਲਿਆਂ ਨੂੰ ਹਸਪਤਾਲਾਂ ਵਿੱਚ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜਿਆ ਜਾਂਦਾ ਹੈ ਤਾਂ ਕਿ ਉਹ ਆਪਣੇ ਜ਼ਿੰਦਗੀ ਸੁਖਾਲੀ ਬਣਾ ਸਕਣ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਸ਼ਾ ਤਸਕਰਾਂ ’ਤੇ ਕੇਸ ਰਜਿਸਟਰ ਕਰ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ ਹੈ। ਪਹਿਲਾਂ ਨਾਲੋਂ ਬਹੁਤ ਕੰਟਰੋਲ ਕੀਤਾ ਗਿਆ ਹੈ। ਇਸ ਮੀਟਿੰਗ ਦਾ ਸਿੱਟਾ ਇਹ ਨਿਕਲਿਆ ਕਿ ਸ਼ਹਿਰ ਵਾਸੀਆਂ ਨੇ ਵਿਸ਼ਵਾਸ ਦਿਵਾਇਆ ਕਿ ਜੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਅਸੀਂ ਪ੍ਰਸ਼ਾਸਨ ਨੂੰ ਪਹਿਲ ਦੇ ਆਧਾਰ ’ਤੇ ਦੱਸਾਂਗੇ ਤੇ ਹਮੇਸ਼ਾ ਪ੍ਰਸ਼ਾਸਨ ਦੀ ਮਦਦ ਲਈ ਤਿਆਰ ਰਵਾਂਗੇ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ਼ਹਿਰੀ ਬਲਾਕ ਪ੍ਰਧਾਨ ਨਰੇਸ਼ ਵਿਰਲਾ, ਇੰਦਰਜੀਤ ਸਿੰਘ ਉੱਭਾ ਸੈਨਿਕ ਭਲਾਈ ਵਿੰਗ ਕੋਆਰਡੀਨੇਟਰ, ਬਲਵਿੰਦਰ ਸਿੰਘ ਬਲਾਕ ਪ੍ਰਧਾਨ, ਅੰਮ੍ਰਿਤ ਪਾਲ ਗੋਇਲ ਠੇਕੇਦਾਰ, ਤਰਸੇਮ ਜੋਗਾ, ਵਿਨੋਦ ਗਗਨ, ਕਾਲਾ ਰੱਲਾ, ਬਿੱਟੂ ਜੋਗਾ ਓਮ ਪ੍ਰਕਾਸ਼ ਜਿੰਦਲ, ਰਕੇਸ਼ ਬਿੱਟੂ, ਭੁਪਿੰਦਰ ਕੁਮਾਰ, ਪ੍ਰਧਾਨ ਕੈਮਿਸਟ ਐਸੋਸੀਏਸ਼ਨ ਯੂਨੀਅਨ, ਪਵਨ ਜਿੰਦਨ ਐੱਫਸੀਆਈ ਵਾਲੇ, ਤਰਸੇਮ ਮਿੱਢਾ ਸੁਰਿੰਦਰ ਕਾਲਾ ਰੱਲਾ, ਸ਼ਿਵ ਪ੍ਰੀਤ ਲਵਲੀ, ਜਗਸੀਤ ਸਿੰਘ ਢਿੱਲੋਂ, ਪੰਕਜ ਕੁਮਾਰ ਅਤੇ ਅਸ਼ੋਕ ਬਾਂਸਲ ਆਦਿ ਹਾਜ਼ਰ ਸਨ।