ਵਿਸ਼ੇਸ਼ ਸਕੱਤਰ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਖੇਡ ਦਫ਼ਤਰ ਮਾਨਸਾ ਦਾ ਦੌਰਾ
ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ ਮਾਨਸਾ ਦਾ
Publish Date: Fri, 27 Feb 2026 04:36 PM (IST)
Updated Date: Fri, 27 Feb 2026 04:40 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਮਾਨਸਾ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ ਮਾਨਸਾ ਦਾ ਸਰਬਜੀਤ ਸਿੰਘ ਆਈਏਐਸ ਵਿਸ਼ੇਸ਼ ਸਕੱਤਰ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਦੌਰਾ ਕੀਤਾ ਗਿਆ। ਇਸ ਮੌਕੇ ਏਡੀਸੀ ਅਕਾਸ਼ ਬਾਂਸਲ ਵੀ ਮੌਜੂਦ ਸਨ। ਇਸ ਦੌਰਾਨ ਵੱਖ - ਵੱਖ ਖੇਡਾਂ ਦੇ ਕੋਚਾਂ ਨਾਲ ਅਤੇ ਦਫ਼ਤਰੀ ਸਟਾਫ਼ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਖੇਡ ਵਿਭਾਗ ਦੇ ਮੈਦਾਨਾਂ ਦਾ ਨਿਰੀਖਣ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਬਣਾਈਆਂ ਗਈਆਂ ਖੇਡ ਨਰਸਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਦੇ ਇਲਾਵਾ ਰਮਦਿੱਤੇਵਾਲਾ ਕੁਸ਼ਤੀ ਅਖਾੜੇ ‘ਚ ਵੀ ਉਹ ਪਹੁੰਚੇ ਅਤੇ ਉਨ੍ਹਾਂ ਨੇ ਖਿਡਾਰੀਆਂ ਨਾਲ ਗੱਲਬਾਤ ਕੀਤੀ। ਉਸ ਮੌਕੇ ਸਰਬਜੀਤ ਸਿੰਘ ਆਈਏਐਸ ਸਕੱਤਰ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਨੂੰ ਖੇਡ ਅਫ਼ਸਰ ਮਾਨਸਾ ਪਰਮਿੰਦਰ ਸਿੰਘ, ਰਿਹਸਲਿੰਗ ਕੋਚ ਸ਼ਾਹਬਾਜ਼ ਸਿੰਘ ਵੱਲੋਂ ਰਮਦਿੱਤੇਵਾਲਾ ਕੁਸ਼ਤੀ ਅਖਾੜੇ ’ਚ ਸਨਮਾਨਿਤ ਕੀਤਾ।