"ਪੰਜਾਬੀ ਲੋਕਧਾਰਾ ਅਧਿਐਨ ਦਾ ਸਰਵੇਖਣ" ਵਿਸ਼ੇ ’ਤੇ ਭਾਸ਼ਣ
ਐਸ.ਡੀ. ਕੰਨਿਆ ਮਹਾਂਵਿਦਿਆਲਾ, ਮਾਨਸਾ ਵਿਖੇ
Publish Date: Sun, 15 Mar 2026 06:27 PM (IST)
Updated Date: Mon, 16 Mar 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਐੱਸਡੀ. ਕੰਨਿਆ ਮਹਾਂਵਿਦਿਆਲਾ, ਮਾਨਸਾ ਵਿਖੇ ਕਾਲਜ ਪ੍ਰਿੰ. ਡਾ. ਗਰਿਮਾ ਮਹਾਜਨ ਦੀ ਯੋਗ ਅਗਵਾਈ ਹੇਠ ਅਤੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਲੋਕਧਾਰਾ ਅਧਿਐਨ ਦਾ ਸਰਵੇਖਣ ਵਿਸ਼ੇ ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਵਿਚ ਡਾ. ਕੁਲਦੀਪ ਸਿੰਘ ਚੌਹਾਨ ਪੰਜਾਬੀ ਅਧਿਆਪਕ ਸ.ਸੀ.ਸੈ.ਸਕੂਲ, ਜਗਤਪੁਰ ਜੱਟਾਂ (ਕਪੂਰਥਲਾ) ਨੇ ਮੁੱਖ ਵਕਤਾ ਵੱਜੋਂ ਸ਼ਿਰਕਤ ਕੀਤੀ। ਡਾ. ਕਮਲਜੀਤ ਕੌਰ ਨੇ ਸਟੇਜ ਦੀ ਕਾਰਵਾਈ ਦਾ ਸੰਚਾਲਨ ਕੀਤਾ। ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਦੌਰਾਨ ਮੁੱਖ ਵਕਤਾ ਡਾ. ਕੁਲਦੀਪ ਸਿੰਘ ਚੌਹਾਨ ਨੇ ਵਿਦਿਆਰਥਣਾਂ ਨਾਲ ਲੋਕਧਾਰਾ ਬਾਰੇ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਲੋਕਧਾਰਾ ਨੂੰ ਸੰਭਾਲਣ ਦਾ ਸਭ ਤੋਂ ਪਹਿਲਾ ਕਾਰਜ ਅੰਗਰੇਜ਼ ਵਿਦਵਾਨਾਂ ਦੁਆਰਾ ਲੋਕਾਂ ਦੀ ਮਾਨਸਿਕਤਾ ਨੂੰ ਸਮਝਣ ਲਈ ਕਰਵਾਇਆ ਸੀ। ਉਨ੍ਹਾਂ ਨੇ ਇਸ ਦੀ ਸ਼ੁਰੂਆਤ ਪੰਜਾਬੀ ਵਿੱਚ ਸ਼ਰਧਾ ਰਾਮ ਫਿਲੋਰੀ ਦੀ ਪੰਜਾਬੀ ਬਾਤ ਚੀਤ ਤੋਂ ਸ਼ੁਰੂ ਕੀਤਾ। ਉਨ੍ਹਾਂ ਨੇ ਲੋਕਧਾਰਾ ਸ਼ਬਦ ਅਤੇ ਲੋਕਯਾਨ ਸ਼ਬਦ ਦੇ ਅਰਥ, ਲੋਕਧਾਰਾ ਦੇ ਤੱਤ, ਪੰਜਾਬੀ ਲੋਕਧਾਰਾ ਖੇਤਰ ਵਿਚ ਕੰਮ ਕਰਨ ਵਾਲੇ ਵਿਦਵਾਨਾਂ ਬਾਰੇ, ਪੰਜਾਬੀ ਲੋਕ ਸਾਹਿਤ, ਲੋਕ ਰਸਮਾਂ, ਲੋਕ ਅਨੁਸ਼ਠਾਨ ਤੇ ਲੋਕ ਵਿਸ਼ਵਾਸਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਗਰਿਮਾ ਮਹਾਜਨ ਨੇ ਕਿਹਾ ਕਿ ਅਜਿਹੇ ਲੈਕਚਰ ਵਿਦਿਆਰਥਣਾਂ ਦੇ ਗਿਆਨ ਵਿੱਚ ਵਾਧਾ ਕਰਦੇ ਹਨ। ਉਨ੍ਹਾਂ ਨੇ ਲੋਕਧਾਰਾ ਵਿਚ ਸ਼ਾਮਲ ਸਵਾਸਤਿਕ ਚਿੰਨ੍ਹ ਬਾਰੇ ਵਿਸਥਾਰ ਵਿੱਚ ਦੱਸਿਆ ਤੇ ਆਏ ਹੋਏ ਮਹਿਮਾਨਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਅੰਤ ਵਿੱਚ ਵਿਭਾਗੀ ਮੁੱਖੀ ਡਾ. ਬਲਜੀਤ ਕੌਰ ਨੇ ਆਏ ਹੋਏ ਵਕਤਾ ਲਈ ਧੰਨਵਾਦੀ ਸ਼ਬਦ ਕਹੇ। ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰ. ਵਿਨੋਦ ਕੁਮਾਰ ਜਿੰਦਲ ਨੇ ਪੰਜਾਬੀ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਲੈਕਚਰ ਵਿਦਿਆਰਥਣਾਂ ਦੇ ਸਿੱਖਿਅਕ ਪੱਧਰ ਨੂੰ ਹੋਰ ਵੀ ਸਵਾਰਦੇ ਹਨ। ਪੰਜਾਬੀ ਵਿਭਾਗ ਦੇ ਮਿਸ. ਨੀਰਜ ਮਿੱਤਲ, ਮਿਸ. ਸੰਜਮ, ਮਿਸ. ਸੁਖਪਾਲ ਕੌਰ, ਸਮੂਹ ਸਟਾਫ ਤੇ ਵਿਦਿਆਰਥਣਾਂ ਸ਼ਾਮਲ ਸਨ।