ਵਿਧਾਇਕ ਸਿੰਗਲਾ ਵੱਲੋਂ ਤੀਰਥ ਯਾਤਰਾ ਯੋਜਨਾ ਤਹਿਤ ਛੇਵੀਂ ਬੱਸ ਰਵਾਨਾ
ਐਲ.ਏ. ਹਲਕਾ ਮਾਨਸਾ ਜੀ ਦੀ ਯੋਗ ਰਹਿਨੁਮਾਈ
Publish Date: Sat, 28 Feb 2026 06:44 PM (IST)
Updated Date: Sun, 01 Mar 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਵਿਧਾਇਕ ਹਲਕਾ ਮਾਨਸਾ ਦੀ ਯੋਗ ਰਹਿਨੁਮਾਈ ਸਦਕਾ ਅਤੇ ਗੁਰਪ੍ਰੀਤ ਸਿੰਘ ਭੁੱਚਰ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਦੇ ਸਹਿਯੋਗ ਨਾਲ ਤੀਰਥ ਯਾਤਰਾ ਤੇ ਸ਼ਰਧਾਲੂਆਂ ਨੂੰ ਪੂਰ੍ਹੀ ਸ਼ਰਧਾ ਨਾਲ ਲਿਜਾਇਆ ਜਾ ਰਿਹਾ ਹੈ। ਇਸ ਸਮੇਂ ਹਰਜੀਤ ਸਿੰਘ ਦੰਦੀਵਾਲ ਜ਼ਿਲ੍ਹਾ ਪ੍ਰਧਾਨ ਵਿਰਾਸਤ ਸੇਵਾ ਸੰਗਠਨ ਮਾਨਸਾ ਦੇ ਨਾਲ ਵਿਰਾਸਤ ਸੇਵਾ ਸੰਗਠਨ ਦੇ ਹਲਕਾ ਮਾਨਸਾ ਦੇ ਇੰਚਾਰਜ ਡਾ. ਭਰਪੂਰ ਸਿੰਘ ਬਰਾੜ, ਅਮਰਜੀਤ ਸਿੰਘ ਜੋਗਾ, ਮਿੰਟੂ ਜੋਗਾ, ਬੱਸ ਗਾਈਡ ਛਿੰਦਾ ਸਿੰਘ ਭੀਖੀ, ਜਗਦੀਸ਼ ਸਿੰਘ ਖੀਵਾ ਪਿੰਡ ਦੀ ਸਮੁੱਚੀ ਪੰਚਾਇਤ ਅਤੇ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਹਾਜ਼ਰ ਸੀ।