ਉਦੈਵੀਰ ਸਿੰਘ ਚੈਂਪੀਅਨ ਦਾ ਕੀਤਾ ਸਨਮਾਨ
ਸਿੰਘ ਵਿਦ ਗੰਨਜ਼ ਸ਼ੂਟਿੰਗ ਅਕੈਡਮੀ
Publish Date: Sun, 19 Apr 2026 07:05 PM (IST)
Updated Date: Mon, 20 Apr 2026 04:10 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਿੰਘ ਵਿਦ ਗੰਨਜ਼ ਸ਼ੂਟਿੰਗ ਅਕੈਡਮੀ ਮਾਨਸਾ ਵੱਲੋਂ ਪਹਿਲੀ ਏਅਰ ਪਿਸਟਲ ਚੈਂਪੀਅਨਸ਼ਿਪ ਕਰਵਾਈ ਗਈ। ਇਨ੍ਹਾਂ ਮੁਕਾਬਲਿਆਂ ਸਬੰਧੀ ਅਕੈਡਮੀ ਮੈਨੇਜ਼ਰ ਸੁਰਿੰਦਰ ਸਿੰਘ ਫ਼ਫੜੇ ਭਾਈ ਕੇ ਦੱਸਿਆ ਕਿ 10 ਮੀਟਰ ਏਅਰ ਰਾਈਫ਼ਲ ਆਈਐਸਐਸਐਫ਼ ਜੂਨੀਅਰ ਮੁੰਡੇ ਵਿੱਚ ਕ੍ਰਿਸ਼ ਕੁਮਾਰ ਨੇ ਪਹਿਲਾ, ਪ੍ਰਦੀਪ ਕੁਮਾਰ ਨੇ ਦੂਜਾ, ਮਨਕਰਨ ਲਾਭਾਂ ਨੇ ਤੀਜਾ, 10 ਮੀਟਰ ਏਅਰ ਪਿਸਟਲ ਆਈਐੱਸਐੱਸਐੱਫ ਜੂਨੀਅਰ ਕੁੜੀਆਂ ਵਿੱਚ ਵੀਰਪਾਲ ਕੌਰ ਨੇ ਪਹਿਲਾ, ਕਰਨਵੀਰ ਕੌਰ ਨੇ ਦੂਜਾ, ਪ੍ਰਦੀਪ ਕੌਰ ਨੇ ਤੀਜਾ, 10 ਮੀਟਰ ਏਅਰ ਪਿਸਟਲ ਆਈਐੱਸਐੱਸਐੱਫ ਯੂਥ ਮੁੰਡੇ ਵਿੱਚ ਗੁਰਨੂਰ ਸਿੰਘ ਨੇ ਪਹਿਲਾ, ਦਿਲਜੀਤ ਸਿੰਘ ਨੇ ਦੂਜਾ, ਰੈਨ ਨੇ ਤੀਜਾ, 10 ਮੀਟਰ ਏਅਰ ਪਿਸਟਲ ਆਈਐੱਸਐੱਸਐੱਫ ਸਬ ਯੂਥ ਮੁੰਡੇ ਵਿੱਚ ਸਹਿਜਵੀਰ ਸਿੰਘ ਨੇ ਪਹਿਲਾ, ਏਕਮਨੂਰ ਸਿੰਘ ਨੇ ਦੂਜਾ, ਕੀਰਤ ਨੇ ਤੀਜਾ, 10 ਮੀਟਰ ਏਅਰ ਰਾਈਫ਼ਲ ਆਈ ਐਸ ਐਸ ਐਫ ਯੂਥ ਮੁੰਡੇ ਵਿੱਚ ਪਰਮਿੰਦਰ ਸਿੰਘ ਨੇ ਪਹਿਲਾ, ਅਮਨਿੰਦਰ ਸਿੰਘ ਨੇ ਦੂਜਾ, ਅੰਗਮਪ੍ਰਤਾਪ ਸਿੰਘ ਨੇ ਤੀਜਾ, 10 ਮੀਟਰ ਏਅਰ ਰਾਈਫ਼ਲ ਆਈ ਐਸ ਐਸ ਐਫ ਯੂਥ ਕੁੜੀਆਂ ਵਿੱਚ ਆਲੀਆ ਬਾਂਸਲ ਨੇ ਪਹਿਲਾ, ਜਪਜੀਤ ਕੌਰ ਸਰਾਂ ਨੇ ਦੂਜਾ, ਵੰਨਸੂ ਨੇ ਤੀਜਾ, 10 ਮੀਟਰ ਏਅਰ ਰਾਈਫ਼ਲ ਆਈਐੱਸਐੱਸਐੱਫ ਸਬ ਯੂਥ ਕੁੜੀਆਂ ਵਿੱਚ ਦ੍ਰਿਸ਼ਟੀ ਨੇ ਪਹਿਲਾ, ਮਹਿਕਪ੍ਰੀਤ ਕੌਰ ਨੇ ਦੂਜਾ, ਸੁਖਜੀਤ ਕੌਰ ਨੇ ਤੀਜਾ,10 ਮੀਟਰ ਏਅਰ ਪਿਸਟਲ ਆਈਐੱਸਐੱਸਐੱਫ ਮੁੰਡੇ ’ਚ ਹਰਸਹਿਲ ਨੇ ਪਹਿਲਾ, ਰੋਹਿਤ ਨੇ ਦੂਜਾ, ਸਹਿਲ ਨੇ ਤੀਜਾ,10 ਮੀਟਰ ਏਅਰ ਪਿਸਟਲ ਆਈ ਐਸ ਐਸ ਐਫ ਜੂਨੀਅਰ ਮੁੰਡੇ ਵਿੱਚ ਜਸਪ੍ਰੀਤ ਸਿੰਘ ਨੇ ਪਹਿਲਾ, ਅਨੁਰਾਗ ਨੇ ਦੂਜਾ, ਮਨੀਸ਼ ਵਰਮਾ ਨੇ ਤੀਜਾ, 10 ਮੀਟਰ ਏਅਰ ਪਿਸਟਲ ਆਈਐੱਸਐੱਸਐੱਫ ਯੂਥ ਮੁੰਡੇ ਵਿੱਚ ਉਦੇਵੀਰ ਸਿੰਘ ਨੇ ਪਹਿਲਾ, ਉਸਤਾਤ ਸਿੰਘ ਨੇ ਦੂਜਾ, ਪੋਖਰਾਜ ਮੋਦਗਿੱਲ ਨੇ ਤੀਜਾ, 10 ਮੀਟਰ ਏਅਰ ਪਿਸਟਲ ਆਈਐੱਸਐੱਸਐੱਫ ਸਬ ਯੂਥ ਮੁੰਡੇ ’ਚ ਪ੍ਰਿਥਮ ਤੇਸਵਰ ਨੇ ਪਹਿਲਾ, ਗੁਰਨਿਮਰਤ ਸਿੰਘ ਨੇ ਦੂਜਾ, ਅਦੇਸਵਰ ਸਿੰਘ ਨੇ ਤੀਜਾ, 10 ਮੀਟਰ ਏਅਰ ਰਾਈਫ਼ਲ ਆਈਐੱਸਐੱਸਐੱਫ ਲਿਟਲ ਮੁੰਡੇ ’ਚ ਜ਼ੋਰਾਵਰ ਸਿੰਘ ਨੇ ਪਹਿਲਾ, ਪ੍ਰਵਾਜ਼ ਸਿੰਘ ਨੇ ਦੂਜਾ, ਅਵੀਜੋਤ ਬੈਂਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਐਡਵੋਕੇਟ ਗੁਰਪਿਆਰ ਸਿੰਘ, ਰਾਜਵੀਰ ਕੌਰ ਐੱਨਆਰਏਆਈ, ਗੁਰਪ੍ਰੀਤ ਕੌਰ, ਸੁਰੀਤਾ ਕੁਮਾਰੀ, ਰੋਸ਼ਨ ਮਿੱਤਲ, ਦਵਿੰਦਰ ਸਿੰਘ, ਸਤਿਗੁਰੂ ਸਿੰਘ, ਰਵਿੰਦਰ ਸਿੰਘ, ਸਤਨਾਮ ਸਿੰਘ, ਯਾਦਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਹਾਜ਼ਰ ਸਨ।